PunjabPunjabTop News

ਗੈਂਗਸਟਰ ਲਾਰੈਂਸ ਬਿਸ਼ਨੋਈ ਮਾਮਲੇ ‘ਚ ਅੱਜ ਅਹਿਮ ਸੁਣਵਾਈ, SIT ਦੀ ਰਿਪੋਰਟ ਤੋਂ ਬਾਅਦ ਸੁਣਾਇਆ ਜਾ ਸਕਦਾ ਵੱਡਾ ਫੈਸਲਾ

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ‘ਚ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਅਹਿਮ ਸੁਣਵਾਈ ਹੋਣ ਜਾ ਰਹੀ ਹੈ। ਇਸ ਦੌਰਾਨ ਅਦਾਲਤ ਉਸ ਰਿਪੋਰਟ ‘ਤੇ ਫੈਸਲਾ ਲਵੇਗੀ, ਜੋ ਪਹਿਲਾਂ ਸੁਣਵਾਈ ਦੌਰਾਨ ਐਸਆਈਟੀ ਨੇ ਦਾਖਲ ਕੀਤੀ ਸੀ। 19 ਅਗਸਤ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਸਪੱਸ਼ਟ ਕੀਤਾ ਸੀ ਕਿ ਰਿਪੋਰਟ ਸਟੱਡੀ ਕਰਨ ਤੋਂ ਬਾਅਦ ਹੀ ਹੁਕਮ ਜਾਰੀ ਕੀਤਾ ਜਾਵੇਗ।ਗੈਂਗਸਟਰ ਲਾਰੈਂਸ ਬਿਸ਼ਨੋਈ ਦੇ 2 ਇੰਟਰਵਿਊ ਵਾਇਰਲ ਹੋਏ ਸਨ। ਲਾਰੈਂਸ ਦਾ ਪਹਿਲਾ ਇੰਟਰਵਿਊ 14 ਮਾਰਚ 2023 ਨੂੰ ਬ੍ਰਾਡਕਾਸਟ ਹੋਇਆ ਸੀ। ਇਸ ਚ ਉਸ ਨੇ ਸਿੱਧੂ ਮੂਸੇਵਾਲ ਦਾ ਕਤਲ ਕਰਵਾਉਣ ਦੀ ਗੱਲ ਕਬੂਲੀ ਸੀ। ਲਾਰੈਂਸ ਦਾ ਕਹਿਣਾ ਸੀ ਕਿ ਮੂਸੇਵਾਲਾ ਗਾਇਕੀ ਦੇ ਬਜਾਏ ਗੈਂਗਵਾਰ ਚ ਵੜ੍ਹ ਰਿਹਾ ਸੀ। ਉਸ ਦੇ ਕਾਲਜ ਦੇ ਦੋਸਤ ਵਿੱਕੀ ਮਿੱਡੂਖੇੜਾ ਦੇ ਕਤਲ ਚ ਮੂਸੇਵਾਲਾ ਦਾ ਹੱਥ ਸੀ। ਇਸ ਲਈ ਉਸ ਨੇ ਮੂਸੇਵਾਲਾ ਦਾ ਕਤਲ ਕਰਵਾਇਆ। ਐਸਆਈਟੀ ਮੁਤਾਬਕ ਇਹ ਇੰਟਰਵਿਊ ਉਸ ਨੇ ਸੀਆਈਏ ਕੀ ਕਸਟਡੀ ਚ ਦਿੱਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button