InternationalTop News

ਸ਼ਰਮਨਾਕ ਕਾਰਾ: ਨਾਬਾਲਗ ਵਿਦਿਆਰਥੀ ਨਾਲ ਸਬੰਧ ਬਣਾਉਣ ਦੇ ਦੋਸ਼ ‘ਚ ਮਹਿਲਾ ਟੀਚਰ ਨੂੰ ਜੇਲ੍ਹ

 ਅਮਰੀਕਾ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ 25 ਸਾਲਾ ਇਕ ਮਹਿਲਾ ਅਧਿਆਪਕ ਮੈਕੇਂਜੀ ਨੌਰਟ ਨੂੰ 16 ਸਾਲਾ ਨਾਬਾਲਗ ਲੜਕੇ ਨਾਲ ਸਰੀਰਕ ਸਬੰਧ ਬਣਾਉਣ ਦਾ ਦੋਸ਼ੀ ਪਾਇਆ ਗਿਆ ਹੈ।

ਮੈਕੇਂਜੀ ਨੇ ਅਦਾਲਤ ‘ਚ ਆਪਣੀ ਗਲਤੀ ਮੰਨ ਲਈ ਹੈ ਤੇ ਹੁਣ ਉਸ ਨੂੰ ਜੇਲ੍ਹ ਦੀ ਸਜ਼ਾ ਭੁਗਤਣੀ ਪੈ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਪੂਰੇ ਮਾਮਲੇ ਦਾ ਖੁਲਾਸਾ ਕਿਸੇ ਹੋਰ ਨੇ ਨਹੀਂ ਸਗੋਂ ਖੁਦ ਮੈਕੇਂਜੀ ਦੇ ਪਤੀ ਨੇ ਕੀਤਾ। ਉਸਦਾ ਪਤੀ ਉਸੇ ਹਾਈ ਸਕੂਲ ‘ਚ ਖੇਡ ਅਧਿਆਪਕ ਸੀ ਜਿੱਥੇ ਪੀੜਤ ਲੜਕਾ ਪੜ੍ਹਦਾ ਸੀ।

ਜਾਣਕਾਰੀ ਅਨੁਸਾਰ ਜਦੋਂ ਪਤੀ ਨੂੰ ਪਤਨੀ ਦੀ ਇਸ ਹਰਕਤ ਬਾਰੇ ਪਤਾ ਲੱਗਾ ਤਾਂ ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸਬੂਤ ਵਜੋਂ ਉਸ ਨੇ ਮੈਕੇਂਜੀ ਦੇ ਮੋਬਾਈਲ ਫ਼ੋਨ ਤੋਂ ਲਈਆਂ ਗਈਆਂ ਕੁਝ ਚੈਟਾਂ ਦੇ ਸਕ੍ਰੀਨਸ਼ਾਟ ਵੀ ਪੁਲਿਸ ਨੂੰ ਸੌਂਪੇ। ਇਸ ਘਟਨਾ ਤੋਂ ਤੁਰੰਤ ਬਾਅਦ ਜੂਨ ਮਹੀਨੇ ਉਸ ਦੇ ਪਤੀ ਨੇ ਅਦਾਲਤ ‘ਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button