IndiaTop News

ਨੀਲਾ ਡਰੰਮ ਹੱਤਿਆਕਾਂਡ : ਜ਼ਿਲ੍ਹਾ ਅਦਾਲਤ ਨੇ ਮੁਸਕਾਨ-ਸਾਹਿਲ ਨੂੰ ਸੁਣਾਈ ਸੀ ਫਾਂਸੀ ਦੀ ਸਜ਼ਾ, ਅਪੀਲ ‘ਤੇ ਹਾਈ ਕੋਰਟ ‘ਚ ਬਹਿਸ ਲਈ ਤਰੀਕ ਤੈਅ

ਚਰਚਿਤ ਸੌਰਭ ਰਾਜਪੂਤ ਕਤਲ ਕਾਂਡ ‘ਚ ਮੌਤ ਦੀ ਸਜ਼ਾ ਪਾਉਣ ਵਾਲੇ ਸਾਹਿਲ ਸ਼ੁਕਲਾ ਅਤੇ ਮੁਸਕਾਨ ਰਸਤੋਗੀ ਦੀ ਫਾਂਸੀ ਦੇ ਮਾਮਲੇ ‘ਤੇ ਹੁਣ ਹਾਈ ਕੋਰਟ ‘ਚ ਸੁਣਵਾਈ ਹੋਵੇਗੀ। ਦੋਵਾਂ ਵੱਲੋਂ ਮੌਤ ਦੀ ਸਜ਼ਾ ਖ਼ਿਲਾਫ਼ ਦਾਇਰ ਕੀਤੀਆਂ ਅਪੀਲਾਂ ਨੂੰ ਹਾਈ ਕੋਰਟ ਨੇ ਸਵੀਕਾਰ ਕਰ ਲਿਆ ਹੈ। ਮਾਮਲੇ ‘ਚ ਬਹਿਸ ਲਈ 30 ਨਵੰਬਰ ਦੀ ਤਰੀਕ ਤੈਅ ਕੀਤੀ ਗਈ ਹੈ। ਹਾਈ ਕੋਰਟ ਦੇ ਵਕੀਲ ਸੁਸ਼ੀਲ ਕੁਮਾਰ ਸ਼ੁਕਲਾ ਅਨੁਸਾਰ 16 ਨਵੰਬਰ ਤਕ ਸਰਕਾਰੀ ਵਕੀਲ ਉਨ੍ਹਾਂ ਨੂੰ ਮੁਕੱਦਮੇ ਨਾਲ ਸਬੰਧਤ ਦਸਤਾਵੇਜ਼ ਮੁਹੱਈਆ ਕਰਵਾਉਣਗੇ। ਇਸ ਤੋਂ ਬਾਅਦ ਮਾਮਲੇ ‘ਚ ਬਹਿਸ ਦੀ ਪ੍ਰਕਿਰਿਆ ਅੱਗੇ ਵਧੇਗੀ।

ਮੇਰਠ ‘ਚ ਜ਼ਿਲ੍ਹਾ ਜੱਜ ਅਰਵਿੰਦ ਕੁਮਾਰ ਮਿਸ਼ਰਾ ਦੀ ਅਦਾਲਤ ਨੇ 30 ਸਤੰਬਰ ਨੂੰ ਸਾਹਿਲ ਅਤੇ ਮੁਸਕਾਨ ਨੂੰ ਸੌਰਭ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਸੀ। ਇਸ ਤੋਂ ਬਾਅਦ 27 ਅਕਤੂਬਰ ਨੂੰ ਅਦਾਲਤ ਨੇ ਦੋਵਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਹੁਣ ਹਾਈ ਕੋਰਟ ਵੱਲੋਂ ਅਪੀਲਾਂ ਸਵੀਕਾਰ ਕੀਤੇ ਜਾਣ ਤੋਂ ਬਾਅਦ ਮੌਤ ਦੀ ਸਜ਼ਾ ਦੇ ਫ਼ੈਸਲੇ ‘ਤੇ ਸੁਣਵਾਈ ਹੋਵੇਗੀ।

ਜ਼ਿਲ੍ਹਾ ਅਦਾਲਤ ‘ਚ ਸਜ਼ਾ ਬਾਰੇ ਸੁਣਵਾਈ ਦੌਰਾਨ ਸੌਰਭ ਦੀ ਮਾਂ ਰੇਣੂ ਅਤੇ ਭਰਾ ਬਬਲੂ ਨੇ ਦੋਵਾਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ। ਜ਼ਿਲ੍ਹਾ ਸਰਕਾਰੀ ਵਕੀਲ ਕੇਕੇ ਚੌਬੇ ਨੇ ਵੀ ਸਬੂਤਾਂ ਦੇ ਆਧਾਰ ‘ਤੇ ਦੋਵਾਂ ਲਈ ਵੱਧ ਤੋਂ ਵੱਧ ਸਜ਼ਾ ਦੀ ਮੰਗ ਕੀਤੀ ਸੀ। ਅਦਾਲਤ ਨੇ ਦੋਵਾਂ ਨੂੰ ਮੌਤ ਦੀ ਸਜ਼ਾ ਸੁਣਾਈ। ਹੁਣ ਹਾਈ ਕੋਰਟ ‘ਚ ਅਪੀਲ ‘ਤੇ ਹੋਣ ਵਾਲੀ ਸੁਣਵਾਈ ਇਸ ਮਾਮਲੇ ਦਾ ਅਗਲਾ ਅਹਿਮ ਕਾਨੂੰਨੀ ਪੜਾਅ ਹੈ।

