PunjabTop News

ਜਸਵੀਰ ਸਿੰਘ ਗੜ੍ਹੀ ਨੇ ਪੀੜਤਾਂ ਨਾਲ ਕੀਤੀ ਮੁਲਾਕਾਤ

ਬਰਨਾਲਾ: ਬੀਤੇ ਦਿਨੀਂ 23 ਜੁਲਾਈ ਨੂੰ ਬਰਨਾਲਾ ਵਿੱਚ ਸਫ਼ਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸਬੰਧਤ ਕਮੀਸ਼ਨ ਵੱਲੋਂ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਇਸ ਮਾਮਲੇ ‘ਚ ਸੂਮੋਟੋ (ਖ਼ੁਦ ਨੋਟਿਸ) ਲੈਂਦਿਆਂ 28 ਜੁਲਾਈ ਨੂੰ ਐੱਸ.ਐੱਸ.ਪੀ. ਬਰਨਾਲਾ ਤੋਂ ਜਵਾਬੀ ਰਿਪੋਰਟ ਤਲਬ ਕੀਤੀ ਗਈ ਹੈ। ਸੁਣਵਾਈ ਤੋਂ ਪਹਿਲਾਂ ਹੀ ਕਮੀਸ਼ਨ ਦੇ ਨੁਮਾਇੰਦੇ ਵੱਲੋਂ ਬਰਨਾਲਾ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ ਅਤੇ ਉੱਥੇ ਜ਼ੇਰ-ਏ-ਇਲਾਜ ਪੀੜਤ ਕਰਮਚਾਰੀਆਂ ਦਾ ਹਾਲ-ਚਾਲ ਜਾਣਿਆ।
ਖੰਨਾ ਲਾਠੀਚਾਰਜ ਮਾਮਲੇ ਉੱਤੇ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ “ਉਹ ਖੇਤਰ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਜੇਕਰ ਉਹਨਾਂ ਦੇ ਕੋਲ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹ ਉਹਨਾਂ ਦੇ ਉੱਪਰ ਜ਼ਰੂਰ ਕਾਰਵਾਈ ਕਰਨਗੇ। ਮਹਿਲਾ ਕਰਮਚਾਰੀਆਂ ‘ਤੇ ਪੁਰਸ਼ ਪੁਲਿਸ ਵੱਲੋਂ ਲਾਠੀਚਾਰਜ ‘ਤੇ ਚੁੱਕੇ ਸਵਾਲ।
ਹਸਪਤਾਲ ‘ਚ ਜ਼ਖ਼ਮੀ ਕਰਮਚਾਰੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ “ਪੀੜਤਾਂ ਦੀ ਹਾਲਤ ਬੇਹੱਦ ਦਰਦਨਾਕ ਹੈ। ਚਾਹੇ ਮਰਦ ਕਰਮਚਾਰੀ ਹੋਣ ਜਾਂ ਔਰਤਾਂ, ਪੁਲਿਸ ਤਸ਼ੱਦਦ ਕਾਰਨ ਸਰੀਰ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਹਨ। ਔਰਤ ਕਰਮਚਾਰੀਆਂ ‘ਤੇ ਵੀ ਮਰਦ ਪੁਲਿਸ ਮੁਲਾਜ਼ਮਾਂ ਵੱਲੋਂ ਹੀ ਲਾਠੀਚਾਰਜ ਕੀਤਾ ਗਿਆ, ਜੋ ਕਿ ਨਿਯਮਾਂ ਦੀ ਵੱਡੀ ਉਲੰਘਣਾ ਹੈ।”
ਹਸਪਤਾਲ ਵਿੱਚ ਇਲਾਜ ਅਧੀਨ ਕਰਮਚਾਰੀਆਂ ਤੋਂ ਐਕਸ-ਰੇਅ ਅਤੇ ਫਾਈਲ ਖਰਚਿਆਂ ਦੇ ਨਾਂ ‘ਤੇ ਫੀਸਾਂ ਲਏ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਉਨ੍ਹਾਂ ਮੌਕੇ ‘ਤੇ ਹੀ ਸੰਬੰਧਿਤ ਐੱਸ.ਡੀ.ਐੱਮ. ਅਤੇ ਰੈੱਡ ਕਰਾਸ ਸੁਸਾਇਟੀ ਨੂੰ ਬੇਨਤੀ ਕੀਤੀ ਕਿ ਪੀੜਤਾਂ ਨੂੰ ਵਿੱਤੀ ਰਾਹਤ ਦਿੱਤੀ ਜਾਵੇ। ਹਸਪਤਾਲ ਵਿੱਚ ਬੰਦ ਪਈ ਐਕਸ-ਰੇਅ/ਸਕੈਨਿੰਗ ਮਸ਼ੀਨ ਬਾਰੇ ਡਾਕਟਰਾਂ ਨੇ ਭਰੋਸਾ ਦਿੱਤਾ ਹੈ ਕਿ ਇਸ ਨੂੰ ਜਲਦ ਹੀ ਚਾਲੂ ਕਰ ਦਿੱਤਾ ਜਾਵੇਗਾ।
ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ “28 ਜੁਲਾਈ ਨੂੰ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਸੱਚਾਈ ਤੱਕ ਪਹੁੰਚਣ ਲਈ ਹੀ ਉਨ੍ਹਾਂ ਨੇ ਅੱਜ ਦੌਰਾ ਕੀਤਾ ਹੈ। ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਗੁਲਸ਼ਨ ਜੀ ਰਾਹੀਂ ਪੀੜਤ ਧਿਰ ਨੂੰ 28 ਜੁਲਾਈ ਨੂੰ ਆਪਣਾ ਪੱਖ ਰੱਖਣ ਲਈ ਸੱਦਾ ਦਿੱਤਾ ਗਿਆ ਹੈ। ਪੁਲਿਸ ਵੱਲੋਂ ਹਾਈ ਕੋਰਟ ਦੇ ਹੁਕਮਾਂ ਅਤੇ ‘ਪੰਜਾਬ ਪੁਲਿਸ ਰੂਲਜ਼ 1934’ ਦਾ ਹਵਾਲਾ ਦਿੱਤੇ ਜਾਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਕਾਨੂੰਨੀ ਨੁਕਤਿਆਂ ਅਤੇ ਸਾਰੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਐੱਸ.ਐੱਸ.ਪੀ. ਬਰਨਾਲਾ ਦੀ ਰਿਪੋਰਟ ਅਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਹੋਣ ਤੋਂ ਬਾਅਦ ਹੀ ਬਣਦੀਆਂ ਕਾਨੂੰਨੀ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਸਫਾਈ ਕਰਮਚਾਰੀਆਂ ਨੂੰ ਪੂਰਾ ਇਨਸਾਫ਼ ਮਿਲੇਗਾ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button