Breaking NewsD5 specialNewsSports

IPL 2021 : ਹਿੰਦੀ ਸਮੇਤ 7 ਭਾਰਤੀ ਭਾਸ਼ਾਵਾਂ ‘ਚ ਹੋਵੇਗੀ ਕਮੈਂਟਰੀ, 100 ਕਮੈਂਟੇਟਰ ਸੰਭਾਲਣਗੇ ਮੋਰਚਾ

ਨਵੀਂ ਦਿੱਲੀ : ਸੁਨੀਲ ਗਾਵਸਕਰ, ਗੌਤਮ ਗੰਭੀਰ ਅਤੇ ਕੈਵਿਨ ਪੀਟਰਸਨ ਉਨ੍ਹਾਂ 100 ਕਮੈਂਟੇਟਰਾਂ ‘ਚ ਸ਼ਾਮਲ ਹਨ, ਜੋ ਸ਼ੁੱਕਰਵਾਰ ਯਾਨੀ ਅੱਜ ਤੋਂ ਸ਼ੁਰੂ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ 2021 ਵਿਚ ਕਮੈਂਟਰੀ ਦਾ ਜਿੰਮਾ ਸੰਭਾਲਣਗੇ। ਇਸ ਵਾਰ ਆਈ.ਪੀ.ਐਲ. ਦਾ ਪ੍ਰਸਾਰਨ ਹਿੰਦੀ ਸਮੇਤ 7 ਭਾਰਤੀ ਭਾਸ਼ਾਵਾਂ ‘ਚ ਕੀਤਾ ਜਾਵੇਗਾ। ਗਾਵਸਕਰ ਅੰਗ੍ਰੇਜ਼ੀ ਤੋਂ ਇਲਾਵਾ ਹਿੰਦੀ ਦਾ ਜਿੰਮਾ ਵੀ ਸੰਭਾਲਣਗੇ। ਅੰਗ੍ਰੇਜ਼ੀ ‘ਚ ਉਨ੍ਹਾਂ ਨੂੰ ਆਪਣੇ ਪੁੱਤਰ ਅਤੇ ਸਾਬਕਾ ਭਾਰਤੀ ਕ੍ਰਿਕਟਰ ਰੋਹਨ ਗਾਵਸਕਰ ਨਾਲ ਮੈਚ ਦਾ ਅੱਖੀਂ ਦੇਖਿਆ ਹਾਲ ਸੁਣਾਉਂਦੇ ਹੋਏ ਦੇਖਿਆ ਜਾ ਸਕਦਾ ਹੈ।

ਦਿੱਲੀ ਪਹੁੰਚਣ ਤੋਂ ਪਹਿਲਾਂ ਸਿਧਾਣਾ ਦਾ ਵੱਡਾ ਐਲਾਨ,ਹਿਲਾਕੇ ਰੱਖਤੀ ਸਰਕਾਰ,ਪਿੱਛੇ ਹਟੀ ਦਿੱਲੀ ਪੁਲਿਸ!

ਆਈ.ਪੀ.ਐਲ. ਦਾ ਪ੍ਰਰਸਾਰਨ ਸਟਾਰ ਸਪੋਰਟਸ (Star Sports) ਦੇ ਵੱਖ-ਵੱਖ ਚੈਨਲਾਂ ਤੋਂ ਇਲਾਵਾ ਡਿਜ਼ਨੀ, ਹੌਟ ਸਟਾਰ ’ਤੇ ਵੀ ਕੀਤਾ ਜਾਵੇਗਾ। ਖਬਰਾਂ ਅਨੁਸਾਰ, ‘ਆਈ.ਪੀ.ਐਲ. ਦੇ 14ਵੇਂ ਸੀਜ਼ਨ ਲਈ ਵੱਖ-ਵੱਖ ਭਾਸ਼ਾਵਾਂ ਦੇ ਸੱਬ ਤੋਂ ਉੱਤਮ ਕ੍ਰਿਕਟਰਾਂ ਨੂੰ ਕਮੈਂਟਰੀ ਟੀਮ ਨਾਲ ਜੋੜਿਆ ਗਿਆ ਹੈ। ਇਨ੍ਹਾਂ ਭਾਸ਼ਾਵਾਂ ਵਿਚ ਅੰਗ੍ਰੇਜੀ, ਹਿੰਦੀ, ਤਮਿਲ, ਤੇਲੁਗੁ, ਕੰਨੜ, ਮਲਯਾਲਮ, ਬੰਗਾਲੀ ਅਤੇ ਮਰਾਠੀ ਸ਼ਾਮਲ ਹਨ। ਹਿੰਦੀ ਕਮੈਂਟਰੀ ਟੀਮ ਵਿਚ ਗਾਵਸਕਰ ਤੋਂ ਇਲਾਵਾ ਆਕਾਸ਼ ਚੋਪੜਾ, ਨਿਖਿਲ ਚੋਪੜਾ, ਗੌਤਮ ਗੰਭੀਰ, ਅਜਿਤ ਅਗਰਕਰ, ਇਰਫਾਨ ਪਾਠਾਨ, ਪਾਰਥਿਵ ਪਟੇਲ, ਆਰ.ਪੀ. ਸਿੰਘ ਅਤੇ ਦੀਪ ਦਾਸਗੁਪਤਾ ਸ਼ਾਮਲ ਹਨ। ਗੰਭੀਰ ਨੇ ਕਿਹਾ, ‘ਪਿਛਲੇ ਕੁੱਝ ਸਾਲਾਂ ‘ਚ ਹਿੰਦੀ ਕਮੈਂਟਰੀ ਦੀ ਪ੍ਰਸਿੱਧੀ ਵਧੀ ਹੈ ਅਤੇ ਮੈਂ ਫਿਰ ਤੋਂ ਹਿੰਦੀ ਕਮੈਂਟਰੀ ਟੀਮ ਦਾ ਹਿੱਸਾ ਬਣ ਕੇ ਉਤਸ਼ਾਹਿਤ ਹਾਂ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button