Breaking NewsD5 specialIndiaNewsPoliticsPunjab

ਹਜ਼ੂਰ ਸਾਹਿਬ ਤੋਂ ਬਾਦਲਾਂ ਨੂੰ ਭਜਾਇਆ

ਹਜੂਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੀ ਸਾਂਸਦ ਅਤੇ ਬਾਦਲ ਪਰਿਵਾਰ ਦੀ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਅੱਜ ਉਸ ਵੇਲੇ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਬਗਾਨੇ ਸੂਬੇ ਮਹਾਰਾਸ਼ਟਰ ਸਥਿਤ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਦਰਸ਼ਨਾਂ ਲਈ ਪਹੁੰਚੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਸੁਖਬੀਰ ਬਾਦਲ ਦੇ ਸਿਆਸੀ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਨੂੰ ਉੱਥੋਂ ਦੀ ਸਿੱਖ ਸੰਗਤ ਨੇ ਇੰਨੀ ਬੁਰੀ ਤਰ੍ਹਾਂ ਘੇਰ ਲਿਆ ਕਿ ਇਨ੍ਹਾਂ ਸਾਰਿਆਂ ਨੂੰ ਹੱਥ ਜੋੜ ਜੋੜ ਕੇ ਉਨ੍ਹਾਂ ਨੂੰ ਸਮਝਾਉਣਾ ਪਿਆ ਕਿ ਬੇਅਦਬੀ ਮਾਮਲਿਆਂ ਅਤੇ ਬਰਗਾੜੀ ਵਿੱਚ ਜੋ ਵੀ ਵਾਪਰਿਆ ਉਸ ਵਿਚ ਉਨ੍ਹਾਂ ਦਾ ਕੋਈ ਹੱਥ ਨਹੀਂ ਸੀ। ਪਰ ਇਸਦੇ ਬਾਵਜੂਦ ਉਥੋਂ ਦੀ ਸਿੱਖ ਸੰਗਤ ਨੇ ਬੁਰੀ ਤਰ੍ਹਾਂ ਅੜਦਿਆਂ ਕਿਹਾ ਕਿ ਉਹ ਲੋਕ ਮਾਫ਼ੀ ਮੰਗਣ ਤਾਂ ਹੀ ਉਨ੍ਹਾਂ ਨੂੰ ਅੱਗੇ ਜਾਣ ਦਿੱਤਾ ਜਾਵੇਗਾ।

