Breaking NewsD5 specialIndiaNewsPolitics

ਕਿਸ ਦੇ ਸਿਰ ਸੱਜੇਗਾ ਦਿੱਲੀ ਦੇ ਮੁੱਖ ਮੰਤਰੀ ਦਾ ਤਾਜ ?

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਐਗਜਿਟ ਪੋਲ ‘ਚ ‘ਆਪ’ ਦੀ ਫਿਰ ਬਹੁਮਤ ਨਾਲ ਜਿੱਤ ਦਾ ਦਾਅਵਾ ਕੀਤਾ ਗਿਆ ਹੈ। ਕਿਸੇ ਵੀ ਸਰਵੇ ਏਜੰਸੀ ਦੇ ਐਗਜਿਟ ਪੋਲ ‘ਚ ਭਾਜਪਾ ਦੀ ਬਹੁਮਤ ਦੀ ਸੰਭਾਵਨਾ ਨਹੀਂ ਜਤਾਈ ਗਈ ਹੈ। ਐਗਜਿਟ ਪੋਲ ਸਰਵੇ ਕਈ ਵਾਰ ਗਲਤ ਵੀ ਹੋਏ ਹਨ ਪਰ ਸੱਟਾ ਬਾਜ਼ਾਰ ਦੇ ਅਨੁਮਾਨ ਜ਼ਿਆਦਾਤਰ ਠੀਕ ਹੁੰਦੇ ਰਹੇ ਹਨ। ਸੱਟਾ ਬਾਜ਼ਾਰ ‘ਚ ਵੀ ‘ਆਪ’ ਦੀ ਹੀ ਬਹੁਮਤ ਨਾਲ ਜਿੱਤ ਵਾਲਾ ਭਾਵ ਲਗਾਤਾਰ ਜਾਰੀ ਹੈ।

ਤਰਨ ਤਾਰਨ ਧਮਾਕੇ ਦੇ ਪੀੜਤਾਂ ਲਈ ਕੈਪਟਨ ਦਾ ਵੱਡਾ ਐਲਾਨ | Captain on Tarn Taran

ਉਥੇ ਹੀ ‘ਆਪ’ ਰਾਜ ਸਭਾ ਸਾਂਸਦ ਸੰਜੈ ਸਿੰਘ ਨੇ ਕਾਰਜ ਕਰਤਾਵਾਂ ਨੂੰ ਈ.ਵੀ.ਐਮ. ਦੀ ਸਖਤ ਨਿਗਰਾਨੀ ਦੀ ਅਪੀਲ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਵਿਧਾਨਸਭਾ ਚੋਣਾਂ ਦੀ ਗਿਣਤੀ ਵਿੱਚ ਈ.ਵੀ.ਐਮ. ‘ਚ ਜੇਕਰ ਕੁਝ ਵੀ ਉਲਟਫੇਰ ਕਰਨ ਦੀ ਸੰਦੇਹ ਹੋਈ ਤਾਂ ਇਸਨੂੰ ‘ਆਪ’ ਅਤੇ ਕਾਂਗਰਸ ਮੁੱਦਾ ਬਣਾਉਣਗੇ ਜਿਸ ਵਿੱਚ ਹੋਰ ਵਿਰੋਧੀ ਦਲ ਵੀ ਨਾਲ ਆ ਜਾਣਗੇ ਅਤੇ ਇਸਨੂੰ ਬਿਹਾਰ, ਅਸਮ ਅਤੇ ਪੱਛਮੀ ਬੰਗਾਲ ਚੋਣਾਂ ਵਿੱਚ ਮੁੱਦਾ ਬਣਾ ਦੇਣਗੇ। ਚੋਣਾਂ ਬੈਲੇਟ ਪੇਪਰ ਨਾਲ ਕਰਾਉਣ ਦੀ ਮੰਗ ਕਰਨਗੇ।

ਹੁਣ SGPC ‘ਚ ਬਗ਼ਾਵਤ, ਬਾਦਲਾਂ ਖਿਲਾਫ਼ ਸ਼੍ਰੋਮਣੀ ਕਮੇਟੀ ਮੈਂਬਰ ਦੀ ਜਾਗੀ ਜ਼ਮੀਰ, ਠੋਕੇ ਬਾਦਲ

ਅਜਿਹੇ ‘ਚ ਦਿੱਲੀ ਵਿਧਾਨਸਭਾ ਚੋਣਾਂ ਦਾ ਨਤੀਜਾ ਕਈਆਂ ਨੂੰ ਗੁੰਮਨਾਮ ਕਰੇਗਾ। ਜੇਕਰ ਫਿਰ ‘ਆਪ’ ਜਿੱਤੀ ਤਾਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੌਦਿਆ ਅਤੇ ਪ੍ਰਸ਼ਾਂਤ ਕਿਸ਼ੋਰ ਦਾ ਕੱਦ ਵਧੇਗਾ। ਭਾਜਪਾ ਜਿੱਤੀ ਤਾਂ ਅਮਿਤ ਸ਼ਾਹ, ਜੇ.ਪੀ. ਨੱਡਾ ਦੀ ਬਮਬਮ ਹੋਵੇਗੀ, ਮਨੋਜ ਤਿਵਾਰੀ ਦਾ ਕੱਦ ਵਧੇਗਾ। ਜੇਕਰ ਭਾਜਪਾ ਹਾਰੀ ਤਾਂ ਕਿਹਾ ਜਾਵੇਗਾ ਕਿ ਨੱਡਾ ਦੇ ਪ੍ਰਧਾਨ ਬਣਦੇ ਹੀ ਭਾਜਪਾ ਇੱਕ ਰਾਜ ‘ਚ ਹਾਰ ਗਈ ਅਤੇ ਮਨੋਜ ਤਿਵਾਰੀ ‘ਤੇ ਗਾਜ ਡਿੱਗੇਗੀ। ਉਨ੍ਹਾਂ ਨੂੰ ਦਿੱਲੀ ਭਾਜਪਾ ਪ੍ਰਧਾਨ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ, ਇਹੀ ਹਾਲ ਦਿੱਲੀ ਕਾਂਗਰਸ ਪ੍ਰਧਾਨ ਪੀ.ਸੀ. ਚਾਕੋ ਦਾ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button