Breaking NewsD5 specialIndiaNewsTop News

ਸਿੰਘੂ ਬਾਰਡਰ ‘ਤੇ 1 ਹੋਰ ਕਿਸਾਨ ਦੀ ਗਈ ਜਾਨ, ਪਾਣੀਪਤ ਦੇ ਹਰੇਂਦਰ ਦੀ ਹਾਰਟ ਅਟੈਕ ਨਾਲ ਹੋਈ ਮੌਤ

ਨਵੀਂ ਦਿੱਲੀ :  ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਲਗਾਤਾਰ ਸਿੰਘੂ, ਟਿਕਰੀ ਅਤੇ ਗਾਜੀਪੁਰ ਬਾਰਡਰ ‘ਤੇ ਚੱਲ ਰਿਹਾ ਹੈ, ਉਥੇ ਹੀ ਬਾਰਡਰਾਂ ‘ਤੇ ਡਟੇ ਹੋਏ ਕਿਸਾਨਾਂ ਦੀਆਂ ਲਗਾਤਾਰ ਮੌਤਾਂ ਵੀ ਹੋ ਰਹੀਆਂ ਹਨ। ਅੱਜ ਸਿੰਘੂ ਬਾਰਡਰ ‘ਤੇ ਡਟੇ ਹੋਏ ਹਰਿਆਣਾ ਦੇ ਪਾਣੀਪਤ ਦੇ ਪਿੰਡ ਸੇਵਾ ਦੇ ਰਹਿਣ ਵਾਲੇ ਹਰੇਂਦਰ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।

🔴LIVE| ਬੀਜੇਪੀ ਤੇ RSS ਹੋਈ ਦੋਫਾੜ!ਖਤਰੇ ‘ਚ ਮੋਦੀ ਦੀ ਕੁਰਸੀ?ਕਿਸਾਨੀ ਅੰਦੋਲਨ ਨੇ ਬਦਲਤਾ ਤਖਤ,ਕਾਨੂੰਨਾਂ ਦਾ ਪਰਦਾਫਾਸ਼!

ਇਸ ਘਟਨਾ ਨਾਲ ਸਿੰਘੂ ਬਾਰਡਰ ‘ਤੇ ਡਟੇ ਹੋਏ ਕਿਸਾਨਾਂ ‘ਚ ਸੋਗ ਦੀ ਲਹਿਰ ਹੈ ਅਤੇ ਮਾਹੌਲ ਕਾਫ਼ੀ ਗਮਗੀਨ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟਿਕਰੀ ਬਾਰਡਰ ‘ਤੇ ਐਤਵਾਰ ਨੂੰ ਇੱਕ ਕਿਸਾਨ ਨੇ ਦਰਖਤ ਨਾਲ ਲਟਕ ਕੇ ਫ਼ਾਂਸੀ ਲਗਾ ਲਈ ਸੀ ਅਤੇ ਆਪਣੀ ਜਾਨ ਦੇ ਦਿੱਤੀ ਇਸ ਦੇ ਨਾਲ ਉਸਨੇ ਇੱਕ ਸੁਸਾਇਡ ਨੋਟ ਵੀ ਛੱਡਿਆ ਸੀ। ਦੱਸ ਦਈਏ ਕਿ ਸੀਮਾਵਾਂ ‘ਤੇ ਡਟੇ ਹੋਏ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button