Breaking NewsD5 specialNewsPunjabTop News

CM Channi ਨੇ ਗ੍ਰਾਊਂਡ ‘ਚ ਖੇਡਦੇ ਬੱਚਿਆਂ ਨੂੰ Helicopter ‘ਚ ਬਿਠਾ ਕੇ ਘੁੰਮਾਇਆ,’ਬਚਪਨ ਦੇ ਦਿਨ ਆਏ ਯਾਦ’

ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿੰਡ ਦੇ ਕੁਝ ਬੱਚਿਆਂ ਨੂੰ ਹੈਲੀਕਾਪਟਰ ‘ਚ ਬੈਠਾ ਕੇ ਅਸਮਾਨ ਛੂਹਣ ਦਾ ਸੁਪਨਾ ਦਿਖਾਇਆ। ਮੁੱਖਮੰਤਰੀ ਨੇ ਕਿਹਾ ਕਿ ਅੱਜ ਮੈਂ ਇਨ੍ਹਾਂ ਬੱਚਿਆਂ ਨੂੰ ਰੋਜ਼ਾਨਾ ਗਤੀਵਿਧੀਆਂ ਦੌਰਾਨ ਮੋਰਿੰਡਾ ‘ਚ ਹੈਲੀਕਾਪਟਰ ਦੇ ਕੋਲ ਖੇਡਦੇ ਦੇਖਿਆ।

Kisan Bill 2020 : ਸੰਸਦ ਤੋਂ ਖੇਤੀ ਕਾਨੂੰਨਾਂ ਨਾਲ ਜੁੜੀ ਵੱਡੀ ਖ਼ਬਰ, ਖੁਸ਼ ਹੋਏ ਕਿਸਾਨ || D5 Channel Punjabi

ਮੈਨੂੰ ਉਹ ਸਮਾਂ ਯਾਦ ਹੈ ਜਦੋਂ ਅਸੀਂ ਛੋਟੇ ਸੀ ਜਦੋਂ ਅਸੀਂ ਆਸਮਾਨ ‘ਚ ਉਡਦੇ ਹੋਏ ਜਹਾਜ਼ ਦੇਖਦੇ ਸੀ ਕਿ ਸਾਨੂੰ ਵੀ ਇਸ ‘ਚ ਬੈਠਣ ਦਾ ਮੌਕਾ ਮਿਲੇਗਾ।ਅੱਜ ਉਸ ਬਚਪਨ ਨੂੰ ਯਾਦ ਕਰਦੇ ਹੋਏ ਚੰਨੀ ਨੇ ਪਿੰਡ ਦੇ ਕੁਝ ਬੱਚਿਆਂ ਨੂੰ ਹੈਲੀਕਾਪਟਰ ‘ਚ ਬੈਠਾ ਆਸਮਾਨ ਛੂਹਣ ਦਾ ਸੁਪਨਾ ਦਿਖਾਇਆ।ਇਸ ਦੌਰਾਨ ਚੰਨੀ ਨੇ ਕਿਹਾ ਕਿ ਬੱਚਿਆਂ ਨਾਲ ਮਿਲ ਕੇ ਅਤੇ ਉਨ੍ਹਾਂ ਨਾਲ ਗੱਲ ਕਰਦੇ ਹੋਏ ਲੱਗਾ ਕਿ ਪੰਜਾਬ ‘ਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਸਗੋਂ ਇਨ੍ਹਾਂ ਬੱਚਿਆਂ ਨੂੰ ਸਹੀ ਮਾਰਗਦਰਸ਼ਨ ਦੇਣ ਦੀ ਲੋੜ ਹੈ।

CM ਚੰਨੀ ਨੇ ਦਿੱਤੇ ਜਵਾਕਾਂ ਨੂੰ ਝੂਟੇ, ਜਹਾਜ਼ ‘ਚ ਬੈਠ ਬਾਗੋ-ਬਾਗ ਹੋਏ ਜਵਾਕ D5 Channel Punjabi

ਮੈਂ ਉਨ੍ਹਾਂ ਸਮੇਤ ਪੰਜਾਬ ਦੇ ਸਾਰੇ ਬੱਚਿਆਂ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਉਨ੍ਹਾਂ ਦੇ ਲਈ ਬਿਹਤਰ ਭਵਿੱਖ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ।ਪੰਜਾਬ ਸਰਕਾਰ ਸਭ ਦੀ ਸਰਕਾਰ ਹੈ ਅਤੇ ਸਭ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਮੇਰੀ ਅਤੇ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button