Breaking NewsD5 specialNewsSportsTop News

IPL 2021: KKR VS DC: Delhi Capitals ਨੇ Kolkata Night Riders ਨੂੰ 7 ਵਿਕਟਾਂ ਨਾਲ ਹਰਾਇਆ

ਅਹਿਮਦਾਬਾਦ : ਆਈ.ਪੀ.ਐੱਲ. ਦਾ 25ਵਾਂ ਮੁਕਾਬਲਾ ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਸ ‘ਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਗਿਆ। ਦੱਸ ਦਈਏ ਕਿ ਦਿੱਲੀ ਕੈਪੀਟਲਸ ਨੇ ਟਾਸ ਜਿੱਤ ਲਈ ਹੈ ਅਤੇ ਕੋਲਕਾਤਾ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਕੋਲਾਕਾਤਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਟੀਮ ਦੇ ਸਾਹਮਣੇ 155 ਦੌੜਾਂ ਦਾ ਟੀਚਾ ਰੱਖਿਆ। ਜਿਸ ਨੂੰ ਦਿੱਲੀ ਦੀ ਟੀਮ ਨੇ ਪ੍ਰਿਥਵੀ ਸ਼ਾਅ ਦੀ ਅਰਧ ਸੈਂਕੜੇ ਦੀ ਬਦੌਲਤ 7 ਵਿਕਟਾਂ ਨਾਲ ਜਿੱਤ ਲਿਆ।

ਅੰਦੋਲਨ ‘ਚ ਚੱਲਦੀ ਸਟੇਜ ‘ਤੇ ਹੋਇਆ ਆਹ ਕੰਮ ! ਅਸਮਾਨ ‘ਚ ਉੱਡਿਆ ਸਾਰਾ ਪੰਡਾਲ ! ਕਿਸਾਨਾਂ ਆਗੂ ਕਰਦੇ ਰਹੇ ਸੰਬੋਧਨ !

ਪਹਿਲਾਂ ਬੱਲੇਬਾਜ਼ੀ ਲਈ ਆਈ ਕੋਲਕਾਤਾ ਦੀ ਟੀਮ ਨੂੰ ਪਹਿਲਾਂ ਝਟਕਾ ਨਿਤਿਸ਼ ਰਾਣਾ ਦੇ ਤੌਰ ‘ਤੇ ਲੱਗਿਆ। ਅਕਸ਼ਰ ਪਟੇਲ ਨੇ ਨਿਤਿਸ਼ ਰਾਣਾ ਨੂੰ ਕਪਤਾਨ ਰਿਸ਼ਭ ਪੰਤ ਦੇ ਹੱਥੋਂ 15 ਦੌੜਾਂ ‘ਤੇ ਸਟੰਪ ਆਊਟ ਕਰਵਾਇਆ। ਉਨ੍ਹਾਂ ਨੇ ਆਪਣੀ ਇਸ ਪਾਰੀ ਸਮੇਂ ਇਕ ਚੌਕਾ ਅਤੇ ਇਕ ਛੱਕਾ ਲਾਇਆ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਰਾਹੁਲ ਤ੍ਰਿਪਾਠੀ ਨੂੰ ਮਾਰਕਸ ਸਟੋਯਨੀਸ ਨੇ 19 ਦੌੜਾਂ ‘ਤੇ ਆਊਟ ਕਰ ਕੇ ਟੀਮ ਨੂੰ ਦੂਜੀ ਸਫਲਤਾ ਦਵਾਈ। ਰਾਹੁਲ ਨੇ ਆਪਣੀ ਪਾਰੀ ਸਮੇਂ 2 ਚੌਕੇ ਲਗਾਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button