Breaking NewsD5 specialIndiaNewsPoliticsPunjab

ਬਾਦਲਾਂ ਨੂੰ ਝਟਕੇ ‘ਤੇ ਝਟਕਾ, ਪਰਮਿੰਦਰ ਢੀਂਡਸਾ ਨਾਲ ਵੱਡੇ ਅਕਾਲੀਆਂ ਦਾ ਵੱਡਾ ਝਟਕਾ

ਚੰਡੀਗੜ੍ਹ: ਸੁਖਦੇਵ ਸਿੰਘ ਢੀਂਡਸਾ ਦੀ ਬਗ਼ਾਵਤ ਤੋਂ ਬਾਅਦ ਹੁਣ ਪਰਮਿੰਦਰ ਸਿੰਘ ਢੀਂਡਸਾ ਵੀ ਅਕਾਲੀ ਦਲ ਟਕਸਾਲੀ ‘ਚ ਸ਼ਾਮਲ ਹੋ ਸਕਦੇ ਹਨ ਤੇ ਏਨਾ ਹੀ ਨਹੀਂ ਪਰਮਿੰਦਰ ਢੀਂਡਸਾ ਨਾਲ ਅਕਾਲੀ ਦਲ ਦੇ ਹੋਰ ਵੀ ਵੱਡੇ ਥੰਮ੍ਹ ਡਿੱਗਣ ਦੀ ਉਮੀਦ ਹੈ। ਢੀਂਡਸਾ ਦੀ ਚੁੱਪੀ ਅਤੇ ਪੰਜਾਬ ਦੀ ਸਿਆਸਤ ਤੋਂ ਗ਼ਾਇਬ ਹੋਣਾ, ਇਸ਼ਾਰਾ ਕਰ ਰਿਹੈ ਕਿ ਦਾਲ `ਚ ਕੁਝ ਕਾਲਾ ਜ਼ਰੂਰ ਹੈ। ਇਸ ਲਈ ਡਰ ਅਕਾਲੀ ਦਲ ਨੂੰ ਵੀ ਸਤਾਉਣ ਲੱਗਾ ਹੈ।

ਬਾਦਲਾਂ ਨੂੰ ਝਟਕੇ ‘ਤੇ ਝਟਕਾ | Parminder Dhindsa ਨਾਲ ਵੱਡੇ ਅਕਾਲੀਆਂ ਦਾ ਵੱਡਾ ਝਟਕਾ

ਢੀਂਡਸਾ ਤਾਂ ਨਹੀਂ ਬੋਲ ਰਹੇ ਪਰ ਬਾਦਲਾਂ ਦੀ ਬੇੜੀ ‘ਚੋਂ ਨਿਕਲੇ ਬਲਵੰਤ ਸਿੰਘ ਰਾਮੂਵਾਲੀਆ ਨੇ ਵੱਡਾ ਦਾਅਵਾ ਕੀਤਾ ਹੈ। ਹੁਣ ਕਿਤੇ ਨਾ ਕਿਤੇ ਅਕਾਲੀ ਦਲ ਦੀ ਨਜ਼ਰ ਪਰਮਿੰਦਰ ਸਿੰਘ ਢੀਂਡਸੇ ਦੇ ਫ਼ੈਸਲੇ ‘ਤੇ ਹੈ ਕਿਉਂਕਿ ਜੇਕਰ ਪਰਮਿੰਦਰ ਢੀਂਡਸਾ ਪਾਰਟੀ ਛੱਡਦੇ ਨੇ ਤਾਂ ਬਾਦਲਾਂ ਲਈ ਸਦਨ ‘ਚ ਵਿਧਾਇਕ ਦਲ ਦਾ ਨੇਤਾ ਕਿਸੇ ਹੋਰ ਲੀਡਰ ਨੂੰ ਬਣਾਉਣ ਸੌਖਾ ਨਹੀਂ ਹੋਵੇਗਾ।

ਇੰਝ ਲਿਆਊ ਹਨੀਪ੍ਰੀਤ ਡੇਰਾ ਮੁਖੀ ਨੂੰ ਬਾਹਰ!, ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿੱਤਾ ਸਾਥ

ਸੂਤਰਾਂ ਮੁਤਾਬਕ ਬਿਕਰਮ ਮਜੀਠੀਆ ਨੂੰ ਜੇਕਰ ਵਿਧਾਇਕ ਦਲ ਦਾ ਨੇਤਾ ਬਣਾਇਆ ਜਾਂਦਾ ਹੈ ਤਾਂ ਪਾਰਟੀ ‘ਚ ਪਰਿਵਾਰਵਾਦ ਨੂੰ ਵਧਾਵਾ ਦੇਣ ‘ਤੇ ਅਕਾਲੀਆਂ ਦੀ ਅੰਦਰੂਨੀ ਫੁੱਟ ਫੇਰ ਤੋਂ ਪੁਆੜਾ ਪਾ ਸਕਦੀ ਹੈ। ਇਸ ਸਿਆਸੀ ਕਲੇਸ਼ ਨੇ ਅਕਾਲੀਆਂ ਨੂੰ ਠੰਢ ‘ਚ ਕੰਬਣੀ ਛੇੜ ਦਿੱਤੀ ਹੈ ਕੀ ਪਰਮਿੰਦਰ ਸਿੰਘ ਢੀਂਡਸਾ ਵਾਕਈ ਬਾਦਲਾਂ ਦਾ ਖਹਿੜਾ ਛੱਡਣਗੇ। ਇਸ ਬਾਰੇ ਤੁਹਾਡੀ ਕੀ ਰਾਇ ਹੈ ਕੁਮੈਂਟ ਜ਼ਰੂਰ ਕਰੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button