Breaking NewsD5 specialNewsPunjab

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਡਾ ਬਿਆਨ

ਚੰਡੀਗੜ੍ਹ : ਪੰਜਾਬੀ ਗਾਇਕ ਸਰਕਾਰ ਅਤੇ ਲੋਕਾਂ ਲਈ ਸਿਰਦਰਦੀ ਬਣਦੇ ਜਾ ਰਹੇ ਹਨ। ਆਏ ਦਿਨ ਨਸ਼ਿਆਂ, ਲੱਚਰਤਾ ਅਤੇ ਹਥਿਆਰਾਂ ਨੂੰ ਸ਼ਹਿ ਦੇਣ ਵਾਲੇ ਗਾਣੇ ਰਿਲੀਜ਼ ਹੁੰਦੇ ਹਨ। ਜਿੰਨਾਂ ‘ਤੇ ਲਗਾਮ ਨਹੀਂ ਕੱਸੀ ਜਾਂਦੀ। ਜਿਸ ਕਾਰਨ ਗਾਇਕ ਫੋਕੀ ਸ਼ੋਹਰਤ ਲਈ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਵਿਗਾੜ ਰਹੇ ਹਨ। ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਲੱਚਰ ਗਾਇਕੀ ਖ਼ਿਲਾਫ਼ ਵੱਡਾ ਬਿਆਨ ਸਾਹਮਣੇ ਆਇਆ ਹੈ। ਜਥੇਦਾਰ ਦਾ ਕਹਿਣਾ ਕਿ ਸਰਕਾਰ ਨੂੰ ਲੱਚਰਤਾ ‘ਤੇ ਰੋਕ ਲਗਾਉਣੀ ਚਾਹੀਦੀ ਹੈ।

ਜਥੇਦਾਰ ਸਾਬ੍ਹ ਦੇ ਤਿੱਖੇ ਤੇਵਰ | Jathedar Harpreet Singh | Latest News

ਲੋੜ ਪਈ ਤਾਂ ਸਿੱਖ ਜਥੇਬੰਦੀਆਂ ਵੀ ਇਸ ਦੇ ਖ਼ਿਲਾਫ਼ ਆਵਾਜ਼ ਚੁੱਕਣਗੀਆਂ। ਗਾਉਣ ਵਾਲਿਆਂ ਵੱਲੋਂ ਦਿਨੋ ਦਿਨ ਲੱਚਰਤਾ ਤੇ ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਜਿਸ ‘ਤੇ ਸਰਕਾਰ ਵੀ ਪੁਖ਼ਤਾ ਕਦਮ ਚੁੱਕ ਰਹੀ ਹੈ। ਬੀਤੇ ‘ਚ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ‘ਤੇ ਪਰਚਾ ਹੋਇਆ ਸੀ। ਹੁਣ ਅਫ਼ਸਾਨਾ ਖ਼ਾਨ ਵੀ ਸਕੂਲ ‘ਚ ਗਾਣਾ ਗਾ ਕੇ ਵਿਵਾਦਾਂ ‘ਚ ਹੈ। ਏਸੇ ਤਰ੍ਹਾਂ ਐਲੀ ਮਾਂਗਟ ਤੇ ਰੰਧਾਵਾ ਭਰਾਵਾਂ ਦੀ ਵੀ ਲਗਾਮ ਕੱਸੀ ਗਈ ਸੀ। ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਮਸਲੇ ‘ਤੇ ਕਦੋਂ ਐਕਸ਼ਨ ਲਿਆ ਜਾਂਦਾ ਹੈ ਇਸ ‘ਤੇ ਪੰਜਾਬੀਆਂ ਦੀ ਨਜ਼ਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button