Breaking NewsD5 specialIndiaNewsTop News

52 ਕਾਂਗਰਸੀ ਆਗੂ ਹੋਏ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ‘ਚ ਸ਼ਾਮਿਲ

ਨਵੀਂ ਦਿੱਲੀ : ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਕੁੱਲ 52 ਕਾਂਗਰਸੀ ਆਗੂ ਹਿੱਸਾ ਲੈ ਰਹੇ ਹਨ। ਦਿਗਵਿਜੈ ਸਿੰਘ ਅਤੇ ਡਾ. ਮਨਮੋਹਨ ਸਿੰਘ ਸਮੇਤ ਪੰਜ ਨੇਤਾ ਅੱਜ ਦੀ ਮੀਟਿੰਗ ਵਿਚ ਹਿੱਸਾ ਨਹੀਂ ਲੈ ਰਹੇ ਹਨ। ਜ਼ਿਕਰਯੋਗ ਹੈ ਕਿ ਅੱਜ ਦੀ ਮੀਟਿੰਗ ‘ਚ ਪਾਰਟੀ ਲੀਡਰਸ਼ਿਪ ਨਵੇਂ ਕਾਂਗਰਸ ਮੁਖੀ ਦੀ ਚੋਣ ਦੇ ਕਾਰਜਕ੍ਰਮ ਬਾਰੇ ਵੀ ਫ਼ੈਸਲਾ ਕਰ ਸਕਦੀ ਹੈ |।

ਸਾਬਕਾ ਮੁੱਖ ਮੰਤਰੀ ਦਾ ਸਿਆਸੀ ਧਿਰਾਂ ਨੂੰ ਸੱਦਾ, ਕੇਂਦਰ ਖਿਲਾਫ਼ ਖੁੱਲ੍ਹੇਗਾ ਮੋਰਚਾ! D5 Channel Punjabi

ਦੱਸ ਦਈਏ ਕਿ ਅੱਜ ਲੰਬੇ ਇੰਤਜ਼ਾਰ ਤੋਂ ਬਾਅਦ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋ ਰਹੀ ਹੈ। ਇਸ ਬੈਠਕ ‘ਚ ਕਾਂਗਰਸ ਦੇ ਨਵੇਂ ਪ੍ਰਧਾਨ, ਸਮੇਤ ਸੰਗਠਨਾਤਮਕ ਚੋਣਾਂ ‘ਤੇ ਚਰਚਾ ਹੋਣ ਦੀ ਉਮੀਦ ਹੈ। ਬੈਠਕ ਦੇ ਮੁੱਖ ਏਜੰਡੇ ‘ਚ ਕਾਂਗਰਸ ਸੰਗਠਨਾਤਮਕ ਚੋਣਾਂ, ਆਉਣ ਵਾਲੀਆਂ ਵਿਧਾਨ ਸਭਾ ਚੋਣਾਂ, ਲਖੀਮਪੁਰ ਖੀਰੀ ਘਟਨਾ, ਕਿਸਾਨ ਅੰਦੋਲਨ ਅਤੇ ਮਹਿੰਗਾਈ ਵਰਗੇ ਮੁੱਦੇ ਸ਼ਾਮਿਲ ਹਨ।

ਗ੍ਰਹਿ ਮੰਤਰੀ ਦਾ ਵੱਡਾ ਐਕਸ਼ਨ, ਅੱਧੀ ਰਾਤ ਨੂੰ ਸੜਕ ‘ਤੇ ਨਿਕਲਿਆ ਕਾਫਲਾ

ਕਾਂਗਰਸ ਪਾਰਟੀ ਦੇ ਅੰਦਰ ਕਾਫੀ ਸਮੇਂ ਤੋਂ ਪਾਰਟੀ ਨਾਲ ਜੁੜੇ ਮਾਮਲਿਆਂ ‘ਤੇ ਚਰਚਾ ਦੇ ਲਈ ਬੈਠਕ ਬੁਲਾਉਣ ਦੀ ਮੰਗ ਉੱਠ ਰਹੀ ਹੈ। ਅਜਿਹੇ ‘ਚ ਕਾਂਗਰਸ ਹਾਈਕਮਾਨ ਨੇ ਹੁਣ ਇਸ ਬੈਠਕ ਨੂੰ ਬੁਲਾਉਣ ਦਾ ਫੈਸਲਾ ਕੀਤਾ ਹੈ।ਇਹ ਬੈਠਕ ਕਾਂਗਰਸ ਦੀਆਂ ਸੂਬਾ ਇਕਾਈਆਂ ਜਿਵੇਂ ਪੰਜਾਬ, ਛੱਤੀਸਗੜ੍ਹ ਅਤੇ ਰਾਜਸਥਾਨ ‘ਚ ਜਾਰੀ ਹੰਗਾਮੇ ਦੇ ਦਰਮਿਆਨ ਹੋ ਰਹੀ,ਜਿੱਥੇ ਪਾਰਟੀ ‘ਚ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button