Breaking NewsD5 specialIndiaNewsPunjabTop News

‘ਕੇਜਰੀਵਾਲ ਨੇ ਕੀਤਾ ਪੰਜਾਬ ਨਾਲ ਧੋਖਾ’

ਨਵੀਂ ਦਿੱਲੀ/ਪਟਿਆਲਾ : ਰਾਜ ਸਭਾ ਉਮੀਦਵਾਰੀ ‘ਤੇ ਸਿਆਸਤ ਗਰਮਾਈ ਹੈ। ਹੁਣ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਵੱਡਾ ਹਮਲਾ ਕੀਤਾ ਹੈ। ਰਾਜ ਸਭਾ ਨਾਮਜ਼ਦਗੀਆਂ ਨੂੰ ਲੈ ਕੇ AAP ‘ਤੇ ਪੰਜਾਬ ਨਾਲ ਧੋਖਾ ਕਰਨ ਦਾ ਇਲਜ਼ਾਮ ਲਾਇਆ ਹੈ। ਨਵਜੋਤ ਸਿੱਧੂ ਨੇ ਟਵੀਟ ਕੀਤਾ ਹੈ ਕਿ…”ਦਿੱਲੀ ਰਿਮੋਟ ਕੰਟਰੋਲ ਲਈ ਨਵੀਆਂ ਬੈਟਰੀਆਂ… ਇਹ ਹੁਣ ਐਕਟਿਵ ਹੋ ਗਈਆਂ ਹਨ…ਹਰਭਜਨ ਸਿੰਘ ਇੱਕ ਅਪਵਾਦ ਹੈ ਅਤੇ ਬਾਕੀ ਬੈਟਰੀਆਂ ਹਨ…ਜੋ ਕਿ ਪੰਜਾਬ ਨਾਲ ਧੋਖਾ ਹੈ !” ਅਰਵਿੰਦ ਕੇਜਰੀਵਾਲ।

ਨੌਜਵਾਨਾਂ ਨੇ ਪਾਈ ਸਰਕਾਰ ਨੂੰ ਭਾਜੜ, ਚੁੱਕਿਆ ਵੱਡਾ ਕਦਮ, ਨੀਤੀਆਂ ਦੀ ਖੁੱਲ੍ਹੀ ਪੋਲ !

ਬੀਤੇ ਦਿਨੀਂ ਆਮ ਆਦਮੀ ਪਾਰਟੀ(AAP) ਨੇ ਪੰਜਾਬ ਤੋਂ ਰਾਜ ਸਭਾ ਲਈ ਸਾਰੇ ਨਾਮ ਐਲਾਨ ਕਰ ਦਿੱਤੇ ਹਨ। ਜਿਸ ਵਿੱਚ AAP ਆਗੂ ਰਾਘਵ ਚੱਢਾ ਰਾਜਸਭਾ ਜਾਣਗੇ। ਕ੍ਰਿਕੇਟਰ ਹਰਭਜਨ ਸਿੰਘ ਨੂੰ ਵੀ ਰਾਜ ਸਭਾ ਦੀ ਟਿਕਟ ਮਿਲੀ ਹੈ। ਆਈ ਆਈਟੀ (IIT) ਪ੍ਰੋਫ਼ੈਸਰ ਸੰਦੀਪ ਪਾਠਕ ਨੂੰ AAP ਰਾਜ ਸਭਾ ਭੇਜ ਰਹੀ ਹੈ। ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਫਾਊਂਡਰ ਨੇ ਅਸ਼ੋਕ ਮਿੱਤਲ ਵੀ ਰਾਜ ਸਭਾ ਮੈਂਬਰ ਬਣਨਗੇ। ਪੰਜਾਬ ਦੇ ਵੱਡੇ ਸਨਅਤਕਾਰ ਨੇ ਸੰਜੀਵ ਅਰੋੜਾ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਨਗੇ। ਇੰਨਾਂ ਸਾਰਿਆਂ ਨੇ ਅੱਜ ਵਿਧਾਨ ਸਭਾ ਪਹੁੰਚ ਕੇ ਆਪਣੀ ਨੁਮਾਇੰਦਗੀ ਫਾਰਮ ਭਰੇ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੈਬਨਿਟ ਮੰਤਰੀ ਹਰਪਾਲ ਚੀਮਾ ਵੀ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button