Breaking NewsEntertainmentNews

ਇਨ੍ਹੇ ਕਰੋੜ ਦੀ ਹੈ ਦੀਪਿਕਾ ਦੀ ਅੰਗੇਜਮੈਂਟ ਰਿੰਗ, ਨਹੀਂ ਹਟੇਗੀ ਫੈਂਨਜ਼ ਦੀ ਨਜ਼ਰ

ਮੁੰਬਈ : ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਰਿਕਾਰਡ ਬਣਾ ਰਹੀਆਂ ਹਨ। ਇਸ ਤਸਵੀਰ ਵਿੱਚ ਦੀਪਿਕਾ ਅਤੇ ਰਣਵੀਰ ਦੇ ਬਰਾਈਡਲ ਅਤੇ ਗਰੂਮ ਆਊਟਫਿਟ ਨੂੰ ਫੈਂਸ ਕਾਫ਼ੀ ਪਸੰਦ ਕਰ ਰਹੇ ਹਨ। ਤਸਵੀਰ ਵਿੱਚ ਦੀਪਿਕਾ ਦੀ ਅੰਗੇਜਮੈਂਟ ਰਿੰਗ ਉੱਤੇ ਫੈਂਨਜ਼ ਦਾ ਸਭ ਤੋਂ ਜ਼ਿਆਦਾ ਧਿਆਨ ਗਿਆ ਹੈ ਪਰ ਕੀ ਤੁਸੀ ਜਾਣਦੇ ਹੋ ਕਿ ਇਸ ਰਿੰਗ ਦੀ ਕੀਮਤ ਕੀ ਹੈ।

ਵੈਬਸਾਈਟ ਬਾਲੀਵੁੱਡ ਲਾਈਫ ਦੀ ਰਿਪੋਰਟ ਅਨੁਸਾਰ ਦੀਪਿਕਾ ਦੀ ਇਸ ਰਿੰਗ ਦੀ ਕੀਮਤ ਲੱਗਭੱਗ 1.3 ਕਰੋੜ ਤੋਂ 2.7 ਕਰੋੜ ਦੇ ਵਿੱ ਹੈ। ਦੀਪਿਕਾ ਦੀ  ਇਸ ਰਿੰਗ ਵਿੱਚ ਇੱਕ ਵੱਡਾ ਹੀਰਾ ਨਜ਼ਰ ਆ ਰਿਹਾ ਹੈ। ਇਸ ਰਿੰਗ ਨੂੰ ਦੇਖਕੇ ਲੱਗ ਰਿਹਾ ਹੈ ਕਿ ਇਸ ਰਿੰਗ ਨਾਲ ਰਣਵੀਰ ਨੇ ਦੀਪਿਕਾ ਨੂੰ ਪਰਪੋਜ਼ ਕੀਤਾ ਹੋਵੇਗਾ।

Read Also ਲੱਖ ਛੁਪਾਉਣ ਦੇ ਬਾਵਜੂਦ ਵੀ LEAK ਹੋ ਗਈਆਂ ‘ਦੀਪਵੀਰ’ ਦੇ ਵਿਆਹ ਦੀਆਂ ਤਸਵੀਰਾਂ

ਦੱਸ ਦਈਏ ਕਿ ‘ਦੀਪਵੀਰ’ ਦਾ ਵਿਆਹ ਇਟਲੀ ਦੇ ਲੇਕ ਕੋਮੋ ‘ਚ ਹੋਏ ਗ੍ਰੈਂਡ ਵਿਆਹ ਦੀਆਂ ਆਫੀਸ਼ੀਅਲ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਨਵੇਂ ਵਿਆਹੇ ਜੋੜੇ ਨੇ ਸਿੰਧੀ ਤੇ ਕੋਂਕਣੀ ਰਸਮ ਦੀ ਇਕ-ਇਕ ਤਸਵੀਰ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਇਹ ਦੋਵੇਂ ਤਸਵੀਰਾਂ ਸ਼ੇਅਰ ਕਰਦੇ ਹੀ ਵਾਇਰਲ ਹੋ ਗਈਆਂ। ਬਾਲੀਵੁੱਡ ਸਿਤਾਰਿਆਂ ਨੇ ਵੀ ਦੀਪਵੀਰ ਨੂੰ ਵਿਆਹ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਦੀਪਿਕਾ ਦੀ ਵੈਡਿੰਗ ਤਸਵੀਰ ਆਉਣ ਤੋਂ ਬਾਅਦ ਉਸ ਦੀ ਅੰਗੇਜਮੈਂਟ (ਮੰਗਣੀ ਦੀ) ਰਿੰਗ ਤੇ ਵਿਆਹ ਵਾਲੀ ਚੁੰਨੀ ਚਰਚਾ ‘ਚ ਬਣੀ ਹੋਈ ਹੈ।

