Breaking NewsD5 specialNewsPoliticsPunjab

ਪੰਚਾਇਤ ਵਿਭਾਗ ਵਲੋਂ ਸਰਕਾਰੀ ਵਿਭਾਗਾਂ ਨੂੰ ਤਿੰਨ ਲੱਖ ਮਾਸਕ ਮੁਹੱਈਆ ਕਰਵਾਏ ਗਏ – ਤ੍ਰਿਪਤ ਬਾਜਵਾ

ਚੰਡੀਗੜ੍ਹ : ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਕੌਮੀ ਪੇਂਡੂ ਅਜੀਵਕਾ ਮਿਸ਼ਨ ਸਕੀਮ ਤਹਿਤ ਬਣਾਏ ਸਵੈ ਸਹਾਇਤਾ ਗਰੁੱਪਾਂ ਰਾਹੀਂ ਕਰੋਨਾ ਵਿਸ਼ਾਣੂ ਕਾਰਨ ਬਣੇ ਹੋਏ ਗੰਭੀਰ ਸੰਕਟ ਦੇ ਦੌਰ ਵਿਚ ਸਰਕਾਰੀ ਵਿਭਾਗਾਂ ਨੂੰ ਹੁਣ ਤੱਕ ਤਕਰੀਬਨ ਤਿੰਨ ਲੱਖ ਮੈਡੀਕਲ ਮਾਸਕ ਮੁਹੱਈਆ ਕਰਵਾਏ ਜਾ ਚੁੱਕੇ ਹਨ। ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਦਸਿਆ ਕਿ ਸਵੈ ਸਹਾਇਤਾ ਗਰੁੱਪਾਂ ਦੀਆਂ ਔਰਤਾਂ ਦੀ ਹਿੰਮਤ ਨਾਲ ਜਿੱਥੇ ਕਰੋਨਾ ਨਾਲ ਲੜ ਰਹੇ। ਸਿਹਤ ਅਤੇ ਪੁਲਿਸ ਸਮੇਤ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਨੂੰ ਇਹਨਾਂ ਮਾਸਕਾਂ ਨਾਲ ਲੋਂੜੀਦੀ ਸੁਰੱਖਿਆ ਛੱਤਰੀ ਮੁਹੱਈਆ ਹੋਈ ਹੈ। ਉਥੇ ਇਸ ਸੰਕਟ ਦੇ ਸਮੇਂ ਵਿੱਚ ਪੇਂਡੂ ਔਰਤਾਂ ਨੂੰ ਕੁਝ ਕਮਾਈ ਵੀ ਹੋ ਗਈ ਹੈ।

ਭਾਈ ਨਿਰਮਲ ਸਿੰਘ ਵਾਂਗ ਹੁਣ ਕਾਨੂੰਗੋ ਦੀ ਮੌਤ ‘ਤੇ ਸਵਾਲ | ਧੀ ਨੇ ਕਰਤੇ ਵੱਡੇ ਖ਼ੁਲਾਸੇ, DMC ਹਸਪਤਾਲ ਦੀ ਖੋਲ੍ਹੀ ਪੋਲ

ਉਹਨਾਂ ਦੱਸਿਆ ਕਿ ਇਸ ਮਾਸਕ ਬਣਾਉਣ ਦੇ ਕੰਮ ਵਿਚ ਹੁਣ ਤੱਕ ਸਵੈ ਸਹਾਇਤਾ ਗਰੁੱਪ ਦੀਆਂ 3395 ਮੈਂਬਰਾਂ ਨੂੰ ਤਕਰੀਬਨ ਨੌ ਲੱਖ ਰੁਪਏ ਦੀ ਆਮਦਨੀ ਹੋਈ ਹੈ। ਬਾਜਵਾ ਨੇ ਦੱਸਿਆ ਕਿ ਮਾਸਕ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ ਅਤੇ ਜਿਹੜੇ ਨਵੇਂ ਆਰਡਰ ਮਿਲ ਰਹੇ ਹਨ ਉਹ ਨਾਲ ਦੀ ਨਾਲ ਭੁਗਤਾਏ ਜਾ ਰਹੇ ਹਨ। ਉਹਨਾਂ ਦਸਿਆ ਕਿ ਅੱਜ ਤਕਰੀਬਨ 25 ਹਜ਼ਾਰ ਮਾਸਕ ਬਣਾਉਣ ਦੇ ਆਰਡਰ ਮਿਲੇ ਹਨ ਜੋ ਕੱਲ੍ਹ ਤੱਕ ਮੁਹੱਈਆ ਕਰਵਾ ਦਿੱਤੇ ਜਾਣਗੇ। ਪੰਚਾਇਤ ਮੰਤਰੀ ਨੇ ਕਿਹਾ ਕਿ ਉਹਨਾਂ ਦਾ ਵਿਭਾਗ ਕਰੋਨਾ ਵਿਰੁੱਧ ਸੂਬਾ ਸਰਕਾਰ ਵਲੋਂ ਲੜੀ ਜਾ ਰਹੀ ਜੰਗ ਵਿਚ ਸਿਹਤ ਵਿਭਾਗ ਨਾਲ ਮਿਲਕੇ ਅੱਗੇ ਹੋ ਕੇ ਲੜਾਈ ਲੜ ਰਿਹਾ ਹੈ।