ਬ੍ਰਹਮਪੁਰੀ ਦੇ ਇੰਦਰਾਨਗਰ ਵਾਸੀ ਸੌਰਭ ਰਾਜਪੂਤ ਨੇ ਸਾਲ 2016 ‘ਚ ਗੌਰੀਪੁਰਾ ਵਾਸੀ ਮੁਸਕਾਨ ਰਸਤੋਗੀ ਨਾਲ ਪ੍ਰੇਮ ਵਿਆਹ ਕੀਤਾ ਸੀ। ਸਾਲ 2019 ‘ਚ ਪਰਿਵਾਰਕ ਵਿਵਾਦ ਤੋਂ ਬਾਅਦ ਦੋਵੇਂ ਵੱਖ ਹੋ ਗਏ ਸਨ। ਉਸੇ ਸਾਲ ਮੁਸਕਾਨ ਨੇ ਧੀ ਪੀਹੂ ਨੂੰ ਜਨਮ ਦਿੱਤਾ, ਜੋ ਇਸ ਸਮੇਂ ਆਪਣੇ ਨਾਨਾ-ਨਾਨੀ ਕੋਲ ਰਹਿੰਦੀ ਹੈ।
ਇਸੇ ਦੌਰਾਨ ਮੁਸਕਾਨ ਦੀ ਮੁਲਾਕਾਤ ਆਪਣੇ ਸਕੂਲ ਦੇ ਸਹਿਪਾਠੀ ਅਤੇ ਇੰਦਰਾਨਗਰ ਵਾਸੀ ਸਾਹਿਲ ਸ਼ੁਕਲਾ ਨਾਲ ਹੋਈ। ਸੌਰਭ ਦੇ ਵਿਦੇਸ਼ ਜਾਣ ਤੋਂ ਬਾਅਦ ਦੋਵੇਂ ਇਕ-ਦੂਜੇ ਦੇ ਨੇੜੇ ਆ ਗਏ।
ਸੌਰਭ ਦੇ ਵਾਪਸ ਆਉਣ ਤੋਂ ਬਾਅਦ 24 ਫਰਵਰੀ 2025 ਨੂੰ ਉਸ ਦੇ ਕਤਲ ਦੀ ਸਾਜ਼ਿਸ਼ ਰਚੀ ਗਈ। 3 ਮਾਰਚ ਦੀ ਰਾਤ ਨੂੰ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਦੇ ਟੁਕੜੇ ਕਰਕੇ ਸੀਮਿੰਟ ਨਾਲ ਭਰੇ ਨੀਲੇ ਡਰੰਮ ‘ਚ ਲੁਕਾ ਦਿੱਤੇ ਗਏ। ਇਸ ਤੋਂ ਬਾਅਦ ਸਾਹਿਲ ਅਤੇ ਮੁਸਕਾਨ ਘੁੰਮਣ ਲਈ ਹਿਮਾਚਲ ਚਲੇ ਗਏ। 17 ਮਾਰਚ ਨੂੰ ਵਾਪਸ ਆਉਣ ਤੋਂ ਬਾਅਦ 18 ਮਾਰਚ ਨੂੰ ਇਸ ਕਤਲ ਕਾਂਡ ਦਾ ਪਰਦਾਫਾਸ਼ ਹੋਇਆ।
ਪੁਲਿਸ ਨੇ 19 ਮਾਰਚ ਨੂੰ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ। ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ ਡਰੰਮ ‘ਚੋਂ ਸੌਰਭ ਦੀ ਲਾਸ਼ ਬਰਾਮਦ ਕੀਤੀ ਗਈ ਸੀ।

ਪੁਲਿਸ ਨੇ ਜਾਂਚ ਪੂਰੀ ਕਰ ਕੇ ਦੋਸ਼ ਪੱਤਰ ਦਾਖ਼ਲ ਕੀਤਾ ਸੀ। ਮੁਕੱਦਮੇ ਦੀ ਸੁਣਵਾਈ ਦੌਰਾਨ ਅਦਾਲਤ ‘ਚ ਸਬੂਤ ਅਤੇ ਗਵਾਹ ਪੇਸ਼ ਕੀਤੇ ਗਏ। ਮੁਕੱਦਮੇ ਦੀ ਸੁਣਵਾਈ ਪੂਰੀ ਹੋਣ ਤੋਂ ਬਾਅਦ 30 ਸਤੰਬਰ ਨੂੰ ਜ਼ਿਲ੍ਹਾ ਜੱਜ ਦੀ ਅਦਾਲਤ ਨੇ ਸਾਹਿਲ ਅਤੇ ਮੁਸਕਾਨ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ ਸੀ। 27 ਅਕਤੂਬਰ ਨੂੰ ਦੋਵਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਹੁਣ ਹਾਈ ਕੋਰਟ ‘ਚ ਅਪੀਲ ‘ਤੇ 30 ਨਵੰਬਰ ਨੂੰ ਪ੍ਰਸਤਾਵਿਤ ਬਹਿਸ ਤੋਂ ਬਾਅਦ ਮਾਮਲੇ ਦੀ ਅਗਲੀ ਕਾਨੂੰਨੀ ਕਾਰਵਾਈ ਤੈਅ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button