CM Channi ਨੇ PM Modi ਨੂੰ ਪੱਤਰ ਲਿਖ ਕੀਤੀ ਇਹ ਅਪੀਲ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਉਹ ਮਹਾਮਾਰੀ ਨਾਲ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਮੁਆਵਜ਼ਾ ਰਾਸ਼ੀ ਦੇ ਸਬੰਧ ‘ਚ ਦਿੱਤੇ ਗਏ ਆਪਣੇ ਸਾਬਕਾ ਆਦੇਸ਼ ਨੂੰ ਲਾਗੂ ਕਰਵਾਉਣ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਪਿਛਲੇ ਆਦੇਸ਼ ‘ਚ ਮਹਾਮਾਰੀ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦੇਣ ਦੀ ਗੱਲ ਕਹੀ ਸੀ, ਜਿਸਨੂੰ ਲਾਗੂ ਕਰਨ ਦੀ ਜ਼ਰੂਰਤ ਹੈ।
26 ਤੋਂ ਪਹਿਲਾਂ ਡਰੀ ਸਰਕਾਰ, ਮੰਗਾਂ ਮੰਨਣ ‘ਤੇ ਲਾਤੀ ਮੋਹਰ, ਜਥੇਬੰਦੀਆਂ ਲਈ ਖੁਸ਼ਖਬਰੀ || D5 Channel Punjabi
ਜ਼ਰੂਰਤ ਦੀ ਇਸ ਘੜੀ ‘ਚ ਨਾਗਰਿਕਾਂ ਦਾ ਰੱਖੋ ਖਿਆਲ
ਪੱਤਰ ‘ਚ ਪੰਜਾਬ ਦੇ ਸੀਐਮ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ 50 ਹਜ਼ਾਰ ਰੁਪਏ ਦਾ ਮੁਆਵਜ਼ਾ ਨਾਕਾਫੀ ਹੈ। ਸਾਡੀ ਸਰਕਾਰ ਇਸ ਸਕੀਮ ਦੇ ਅਨੁਸਾਰ ਮਿਲਣ ਵਾਲੀ ਕੁਲ ਰਾਸ਼ੀ ਦਾ 25 ਫੀਸਦੀ ਸ਼ੇਅਰ ਕਰਨ ਲਈ ਵੀ ਤਿਆਰ ਹੈ। ਇਸ ਪੱਤਰ ‘ਚ ਚੰਨੀ ਨੇ ਲਿਖਿਆ ਕਿ ਮਹਾਮਾਰੀ ਨੇ ਦੇਸ਼ ਦੀ ਇੱਕ ਵੱਡੀ ਆਬਾਦੀ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਣਜਾਣੇ ਚ ਲੋਕਾਂ ਦੀ ਮੌਤ ਹੋ ਗਈ, ਵਪਾਰ ਬੰਦ ਹੋ ਗਏ ਅਤੇ ਨਿਜੀ ਹਸਪਤਾਲਾਂ ‘ਚ ਮਹਿੰਗੇ ਇਲਾਜ਼ ਦੀ ਵਜ੍ਹਾ ਨਾਲ ਲੋਕ ਸੜਕਾਂ ‘ਤੇ ਆ ਗਏ। ਕਈ ਪਰਿਵਾਰਾਂ ਦੇ ਕੋਲ ਤੋਂ ਉਨ੍ਹਾਂ ਦੀ ਸੇਵਿੰਗ ਖਤਮ ਹੋ ਚੁੱਕੀ ਹੈ ਅਤੇ ਉਨ੍ਹਾਂ ‘ਤੇ ਇੱਕ ਵੱਡਾ ਕਰਜ ਵੀ ਹੈ। ਚੰਨੀ ਨੇ ਕੇਂਦਰ ਸਰਕਾਰ ਨੂੰ ਉਸਦੇ ਪੁਰਾਣੇ ਵਾਅਦਿਆਂ ਦੀ ਯਾਦ ਦਿਵਾਉਂਦੇ ਹੋਏ ਲਿਖਿਆ ਹੈ ਕਿ ਇੱਕ ਕਲਿਆਣਕਾਰੀ ਰਾਜ ਹੋਣ ਦੇ ਨਾਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਜ਼ਰੂਰਤ ਦੀ ਇਸ ਘੜੀ ‘ਚ ਆਪਣੇ ਨਾਗਰਿਕਾਂ ਦਾ ਖਿਆਲ ਰੱਖੀਏ।
Wrote letter to PM @narendramodi ji & urged him to implement his previous order of disbursing ex-gratia of Rs 4 lakh to the kin of those who died due to Covid19. I feel, mere Rs 50, 000 compensation is insufficient. My Govt. is ready to contribute our 25% share under this scheme. pic.twitter.com/3NaErNGARW
— Charanjit S Channi (@CHARANJITCHANNI) November 24, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.