Navjot Sidhu ਨੇ ਕਈਆਂ ਦੀ ਜਾਨ ਖ਼ਤਰੇ ‘ਚ ਪਾਈ, ਆਹ ਵਕੀਲ ਨੇ ਕਰਤਾ ਖ਼ੁਲਾਸਾ | HC Arora | D5 Channel Punjabi

ਵਿਭਾਗ ਦੇ ਅਧਿਕਾਰੀਆਂ ਨੇ ਸਿਰਫ਼ ਦੋ ਦਿਨਾਂ ਵਿਚ ਪੰਜਾਬ ਦੇ ਪਿੰਡਾਂ ਵਿਚ ਬਾਹਰਲੇ ਦੇਸ਼ਾਂ ਤੋਂ ਆਏ ਵਿਅਕਤੀਆਂ ਦੀ ਸ਼ਨਾਖਤ ਕਰ ਕੇ ਉਹਨਾਂ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਕਰਵਾਈ ਸੀ ਤਾਂ ਕਿ ਉਹਨਾਂ ਦੀ ਸਕਰੀਨਿੰਗ ਕੀਤੀ ਜਾ ਸਕੇ। ਪਿੰਡਾਂ ਦੀਆਂ ਪੰਚਾਇਤਾਂ ਨੂੰ ਪ੍ਰੇਰਤ ਕਰ ਕੇ ਪੰਜਾਬ ਦੇ ਹਰ ਪਿੰਡ ਦੀ ਤਾਲਾਬੰਦੀ ਕਰਵਾ ਕੇ ਕਰੋਨਾ ਦੀ ਕੜੀ ਨੂੰ ਤੋੜਿਆ। ਬਾਜਵਾ ਨੇ ਦੱਸਿਆ ਕਿ ਕਣਕ ਦੀ ਵਾਢੀ ਅਤੇ ਮੰਡੀਕਰਨ ਦੌਰਾਨ ਕਰੋਨਾ ਨੂੰ ਫੈਲਣ ਤੋਂ ਰੋਕਣ ਲਈ ਪੰਚਾਇਤ ਵਿਭਾਗ ਵੱਲੋਂ ਹਰ ਪਿੰਡ ਅਤੇ ਹਰ ਮੰਡੀ ਵਿਚ ਵੱਡ-ਅਕਾਰੀ ਪੋਸਟਰ ਲਾ ਕੇ ਲੋਕਾਂ ਨੂੰ ਖੇਤਾਂ ਅਤੇ ਮੰਡੀਆਂ ਵਿਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਜਾਗਰੂਕ ਕੀਤਾ ਹੈ। ਉਹਨਾਂ ਭਰੋਸਾ ਪ੍ਰਗਟ ਕੀਤਾ ਕਿ ਲੋਕਾਂ ਵਲੋਂ ਮਿਲ ਰਹੇ ਲਾਮਿਸਾਲ ਸਹਿਯੋਗ ਸਦਕਾ ਪੰਜਾਬ ਛੇਤੀ ਹੀ ਇਸ ਜੰਗ ਵਿਚ ਜੇਤੂ ਹੋ ਕੇ ਨਿਕਲੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button