Breaking NewsD5 specialNewsSportsTop News

ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਆਈਪੀਐਲ ‘ਚ ਅਜਿਹਾ ਕਰਨ ਵਾਲੇ ਪਹਿਲੇ ਅਤੇ ਇਕਲੌਤੇ ਖਿਡਾਰੀ

ਮੁੰਬਈ : ਰਾਇਲ ਚੈਲੇਂਜਰਸ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਆਈਪੀਐਲ ‘ਚ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਹੈ। ਉਹ ਇਸ ਚਰਚਿਤ ਟੀ – 20 ਲੀਗ ‘ਚ 6000 ਰਨ ਬਣਾਉਣ ਵਾਲੇ ਪਹਿਲੇ ਅਤੇ ਇਕਲੌਤੇ ਖਿਡਾਰੀ ਬਣ ਗਏ ਹਨ। ਆਈਪੀਐਲ 2021 ਦੇ 16ਵੇਂ ਮੁਕਾਬਲੇ ‘ਚ ਰੌਇਲ ਚੈਲੇਂਜਰਸ ਬੈਂਗਲੁਰੂ ਨੇ ਰਾਜਸਥਾਨ ਰੌਇਲਸ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਨੇ ਪਹਿਲਾਂ ਖੇਡਦਿਆਂ 20 ਓਵਰ ‘ਚ 9 ਵਿਕਟਾਂ ‘ਤੇ 177 ਰਨ ਬਣਾਏ ਸਨ।

ਢੀਂਡਸਾ ਦਾ ਵੱਡਾ ਬਿਆਨ ! ਵਿਰੋਧੀਆਂ ਦੇ ਪੈਰਾਂ ਥੱਲਿਓਂ ਖਿਸਕੀ ਜ਼ਮੀਨ ! ਬਾਦਲਾਂ ਤੇ ਕੈਪਟਨ ਬਾਰੇ ਵੱਡੇ ਖੁਲਾਸੇ!

ਇਸ ਦੇ ਜਵਾਬ ‘ਚ ਰੌਇਲ ਚੈਲੇਂਜਰਸ ਬੈਂਗਲੌਰ ਨੇ ਸਿਰਫ 16.3 ਓਵਰ ‘ਚ ਬਿਨਾਂ ਕੋਈ ਵਿਕੇਟ ਗਵਾਏ ਆਸਾਨੀ ਨਾਲ ਟੀਚਾ ਪੂਰਾ ਕਰ ਲਿਆ। ਸਭ ਤੋਂ ਖਾਸ ਗੱਲ ਰਹੀ ਕਿ ਵਿਰਾਟ ਕੋਹਲੀ ਨੇ ਇਸ ਟੂਰਨਾਮੈਂਟ ‘ਚ ਵੱਡਾ ਰਿਕਾਰਡ ਆਪਣੇ ਨਾਂਅ ਕੀਤਾ। ਰਾਇਲ ਚੈਲੇਂਜਰਸ ਬੈਂਗਲੁਰੂ ਲਈ ਦੇਵਦੱਤ ਪਡਿਕਲ ਤੇ ਵਿਰਾਟ ਕੋਹਲੀ ਨੇ ਰਿਕਾਰਡ 181 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ। ਆਰਸੀਬੀ ਲਈ ਇਹ ਪਹਿਲੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਸੀ।

🔴LIVE | ਕੇਂਦਰ ਨੂੰ ਮੂੰਹ ਤੋੜ ਜਵਾਬ ਦੇਣਗੇ ਕਿਸਾਨ!ਬਣਾਈ ਨਵੀਂ ਰਣਨੀਤੀ!ਪੁਲਿਸ ਤੇ ਕਿਸਾਨਾਂ ‘ਚ ਟਕਰਾਅ! ਭਖਿਆ ਮਾਹੌਲ!

ਵਿਰਾਟ ਕੋਹਲੀ ਲਈ ਇਹ ਮੈਚ ਸ਼ਾਨਦਾਰ ਰਿਹਾ। ਪਡਿਕਲ ਨੇ 52 ਗੇਂਦਾਂ ‘ਚ ਨਾਬਾਦ 101 ਰਨ ਬਣਾਏ। ਇਸ ਦੌਰਾਨ ਉਨ੍ਹਾਂ ਦੇ ਬੱਲੇ ‘ਚੋਂ 11 ਚੌਕੇ ਤੇ ਛੇ ਛੱਕੇ ਨਿੱਕਲੇ। ਆਈਪੀਐਲ ‘ਚ ਇਹ ਪਡਿਕਲ ਦਾ ਪਹਿਲਾ ਸੈਂਕੜਾ ਹੈ। ਇਸ ਦੇ ਨਾਲ ਹੀ ਉਹ ਆਈਪੀਐਲ ‘ਚ ਸੈਂਕੜਾ ਲਾਉਣ ਵਾਲੇ ਤੀਜੇ ਅਨਕੈਪਡ ਪਲੇਅਰ ਬਣ ਗਏ ਹਨ। ਵਿਰਾਟ ਕੋਹਲੀ ਨੇ 47 ਗੇਂਦਾਂ ‘ਚ 72 ਦੌੜਾਂ ਦੀ ਪਾਰੀ ਖੇਡੀ।

ਪ੍ਰਧਾਨ ਨੇ ਮੋਦੀ ਨੂੰ ਦਿੱਤੀ ਸਿੱਧੀ ਚਿਤਾਵਨੀ !ਸੁਣਕੇ ਭਾਜਪਾ ਲੀਡਰ ਹੋਏ ਗੁੱਸੇ ‘ਚ ਲਾਲ !ਕਿਸਾਨਾਂ ਦੀ ਹੋਈ ਬੱਲੇ-ਬੱਲੇ!

ਇਸ ਪਾਰੀ ਦੌਰਾਨ ਉਨ੍ਹਾਂ ਛੇ ਚੌਕੇ ਤੇ ਤਿੰਨ ਛੱਕੇ ਜੜੇ। ਇਸ ਦੇ ਨਾਲ ਹੀ ਕੋਹਲੀ ਨੇ ਆਈਪੀਐਲ ‘ਚ 6,000 ਰਨ ਵੀ ਪੂਰੇ ਕਰ ਲਏ। ਉਹ ਆਈਪੀਐਲ ‘ਚ ਅਜਿਹਾ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਆਈਪੀਐਲ ਦੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋਇਆ ਕਿ ਆਰਸੀਬੀ ਨੇ ਆਪਣੇ ਸ਼ੁਰੂਆਤੀ ਲਗਾਤਾਰ ਚਾਰ ਮੈਚ ਜਿੱਤੇ ਹਨ। ਇਸ ਸੀਜ਼ਨ ‘ਚ ਆਰਸੀਬੀ ਦੀ ਇਹ ਲਗਾਤਾਰ ਚੌਥੀ ਜਿੱਤ ਹੈ। ਆਈਪੀਐਲ ਦੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋਇਆ ਕਿ ਆਰਸੀਬੀ ਨੇ ਆਪਣੇ ਸ਼ੁਰੂਆਤੀ ਲਗਾਤਾਰ ਚਾਰ ਮੈਚ ਜਿੱਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button