ਡੇਰਾ ਮੁਖੀ ਦਾ ਪਰਿਵਾਰ ਵਿਦੇਸ਼ ਹੋਵੇਗਾ ਸਿਫ਼ਟ
ਸਿਰਸਾ : ਡੇਰਾ ਸਿਰਸਾ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਰਾਮ ਰਹੀਮ ਦਾ ਪਰਿਵਾਰ ਵਿਦੇਸ਼ ਸ਼ਿਫਟ ਹੋਣ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਪਰਿਵਾਰ ਸ਼ਿਫਟ ਹੋ ਰਿਹਾ ਹੈ। ਇਹ ਖਬਰ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਹੈ।ਦੱਸਿਆ ਜਾ ਰਿਹਾ ਹੈ ਕਿ ਡੇਰਾ ਮੁਖੀ ਵੱਲੋਂ ਹਾਲ ਹੀ ਵਿਚ ਲਿਖੀ ਚਿੱਠੀ ਵਿਚ ਵੀ ਇਸ ਦਾ ਜ਼ਿਕਰ ਕੀਤਾ ਸੀ। ਪਤਾ ਲੱਗਾ ਹੈ ਕਿ ਡੇਰਾ ਮੁਖੀ ਦਾ ਪਰਿਵਾਰ ਲੰਡਨ ਵਿਚ ਸ਼ਿਫਟ ਹੋਵੇਗਾ, ਹਾਲਾਂਕਿ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ। ਸੂਤਰਾਂ ਮੁਤਾਬਕ ਪਰਿਵਾਰ ਕੁਝ ਹੀ ਦਿਨਾਂ ਵਿਚ ਬਾਹਰ ਚਲਾ ਜਾਵੇਗਾ।
Sangrur Protest Today : Bhagwant Mann ਲਈ ਵੱਡੀ ਚੁਣੌਤੀ, Water Tank ਤੇ ਚੜ੍ਹੇ ਨੌਜਵਾਨ| D5 Channel Punjabi
ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੇ ਪੜ੍ਹਾਈ ਲਈ ਰਾਮ ਰਹੀਮ ਤੋਂ ਇਸ ਸਬੰਧੀ ਇਜਾਜ਼ਤ ਮੰਗੀ ਸੀ। ਹੁਣ ਰਾਮ ਰਹੀਮ ਨੇ ਇਸ ਸਬੰਧੀ ਹਾਮੀ ਭਰ ਦਿੱਤੀ ਹੈ। ਡੇਰੇ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਕੁਝ ਹੀ ਦਿਨਾਂ ਵਿਚ ਵਿਦੇਸ਼ ਸ਼ਿਫਟ ਹੋ ਜਾਵੇਗਾ।ਡੇਰੇ ਦੇ ਬੁਲਾਰੇ ਜਤੇਂਦਰ ਖੁਰਾਣਾ ਨੇ ਮੰਨਿਆ ਹੈ ਕਿ ਪੜ੍ਹਾਈ ਲਈ ਡੇਰਾ ਮੁਖੀ ਦਾ ਪਰਿਵਾਰ ਬਾਹਰ ਜਾ ਰਿਹਾ ਹੈ।ਫਿਲਹਾਲ ਪਰਿਵਾਰ ਡੇਰੇ ਦੇ ਅੰਦਰ ਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.