ਇਟਲੀ ‘ਚ ਵਿਆਹ ਤੋਂ ਪਹਿਲਾਂ ਦੀਪਿਕਾ-ਰਣਵੀਰ ਨੇ ਕੋਂਕਣੀ ਰਿਵਾਜ਼ ਨਾਲ ਮੰਗਣੀ ਕੀਤੀ ਸੀ। ਇਸ ਰਸਮ ਨੂੰ ਫੂਲ ਮੁੱਡੀ ਆਖਿਆ ਜਾਂਦਾ ਹੈ। ਸਿੰਧੀ ਬ੍ਰਾਈਡਲ ਲੁੱਕ ‘ਚ ਉਸ ਦੀ ਅੰਗੇਜਮੈਂਟ ਰਿੰਗ ਦੀ ਸਾਫ ਝਲਕ ਦੇਖਣ ਨੂੰ ਮਿਲਦੀ ਹੈ। ਦੀਪਿਕਾ ਦੀ ਡਾਇਮੰਡ ਰਿੰਗ ਸਕਵੇਅਰ ਸ਼ੇਪ ‘ਚ ਹੈ। ਆਮ ਤੌਰ ‘ਤੇ ਰਾਊਂਡ ਸ਼ੇਪ ਡਾਇਮੰਡ ਰਿੰਗ ਦੇਖੀ ਜਾਂਦੀ ਹੈ। ਇਹ ਸਿੰਗਲ ਸੋਲੀਟੇਅਰ ਸਕਵੇਅਰ ਡਾਇਮੰਡ ਰਿੰਗ ਬੇਸ਼ਕੀਮਤੀ ਹੈ। ਦੀਪਿਕਾ ਪਾਦੂਕੋਣ ਨੇ ਸਿੰਧੀ ਰਸਮ ਦੌਰਾਨ ਹੋਏ ਆਨੰਦ ਕਾਰਜ ‘ਚ ਲਾਲ ਚੁੰਨੀ ਲਈ ਹੈ। ਇਹ ਕਾਫੀ ਸਪੈਸ਼ਲ ਹੈ। ਚੁੰਨੀ ‘ਚ ਸੰਸਕ੍ਰਿਤ ‘ਚ ਮੰਤਰ ਲਿਖੇ ਹੋਏ ਹਨ। ਬਾਰਡਰ ਕੋਲ ”ਸਦਾ ਸੌਭਾਗਿਯਵਤੀ ਭਵ” ਲਿਖਿਆ ਹੋਇਆ ਹੈ।

ਇਸ ਤਸਵੀਰ ‘ਚ ਦੀਪਵੀਰ ਦਾ ਸਿੰਧੀ ਵੈਡਿੰਗ ਲੁੱਕ ‘ਚ ਨਜ਼ਰ ਆ ਰਿਹਾ ਹੈ। ਪਿੰਕ ਤੇ ਗੋਲਡਨ ਕਾਂਜੀਵਰਮ ਸ਼ੇਰਵਾਨੀ, ਸਿਰ ‘ਤੇ ਸਾਫਾ ਬੰਨ੍ਹੇ ਰਣਵੀਰ ਪੂਰੇ ਰਾਜਸੀ ਠਾਠ-ਬਾਟ ‘ਚ ਨਜ਼ਰ ਆ ਰਿਹਾ ਹੈ। ਦੀਪਿਕਾ ਨੇ ਲਾਲ ਰੰਗ ਦਾ ਪਾਰੰਪਰਿਕ ਲਹਿੰਗਾ ਪਾਇਆ ਹੋਇਆ ਹੈ। ਮੱਥੇ ‘ਤੇ ਬਿੰਦੀ, ਮਹਿੰਦੀ ਵਾਲੇ ਹੱਥਾਂ ‘ਚ ਕਲੀਰੇ ਕਾਪੀ ਖੂਬਸੂਰਤ ਨਜ਼ਰ ਆ ਰਹੇ ਹਨ। ਸਿੰਧੀ ਦੁਲਹਨ ਬਣ ਕੇ ਰਣਵੀਰ ਨਾਲ ਮੰਡਪ ‘ਚ ਬੈਠੀ ਦੀਪਿਕਾ ਦੇ ਲੁੱਕ ਨੂੰ ਡਿਜ਼ਾਈਨਰ ਸੱਭਿਆਚੀ ਨੇ ਤਿਆਰ ਕੀਤਾ ਹੈ। ਇਹ ਤਸਵੀਰ ਕੋਂਕਣੀ ਰਿਵਾਜ਼ ਦੌਰਾਨ ਦੀ ਹੈ।

ਰਣਵੀਰ ਨੇ ਚਿੱਟੇ ਰੰਗ ਦਾ ਕੁੜਤਾ ਪਾਇਆ ਹੈ, ਦੀਪਿਕਾ ਗੋਲਡਨ ਕਾਂਜੀਵਰਸ ਸਾੜ੍ਹੀ ‘ਚ ਨਜ਼ਰ ਆ ਰਹੀ ਹੈ। ਆਪਣੇ ਲੁੱਕ ਨੂੰ ਟ੍ਰਡੀਸ਼ਨਲ ਟਚ ਦੇਣ ਲਈ ਦੀਪਿਕਾ ਨੇ ਗੋਲਡਨ ਹੈਵੀ ਜਿਊਲਰੀ ਪਾਈ ਹੈ। ਹੱਥ ‘ਚ ਪੂਜਾ ਦਾ ਥਾਲ ਲੈ ਕੇ ਦੀਪਿਕਾ ਰਣਵੀਰ ਨੂੰ ਦੇਖ ਕੇ ਹੱਸਦੀ ਨਜ਼ਰ ਆ ਰਹੀ ਹੈ। ਰਣਵੀਰ ਦੇ ਹੱਥ ‘ਚ ਦੀਪਿਕਾ ਦਾ ਹਾਰ ਹੈ। ਉਹ ਮਥੇ ‘ਤੇ ਪਾਰੰਪਰਿਕ ਪਰਲ ਦੀ ਜਿਊਲਰੀ ‘ਚ ਨਜ਼ਰ ਆ ਰਹੇ ਹਨ। ਦੋਵਾਂ ਦੇ ਗਲੇ ‘ਚ ਗੁਲਾਬ ਦੇ ਲਾਲ ਫੁੱਲਾਂ ਦੀ ਜੈਮਾਲਾ ਦੇਖ ਕੇ ਸਾਫ ਹੋ ਰਿਹਾ ਹੈ ਕਿ ਤਸਵੀਰ ਜੈਮਾਲਾ ਦੀ ਰਮਸ ਤੋਂ ਬਾਅਦ ਕਲਿੱਕ ਕੀਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button