Breaking NewsD5 specialIndiaNewsPoliticsPunjab

ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਸਵਾਲਾਂ ‘ਚ, ਬੈਂਸ ਨੇ ਰੱਖੀ ਵੱਡੀ ਮੰਗ, ਕਹਿੰਦਾ’ ਇਨ੍ਹਾਂ ‘ਤੇ ਵੀ ਕਰੋ ਪਰਚਾ ਦਰਜ

ਅੰਮ੍ਰਿਤਸਰ : ਅੰਮ੍ਰਿਤਸਰ ਰੇਲ ਹਾਦਸੇ ‘ਚ 23 ਲੋਕਾਂ ‘ਤੇ ਮਾਮਲਾ ਦਰਜ ਹੋਣ ਦੀ ਰਿਪੋਰਟ ਜਨਤਕ ਹੋਣ ਦੇ ਚੱਲਦਿਆ ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਤੰਜ ਕਸਦੇ ਹੋਏ ਕਿਹਾ ਕਿ ਇਹ ਮਾਮਲਾ ਮਿੱਠੂ ਮਦਾਨ ਅਤੇ ਰੇਲਵੇ ਡਰਾਇਵਰ ਸਮੇਤ ਜੋ ਕਮੇਟੀ ਦੇ ‘ਤੇ ਮਾਮਲਾ ਦਰਜ ਕੀਤਾ ਗਿਆ ਹੈ ਉਹ ਬਿਲਕੁੱਲ ਗਲਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਸਬੰਧਿਤ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ‘ਤੇ ਦਰਜ ਕੀਤਾ ਜਾਣਾ ਚਾਹੀਦਾ ਸੀ। ਇਸ ਦੌਰਾਨ ਉਨ੍ਹਾਂ ਨੇ ਕੈਪਟਨ ਸਰਕਾਰ ਨੂੰ ਵੀ ਨਿਸ਼ਾਨੇ ‘ਤੇ ਲਿਆ।

ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਸਵਾਲਾਂ ‘ਚ, ਬੈਂਸ ਨੇ ਰੱਖੀ ਵੱਡੀ ਮੰਗ, ਕਹਿੰਦਾ’ ਇਨ੍ਹਾਂ ‘ਤੇ ਵੀ ਕਰੋ ਪਰਚਾ ਦਰਜ

ਪੰਜਾਬ ਸਰਕਾਰ ਵੱਲੋਂ ਆਟਾ ਦਾਲ ਸਕੀਮ ਦੇ ਤਹਿਤ ਚੀਨੀ ਚਾਹ ਪੱਤੀ ਦਿੱਤੇ ਜਾਣ ਨੂੰ ਲੈ ਕੇ ਵੀ ਵਿਧਾਇਕ ਬੈਂਸ ਨੇ ਮੌਜੂਦਾ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਅਤੇ ਕਿਹਾ ਕਿ 2022 ਦੀਆਂ ਚੋਣਾਂ ਨਜ਼ਦੀਕ ਆਉਣਕਾਰਨ ਸਰਕਾਰ ਡਰਾਮਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਚੋਣ ਮੈਨੀਫੈਸਟੋ ਦੌਰਾਨ ਵਾਅਦੇ ਕੀਤੇ ਗਏ ਸਨ। ਕਿਸਾਨ ਕਰਜਾ ਮਾਫੀ ਬੁਢਾਪਾ ਪੈਨਸ਼ਨ ਅਤੇ ਹੁਣ ਤੱਕ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਮੌਜੂਦਾ ਦੀ ਕੈਪਟਨ ਸਰਕਾਰ ‘ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button