Breaking NewsD5 specialIndiaNewsTop News

ਕੋਰੋਨਾ ਮਹਾਮਾਰੀ ‘ਚ ਦੁਨੀਆ ਲਈ ਉਂਮੀਦ ਦੀ ਕਿਰਣ ਬਣਿਆ ਯੋਗ : PM ਮੋਦੀ

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸੱਤਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅੱਜ ਜਦੋਂ ਪੂਰਾ ਵਿਸ਼ਵ ਮਹਾਮਾਰੀ ਕੋਵਿਡ – 19 ਦਾ ਮੁਕਾਬਲਾ ਕਰ ਰਿਹਾ ਹੈ ਤਾਂ ਯੋਗ ਉਂਮੀਦ ਦੀ ਇੱਕ ਕਿਰਨ ਬਣਿਆ ਹੋਇਆ ਹੈ। ਪ੍ਰਧਾਨਮੰਤਰੀ ਨੇ ਕਿਹਾ,‘‘ਜਦੋਂ ਕੋਰੋਨਾ ਦੇ ਅਦਿਖ ਵਾਇਰਸ ਨੇ ਦੁਨੀਆ ‘ਚ ਦਸਤਕ ਦਿੱਤੀ ਸੀ, ਤਾਂ ਕੋਈ ਵੀ ਦੇਸ਼, ਸਾਧਨਾਂ ਤੋਂ, ਤਾਕਤ ਅਤੇ ਮਾਨਸਿਕ ਸਥਿਤੀ ‘ਚ ਇਸਦੇ ਲਈ ਤਿਆਰ ਨਹੀਂ ਸੀ। ਅਸੀ ਸਭ ਨੇ ਦੇਖਿਆ ਹੈ ਕਿ ਅਜਿਹੇ ਔਖੇ ਸਮੇਂ ‘ਚ ਯੋਗ ਆਤਮਬਲ ਦਾ ਇੱਕ ਵੱਡਾ ਮਾਧਿਅਮ ਬਣਿਆ ਹੈ।’’

🔴LIVE|| ਕੇਂਦਰ ਦਾ ਵੱਡਾ ਝਟਕਾ! ਸਿੱਧੂ ਨੇ ਕੈਪਟਨ ਅੱਗੇ ਰੱਖੀ ਨਵੀਂ ਸ਼ਰਤ! ਕੇਜਰੀਵਾਲ ਨੇ ਪੱਟੇ ਬੀਜੇਪੀ ਦੇ ਵੱਡੇ ਲੀਡਰ!

ਉਨ੍ਹਾਂ ਕਿਹਾ, ‘2 ਸਾਲ ਤੋਂ ਦੁਨੀਆ ਭਰ ਦੇ ਦੇਸ਼ਾਂ ਅਤੇ ਭਾਰਤ ਵਿਚ ਭਾਵੇਂ ਹੀ ਵੱਡਾ ਜਨਤਕ ਪ੍ਰੋਗਰਾਮ ਆਯੋਜਿਤ ਨਾ ਹੋਇਆ ਹੋਵੇ ਪਰ ਯੋਗ ਦਿਵਸ ਦੇ ਪ੍ਰਤੀ ਉਤਸ਼ਾਹ ਘੱਟ ਨਹੀਂ ਹੋਇਆ ਹੈ। ਇਸ ਮੁਸ਼ਕਲ ਸਮੇਂ ਵਿਚ ਇੰਨੀ ਪਰੇਸ਼ਾਨੀ ਵਿਚ ਲੋਕ ਇਸ ਨੂੰ ਭੁੱਲ ਸਕਦੇ ਸਨ, ਇਸ ਨੂੰ ਨਜ਼ਰਅੰਦਾਜ਼ ਕਰ ਸਕਦੇ ਸੀ ਪਰ ਇਸ ਦੇ ਉਲਟ ਲੋਕਾਂ ਵਿਚ ਯੋਗ ਦਾ ਉਤਸ਼ਾਹ ਵਧਿਆ ਹੈ, ਯੋਗ ਨਾਲ ਪਿਆਰ ਵਧਿਆ ਹੈ।’ ਮੋਦੀ ਨੇ ਕਿਹਾ ਕਿ ਯੋਗ ਸਾਨੂੰ ਤਣਾਅ ਨਾਲ ਸ਼ਕਤੀ ਦਾ ਅਤੇ ਨਕਾਰਾਤਮਕਤਾ ਨਾਲ ਰਚਨਾਤਮਕਤਾ ਦਾ ਰਸਤਾ ਦਿਖਾਉਂਦਾ ਹੈ।

ਸਵੇਰੇ-ਸਵੇਰੇ ਸਿੱਧੂ ਦਾ ਵੱਡਾ ਸਿਆਸੀ ਧਮਾਕਾ!ਸਿਆਸਤ ‘ਚ ਆਇਆ ਭੂਚਾਲ! ਸਿੱਧੂ ਦੇ ਬਿਆਨ ‘ਤੇ ਹਾਈਕਮਾਨ ਵੀ ਹੈਰਾਨ!

ਉਨ੍ਹਾਂ ਨੇ ਭਰੋਸਾ ਜਤਾਇਆ ਕਿ ਯੋਗ ਜਨਤਾ ਦੀ ਸਿਹਤ ਦੀ ਦੇਖ਼ਭਾਲ ਵਿਚ ਨਿਵਾਰਕ ਅਤੇ ਪ੍ਰੇਰਕ ਭੂਮਿਕਾ ਨਿਭਾਉਂਦਾ ਰਹੇਗਾ। ਉਨ੍ਹਾਂ ਕਿਹਾ, ‘ਜਦੋਂ ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਦਾ ਪ੍ਰਸਤਾਵ ਰੱਖਿਆ ਸੀ, ਤਾਂ ਉਸ ਦੇ ਪਿੱਛੇ ਇਹੀ ਭਾਵਨਾ ਸੀ ਕਿ ਇਹ ਯੋਗ ਵਿਗਿਆਨ ਪੂਰੇ ਵਿਸ਼ਵ ਲਈ ਹੋਵੇ। ਅੱਜ ਇਸ ਦਿਸ਼ਾ ਵਿਚ ਭਾਰਤ ਨੇ ਸੰਯੁਕਤ ਰਾਸ਼ਟਰ, ਵਿਸ਼ਵ ਸਿਹਤ ਸੰਗਠਨ ਨਾਲ ਮਿਲ ਕੇ ਇਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button