Breaking NewsD5 specialIndiaNewsPoliticsPunjab

‘ਦੋਸ਼ੀ ਬਾਦਲਾਂ ਦੀ ਮਰੀ ਜ਼ਮੀਰ’ , ਪੰਜ ਪਿਆਰਿਆਂ ਦਾ ਸਿੱਖ ਕੌਮ ਨੂੰ ਸੰਦੇਸ਼

ਅੰਮ੍ਰਿਤਸਰ : ਪੰਜ ਪਿਆਰਿਆਂ ਵਲੋਂ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ‘ਚ ਉਹਨਾਂ ਕਾਂਗਰਸ ਅਤੇ ਅਕਾਲੀ ਦਲ ਤੇ ਖੂਬ ਨਿਸ਼ਾਨੇ ਸਾਧੇ, ਪੰਜ ਪਿਆਰਿਆ ਨੇ ਬਾਦਲ ਪਰਿਵਾਰ ਤੇ ਦੋਸ਼ ਲਾਇਆ ਕਿ ਬਾਦਲਾਂ ਨੇ ਆਪਣੇ ਨਿਜੀ ਸੁਆਰਥਾਂ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਵੱਲੋਂ 7 ਅਕਤੂਬਰ ਨੂੰ ਰੈਲੀਆਂ ਇਸ ਕਰਕੇ ਕੀਤੀਆਂ ਜਾ ਰਹੀਆਂ ਨੇ ਕਿ ਉਹ ਲੋਕਾਂ ਦਾ ਧਿਆਨ ਬੇਅਦਬੀ ਦੇ ਦੋਸ਼ੀਆਂ ਤੋਂ ਹਟਾ ਸਕਣ। ਉਨ੍ਹਾਂ ਸਿੱਖ ਸੰਗਤਾਂ ਨੂੰ ਬਰਗਾੜੀ ਰੋਸ ਮਾਰਚ ‘ਚ ਸ਼ਾਮਿਲ ਹੋਣ ਦੀ ਵੀ ਅਪੀਲ ਕੀਤੀ।

Read Also ਬਾਦਲਾਂ ਖ਼ਿਲਾਫ਼ ਡਟੇ ਬਰਖ਼ਾਸਤ ਪੰਜ ਪਿਆਰੇ

ਉਹਨਾ ਇਹ ਵੀ ਦੋਸ਼ ਲਾਏ ਕਿ ਟਕਸਾਲੀ ਅਕਾਲੀ ਆਗੂ ਜੋ ਕਿ ਬਾਦਲ ਪਰਿਵਾਰ ਦੇ ਖ਼ਿਲਾਫ਼ ਬੋਲਣ ਲੱਗੇ ਨੇ ਉਹ ਤਾਂ ਹੀ ਬੋਲਣ ਜੇਕਰ ਉਨਾਂ ਨੂੰ ਪੰਥਕ ਹਿੱਤਾਂ ਦੀ ਕੋਈ ਚਿੰਤਾ ਹੈ। ਜੇਕਰ ਟਕਸਾਲੀ ਆਗੂਆ ਨੇ ਅਵਤਾਰ ਸਿੰਘ ਮੱਕੜ ਦੀ ਤਰਾਂ ਯੂ ਟਰਨ ਲੈਣਾ ਹੈ ਤਾਂ ਉਸ ਨਾਲੋਂ ਚੰਗਾ ਹੈ ਕਿ ਉਹ ਚੁੱਪ ਹੀ ਰਹਿਣ। ਇਕ ਪਾਸੇ ਜਿਥੇ ਦੋਵੇਂ ਪਾਰਟੀਆਂ ਆਪਣੇ ਸਿਆਸੀ ਜ਼ੋਰ ਨੂੰ ਦਿਖਾਉਣ ਲਈ ਰੈਲੀਆਂ ਕਰਨ ਜਾ ਰਹੀਆਂ ਹਨ ਤੇ ਉਥੇ ਦੂਸਰੀ ਤਰਫ ਸਿੱਖ ਸਮਾਜ ਵੱਲੋਂ ਬਰਗਾੜੀ ‘ਚ ਹੋਣ ਜਾ ਰਹੇ ਰੋਸ ਮਾਰਚ ਨੂੰ ਸਫਲ ਕਰਨ ਦੇ ਵੀ ਦਾਅਵੇ ਕੀਤੇ ਜਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button