Breaking NewsD5 specialInternationalNewsTop News

ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਨੇਪਾਲ ਨੇ ਕਾਠਮੰਡੂ ਘਾਟੀ ’ਚ 12 ਮਈ ਤੱਕ ਵਧਾਇਆ ਲਾਕਡਾਊਨ

ਕਾਠਮਾਂਡੂ : ਮਹਾਮਾਰੀ ਦੀ ਦੂਜੀ ਲਹਿਰ ਦੇ ਵਿਚ ਲਗਾਤਾਰ ਤੀਸਰੇ ਦਿਨ, ਨੇਪਾਲ ‘ਚ ਇੱਕ ਦਿਨ ‘ਚ ਕੋਵਿਡ 19 ਮਾਮਲਿਆਂ ਅਤੇ ਉਸ ਨਾਲ ਹੋਣ ਵਾਲੀਆਂ ਮੌਤਾਂ ‘ਚ ਉਛਾਲ ਦਰਜ ਕੀਤਾ ਗਿਆ ਹੈ। ਮੀਡੀਆ ਰਿਪੋਰਟ ਅਨੁਸਾਰ ਸਿਹਤ ਅਤੇ ਜਨਸੰਖਿਆ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ ਕੁਲ 58 ਲੋਕਾਂ ਦੀ ਮੌਤ ਹੋਈ ਅਤੇ 8 , 659 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ। ਇਹ ਪਹਿਲੀ ਵਾਰ ਸੀ ਜਦੋਂ ਦੇਸ਼ ‘ਚ ਰੋਜਾਨਾ ਮਾਮਲੇ 8,000 ਤੋਂ ਜਿਆਦਾ ਆਏ ਹਨ।

ਅੱਧੀ ਰਾਤ ਨੂੰ ਲੱਗੇ ਸੀ JIO ਦਾ ਟਾਵਰ ਲਗਾਉਣ,ਜਦੋ ਪਿੰਡ ਵਾਲਿਆਂ ਨੂੰ ਲੱਗਿਆ ਪਤਾ,ਫੇਰ ਪਾ ਲਿਆ ਘੇਰਾ,ਕਰਾਤਾ ਕੰਮ…

ਨੇਪਾਲ ਨੇ ਸੋਮਵਾਰ ਅਤੇ ਮੰਗਲਵਾਰ ਨੂੰ 7,000 ਤੋਂ  ਜਿਆਦਾ  ਮਾਮਲੀਆਂ ਦੀ ਸੂਚਨਾ ਦਿੱਤੀ ਹੈ। ਬੁੱਧਵਾਰ ਦੇ ਅੰਕੜੀਆਂ ਨੇ ਕੁਲ ਕੇਸ ਅਤੇ ਮੌਤ ਦਰ ਨੂੰ ਵਧਾਕੇ 359,610 ਅਤੇ 3,475 ਕਰ ਦਿੱਤਾ ਹੈ। ਉਥੇ ਹੀ ਇਨ੍ਹਾਂ ਵੱਧਦਿਆਂ ਮਾਮਲਿਆਂ ਨੂੰ ਦੇਖਦੇ ਹੋਏ ਨੇਪਾਲ ਦੀ ਰਾਜਧਾਨੀ ਦੇ ਅਧਿਕਾਰੀਆਂ ਨੇ ਕਾਠਮੰਡੂ ਅਤੇ ਨੇੜੇ-ਤੇੜੇ ਦੇ ਇਲਾਕਿਆਂ ’ਚ ਲਾਕਡਾਊਨ ਨੂੰ 12 ਮਈ ਤੱਕ ਵਧਾਉਣ ਦਾ ਬੁੱਧਵਾਰ ਨੂੰ ਐਲਾਨ ਕੀਤਾ।ਸਥਾਨਕ ਅਧਿਕਾਰੀਆਂ ਨੇ ਕਾਠਮੰਡੂ ਘਾਟੀ ’ਚ ਲਾਗੂ ਮਨਾਹੀ ਦੇ ਹੁਕਮ ਨੂੰ 12 ਮਈ ਤੱਕ ਲਈ ਵਧਾ ਦਿੱਤਾ ਹੈ।

ਆਹ ਦੇਖੋ SHO ਦੀ ਗੁੰਡਾਗਰਦੀ,ਗਰੀਬ ਦੀ ਰੇਹੜੀ ਨੂੰ ਮਾਰੀ ਲੱਤ,ਫੇਰ ਹੋ ਗਈ SHO ‘ਤੇ ਵੱਡੀ ਕਾਰਵਾਈ…

ਅਧਿਕਾਰੀਆਂ ਨੇ ਦੱਸਿਆ ਕਿ ਨੇਪਾਲ ’ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਕਾਠਮੰਡੂ, ਲਲਿਤਪੁਰਅ ਅਤੇ ਭਗਤਪੁਰ ਜ਼ਿਲਿਆਂ ’ਚ ਲੌਕਡਾਊਨ ਨੂੰ ਇਕ ਹੋਰ ਹਫਤਾ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਲੌਕਡਾਊਨ ਦਾ ਪਹਿਲਾਂ ਪੜਾਅ ਬੁੱਧਵਾਰ ਨੂੰ ਖਤਮ ਹੋਣਾ ਸੀ। ਲੌਕਡਾਊਨ ਦੌਰਾਨ ਸਾਰੀਆਂ ਆਵਾਜਾਈ ਸੇਵਾਵਾਂ ਅਤੇ ਬਾਜ਼ਾਰ ਬੁੰਦ ਰਹਿਣਗੇ। ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਰਿਆਨੇ ਦੀਆਂ ਦੁਕਾਨਾਂ ਸਵੇਰੇ 7 ਤੋਂ 9 ਵਜੇ ਤੱਕ ਸਿਰਫ 2 ਘੰਟੇ ਹੀ ਖੁੱਲ੍ਹ ਸਕਣਗੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button