Breaking NewsD5 specialIndiaNewsTop News

ਰਾਜਸਥਾਨ ‘ਚ ਦਰਦਨਾਕ ਸੜਕ ਹਾਦਸਾ, ਇੱਕੋ ਪਰਿਵਾਰ ਦੇ 11 ਲੋਕਾਂ ਦੀ ਮੌਤ

ਰਾਜਸਥਾਨ : ਝੁੰਝੁਨੂੰ ‘ਚ ਸੜਕ ਹਾਦਸੇ ‘ਚ ਇਕੋ ਪਰਿਵਾਰ ਦੇ 11 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ 2 ਲੜਕੇ ਅਤੇ 2 ਔਰਤਾਂ ਵੀ ਸ਼ਾਮਲ ਹਨ ਅਤੇ 7 ਲੋਕ ਜ਼ਖਮੀ ਹੋਏ ਹਨ। ਸਾਰੇ ਜ਼ਖਮੀਆਂ ਨੂੰ ਝੁੰਝਨੂੰ ਦੇ ਨਿੱਜੀ ਹਸਪਤਾਲ ‘ਚ ਲਿਆਂਦਾ ਗਿਆ ਅਤੇ ਘਟਨਾ ਜ਼ਿਲ੍ਹੇ ਦੇ ਗੁੜਾਗੌਡਜੀ ਦੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਪਰਿਵਾਰ ‘ਚ ਬਜ਼ੁਰਗ ਦੀ ਮੌਤ ਹੋ ਗਈ ਸੀ। 14 ਦਿਨ ਪੂਰੇ ਹੋਣ ’ਤੇ ਪਰਿਵਾਰ ਦੇ ਲੋਕ ਅਤੇ ਰਿਸ਼ਤੇਦਾਰ ਅਸਥੀਆਂ ਵਿਸਰਜਨ ਲਈ ਲੋਹਾਰਗਲ ਗਏ ਸਨ। ਵਾਪਸ ਪਰਤਦੇ ਸਮੇਂ ਲੀਲਾਂ ਕੀ ਢਾਣੀ ਅਤੇ ਹੁਕੁਮਪੁਰਾ ਦਰਮਿਆਨ ਸੜਕ ਕੰਢੇ ਟ੍ਰੈਕਟਰ – ਟਰਾਲੀ ਖੜੀ ਸੀ। ਸਪੀਡ ‘ਚ ਪਿਕਅੱਪ ਨੇ ਟ੍ਰੈਕਟਰ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਹ ਪਲਟ ਗਈ। ਗੱਡੀ ‘ਚ 18 ਲੋਕ ਸਵਾਰ ਸਨ।

ਸਰਕਾਰ ਦੀ ਕਿਸਾਨਾਂ ਖ਼ਿਲਾਫ਼ ਵੱਡੀ ਕਾਰਵਾਈ, ਭਖਿਆ ਮਾਹੌਲ, ਮੁੜ ਹੋਵੇਗਾ ਵੱਡਾ ਅੰਦੋਲਨ D5 Channel Punjabi

ਹਾਦਸੇ ਵਿਚ 8 ਦੀ ਮੌਕੇ ’ਤੇ ਮੌਤ ਹੋਈ ਹੈ। ਇਲਾਜ ਦੌਰਾਨ 3 ਹੋਰਨਾਂ ਨੇ ਦਮ ਤੋੜ ਦਿੱਤਾ। ਜ਼ਖਮੀਆਂ ਦਾ ਝੁੰਝਨੂੰ ਦੇ ਬੀ . ਡੀ . ਕੇ . ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਸ ਹਾਦਸੇ ਤੋਂ ਬਾਅਦ ਪੀ . ਐੱਮ . ਨਰਿੰਦਰ ਮੋਦੀ ਵਲੋਂ ਮ੍ਰਿਤਕਾਂ ਅਤੇ ਜ਼ਖਮੀਆਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ । ਉਨ੍ਹਾਂ ਟਵੀਟ ਕਰ ਕੇ ਦੱਸਿਆ ਕਿ ਪੀ . ਐੱਮ . ਐੱਨ . ਆਰ . ਐੱਫ . ਫੰਡ ਚੋਂ ਮ੍ਰਿਤਕਾਂ ਨੂੰ 2 – 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 – 50 ਹਜ਼ਾਰ ਰੁਪਏ ਆਰਥਿਕ ਸਹਾਇਤਾ ਦਿੱਤੀ ਜਾਵੇਗੀ । ਉਥੇ ਹੀ ਰਾਜਸਥਾਨ ਚ ਹੋ ਰਹੇ ਸੜਕ ਹਾਦਸੀਆਂ ਤੋਂ ਬਾਅਦ ਸੀ . ਐੱਮ . ਅਸ਼ੋਕ ਗਹਿਲੋਤ ਨੇ ਰਿਵਿਊ ਬੈਠਕ ਬੁਲਾਈ ਹੈ । ਇਸ ਚ ਸੜਕ ਹਾਦਸੀਆਂ ਦੀ ਰੋਕਥਾਮ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button