Breaking NewsD5 specialNewsPoliticsPunjab

Captain ਰਾਜ ‘ਚ ਅਰਬਾਂ ‘ਚ ਚੂਨਾ ! Cabinet Minister ਨੇ ਹੀ ਲਾਈ ਸੀਪ !

ਮੋਹਾਲੀ : ਮੋਹਾਲੀ ‘ਚ ਜ਼ਮੀਨ ਹੜੱਪਣ ਦਾ ਮਾਮਲਾ ਸਿਆਸੀ ਗਲਿਆਰਿਆਂ ‘ਚ ਗੂੰਜ ਰਿਹਾ ਹੈ। ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਕੈਬਨਿਟ ‘ਚੋਂ ਬਰਖ਼ਾਸਤ ਕਰਨ ਦੀ ਮੰਗ ਉੱਠ ਰਹੀ ਹੈ। ਅਕਾਲੀ-ਭਾਜਪਾ ਕੌਂਸਲਰਾਂ ਤੇ ਆਗੂਆਂ ਨੇ ਮੋਹਾਲੀ ਦੇ ਡੀਸੀ ਰਾਹੀਂ ਮੁੱਖ ਮੰਤਰੀ ਨੂੰ ਸ਼ਿਕਾਇਤ ਭੇਜੀ ਹੈ ਕਿ ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਆਪਣੇ ਛੋਟੇ ਭਰਾ ਅਮਰਜੀਤ ਸਿੰਘ ਸਿੱਧੂ ਨੂੰ ਲਾਹਾ ਦੇਣ ਲਈ ਪਿੰਡ ਮਾਣਕਪੁਰ ਕੱਲਰ ਦੀ 68 ਏਕੜ ਖੇਤੀਬਾੜੀ ਯੋਗ ਜ਼ਮੀਨ ਉਦਯੋਗਿਕ ਤੇ ਕਮਰਸ਼ੀਅਲ ਜ਼ੋਨ ‘ਚ ਤਬਦੀਲ ਕਰਵਾਈ ਹੈ।

Captain ਰਾਜ ‘ਚ ਅਰਬਾਂ ‘ਚ ਚੂਨਾ ! Cabinet Minister ਨੇ ਹੀ ਲਾਈ ਸੀਪ!

ਇਸ ‘ਤੇ ਮੰਤਰੀ ਬਲਬੀਰ ਸਿੱਧੂ ਨੇ ਸੁਖਬੀਰ ਬਾਦਲ ਨੂੰ ਹੀ ਸਵਾਲਾਂ ਦੇ ਘੇਰੇ ‘ਚ ਖੜ੍ਹਾ ਕੀਤਾ ਹੈ। ਮੰਤਰੀ ਸਾਬ੍ਹ ਸੁਖਬੀਰ ਬਾਦਲ ‘ਤੇ ਉਂਗਲ ਚੁੱਕ ਕੇ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਤਾਂ ਨਾਕਾਰ ਰਹੇ ਹਨ ਪਰ ਹੁਣ ਇਹ ਦੱਸਣ ਕਿ ਜੋ ਇਲਜ਼ਾਮ ਸੁਖਬੀਰ ਬਾਦਲ ‘ਤੇ ਉਹਨਾਂ ਵੱਲੋਂ ਲਗਾਏ ਜਾ ਰਹੇ ਨੇ ਕੀ ਉਹਨਾਂ ਦੀ ਪੜਤਾਲ ਕਰਵਾਉਣਗੇ ਜਾਂ ਫੇਰ ਇਹ ਮਹਿਜ਼ ਇਕ ਸਿਆਸੀ ਤੀਰ ਸੀ। ਜੋ ਵਾਰ-ਪਲਟਵਾਰ ਦੀ ਸਿਆਸਤ ਕਰਦਿਆਂ ਬਾਦਲਾਂ ਦੇ ਹੋਟਲ ਤੱਕ ਜਾਂਦੀ ਸੜਕ ਤੱਕ ਹੀ ਸੀਮਤ ਰਹੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button