IndiaTop News

ਚਾਚਾ ਨਹਿਰੂ ਹਸਪਤਾਲ ਨੂੰ ਬੰਬ ਨਾਲ ਉਡਾਣ ਦੀ ਧਮਕੀ

ਦਿੱਲੀ ਗੀਤਾ ਕਾਲੋਨੀ ਸਥਿਤ ਚਾਚਾ ਨਹਿਰੂ ਹਸਪਤਾਲ ਬੰਬ ਦੀ ਧਮਕੀ ਵਾਲੀ ਈਮੇਲ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਪੁਲਿਸ ਨੇ ਹਸਪਤਾਲ ਨੂੰ ਖਾਲੀ ਕਰਵਾ ਲਿਆ ਹੈ। ਸੂਚਨਾ ਮਿਲਣ ‘ਤੇ ਚਾਚਾ ਨਹਿਰੂ ਹਸਪਤਾਲ ‘ਚ ਬੰਬ ਨਿਰੋਧਕ ਦਸਤੇ ਨੇ ਪਹੁੰਚ ਕੇ ਜਾਂਚ ਕੀਤੀ। ਜਾਣਕਾਰੀ ਮੁਤਾਬਕ ਬੰਬ ਦੀ ਧਮਕੀ ਵਾਲੀ ਇਹ ਈ-ਮੇਲ ਸਟਾਫ ਨੂੰ ਆਈ ਸੀ, ਜਿਸ ‘ਚ ਲਿਖਿਆ ਗਿਆ ਸੀ ਕਿ ਹਸਪਤਾਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ, ਇਸ ਸਬੰਧੀ ਚਾਚਾ ਨਹਿਰੂ ਚਿਲਡਰਨ ਹਸਪਤਾਲ ਦੀ ਡਾਇਰੈਕਟਰ ਡਾਕਟਰ ਸੀਮਾ ਕਪੂਰ ਦਾ ਕਹਿਣਾ ਹੈ ਕਿ ਫਿਲਹਾਲ ਸਥਿਤੀ ਕਾਬੂ ਹੇਠ ਹੈ। ਸਟਾਫ਼, ਡਾਕਟਰਾਂ, ਬੱਚਿਆਂ, ਮਰੀਜ਼ਾਂ ਅਤੇ ਸੇਵਾਦਾਰਾਂ ਨੂੰ ਹਸਪਤਾਲ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਮੌਕੇ ‘ਤੇ ਸਥਾਨਕ ਪੁਲਸ ਅਤੇ ਬੰਬ ਨਿਰੋਧਕ ਟੀਮ ਘੰਟਿਆਂ ਤੱਕ ਜਾਂਚ ‘ਚ ਜੁਟੀ ਰਹੀ। ਹਸਪਤਾਲ ‘ਚ ਅਜੇ ਤੱਕ ਕੁਝ ਨਹੀਂ ਮਿਲਿਆ ਹੈ। ਇਸ ਤੋਂ ਬਾਅਦ ਹੁਣ ਮਰੀਜ਼ਾਂ ਨੂੰ ਹਸਪਤਾਲ ਦੇ ਅੰਦਰ ਭੇਜਿਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button