Read Also ‘ਦੋਸ਼ੀ ਬਾਦਲਾਂ ਦੀ ਮਰੀ ਜ਼ਮੀਰ’ , ਪੰਜ ਪਿਆਰਿਆਂ ਦਾ ਸਿੱਖ ਕੌਮ ਨੂੰ ਸੰਦੇਸ਼

ਸੋਸ਼ਲ ਮੀਡੀਆ ਤੇ ਜੰਗਲ ਦੀ ਅੱਗ ਵਾਂਗ ਵਾਇਰਲ ਹੋਈ ਇਸ ਵੀਡੀਓ ਵਿੱਚ ਸਪੱਸ਼ਟ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਉੱਥੋਂ ਦੀ ਸਿੱਖ ਸੰਗਤ ਨੂੰ ਹੱਥ ਜੋੜ ਕੇ ਇਹ ਬੇਨਤੀ ਕਰ ਰਹੀ ਹੈ ਕਿ ਪੰਜਾਬ ਵਿਚ ਬੀਤੇ ਸਮੇਂ ਬੇਅਦਬੀ ਕਾਂਡ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ ਹਨ ਉਸ ਵਿਚ ਵਿਦੇਸ਼ੀ ਤਾਕਤਾਂ ਦਾ ਹੱਥ ਹੈ ਜਿਸ ਨੇ ਸਿੱਖ ਕੌਮ ਨੂੰ ਕਮਜ਼ੋਰ ਕਰਨ ਅਤੇ ਆਪਸ ਵਿਚ ਲੜਾਉਣ ਲਈ ਇਹ ਸਾਰੀ ਸਾਜਿਸ਼ ਘੜੀ ਹੈ। ਉਨ੍ਹਾਂ ਉਥੋਂ ਦੀ ਸਿੱਖ ਸੰਗਤ ਨੂੰ ਕਿਹਾ ਕਿ ਉਹ ਹੱਥ ਜੋੜ ਕੇ ਬੇਨਤੀ ਕਰਦੇ ਹਨ ਕਿ ਮੀਡੀਆ ਵਿਚ ਆ ਰਹੀਆਂ ਖਬਰਾਂ ਤੇ ਇਤਬਾਰ ਨਾ ਕਰਨ। ਇੱਥੇ ਵੀ ਉਨ੍ਹਾਂ ਨੇ ਇਸ ਸਾਰੇ ਮਾਮਲੇ ਲਈ ਕਾਂਗਰਸ ਪਾਰਟੀ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਸਿੱਖ ਸੰਗਤ ਨੂੰ ਸਮਝਣ ਦੀ ਲੋੜ ਹੈ ਕਿ ਉਹ ਕਿਹੜੀਆਂ ਤਾਕਤਾਂ ਹਨ ਜਿਹੜੀਆਂ ਕਿ ਸਿੱਖ ਪੰਥ ਦੀ ਹਿਤੈਸ਼ੀ ਪਾਰਟੀ ਨੂੰ ਕਮਜ਼ੋਰ ਕਰਕੇ ਆਪ ਅੱਗੇ ਆਉਣਾ ਚਾਹੁੰਦੀਆਂ ਹਨ।

ਇਸ ਮੌਕੇ ਉੱਥੋਂ ਦੀ ਸਿੱਖ ਸੰਗਤ ਨੂੰ ਹੱਥ ਬੰਨ ਕੇ ਬੇਨਤੀ ਕਰਦਿਆਂ ਮਨਜੀਤ ਸਿੰਘ ਜੀਕੇ ਨੇ ਜਿਉਂ ਹੀ ਇਹ ਕਿਹਾ ਕਿ ਇਹ ਉਹ ਲੋਕ ਹਨ ਜਿਹੜੇ ਕਦੇ ਦਸਮ ਗ੍ਰੰਥ ਦੀ ਗੱਲ ਚੁੱਕਦੇ ਹਨ, ਕਦੀ ਨਨਕਾਣਾ ਸਾਹਿਬ ਵਿਖੇ ਅਕਾਲ ਤਖਤ ਹੋਣ ਦੀ ਗੱਲ ਕਹਿੰਦੇ ਹਨ ਇਸ ਲਈ ਸਿੱਖਾਂ ਨੂੰ ਉਨ੍ਹਾਂ ਤਾਕਤਾਂ ਤੋਂ ਬਚਣ ਦੀ ਲੋੜ ਹੈ, ਤਿਉਂ ਹੀ ਉੱਥੇ ਮੌਜੂਦ ਸਿੱਖ ਸੰਗਤ ਭੜਕ ਗਈ ਤੇ ਉਨ੍ਹਾਂ ਨੇ ਤੁਰੰਤ ਮਨਜੀਤ ਸਿੰਘ ਜੀਕੇ ਨੂੰ ਸਵਾਲ ਕੀਤਾ ਕਿ, ਕੀ ਸਿੱਖ ਕੌਮ ਇੰਨੀ ਕਮਜ਼ੋਰ ਹੈ ਕਿ ਉਹ ਕਿਸੇ ਦੇ ਭੜਕਾਵੇ ਵਿੱਚ ਤੁਰੰਤ ਆ ਜਾਵੇਗੀ। ਜਿਸ ਤੋਂ ਬਾਅਦ ਦੋਹਾਂ ਧਿਰਾਂ ਦੀ ਗਰਮਾ ਗਰਮ ਬਹਿਸ ਵੀ ਹੋਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button