Breaking NewsD5 specialIndiaNews

ਮਾਨਸੂਨ ਦੀ ਦਸਤਕ : ਅਗਲੇ 3 ਘੰਟਿਆਂ ‘ਚ UP ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਤੇਜ਼ ਹਨ੍ਹੇਰੀ- ਬਾਰਿਸ਼ ਦੇ ਆਸਾਰ

ਲਖਨਊ : ਰਾਜਧਾਨੀ ਲਖਨਊ ‘ਚ ਮਾਨਸੂਨ ਦੇ ਬੱਦਲਾਂ ਨੇ ਬੁੱਧਵਾਰ ਨੂੰ ਦਸਤਕ ਦੇ ਦਿੱਤੀ ਹੈ। ਮਾਨਸੂਨ ਰਾਜਧਾਨੀ ਨੂੰ ਪਾਰ ਕਰਦਾ ਹੋਇਆ ਮੈਨਪੁਰੀ, ਬਿਜਨੌਰ ਤੱਕ ਪਹੁੰਚ ਗਿਆ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਵਿੱਚ ਮਾਨਸੂਨ ਪੱਛਮੀ ਉੱਤਰ ਪ੍ਰਦੇਸ਼ ਨੂੰ ਪਾਰ ਕਰ ਜਾਵੇਗਾ। ਇਸ ਤੋਂ ਬਾਅਦ ਪੂਰੇ ਪ੍ਰਦੇਸ਼ ‘ਚ ਕਿਤੇ ਹਲਕੀ ਤੇ ਕਿਤੇ ਤੇਜ਼ ਬਾਰਿਸ਼ ਦਾ ਸਿਲਸਿਲਾ ਜਾਰੀ ਰਹੇਗਾ।

ਕਾਂਗਰਸੀ ਪ੍ਰਧਾਨ ਦੀ ਬਿੱਟੂ ਨੂੰ ਕੋਰੀ ਨਾਂਹ! ਅਸੀਂ ਨਹੀਂ ਕਰਾਉਣੇ ਪਰਚੇ, ਦਿਲਜੀਤ ਬੋਲਿਆ ਸੱਚ,ਇਕੱਲੇ ਪਏ ਰਵਨੀਤ ਬਿੱਟੂ!

ਉਥੇ ਹੀ ਮੌਸਮ ਵਿਭਾਗ ਨੇ ਵੀਰਵਾਰ ਨੂੰ ਅਲਰਟ ਜਾਰੀ ਕਰਦੇ ਹੋਏ ਦੱਸਿਆ ਕਿ ਅਗਲੇ 3 ਘੰਟਿਆਂ ‘ਚ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ‘ਚ ਮੌਸਮ ਦੇ ਖ਼ਰਾਬ ਹੋਣ ਦੇ ਲੱਛਣ ਹਨ। ਮੌਸਮ ਵਿਭਾਗ ਮੁਤਾਬਕ,ਬਦਾਊ,ਸੰਭਲ, ਅਲੀਗੜ, ਬੁਲੰਦਸ਼ਹਰ,ਬਿਜਨੌਰ,ਮੁਜੱਫਰਨਗਰ,ਸ਼ਾਮਲੀ,ਸਹਾਰਨਪੁਰ, ਹਾਪੁੜ, ਅਮਰੋਹਾ,ਮੇਰਠ, ਜੀਬੀ ਨਗਰ, ਮਥੁਰਾ,ਹਾਥਰਸ, ਰਾਇਬਰੇਲੀ, ਲਖਨਊ ਅਤੇ ਇਸਦੇ ਆਸਪਾਸ ਦੇ ਇਲਾਕਿਆਂ ‘ਚ ਤੇਜ ਹਨ੍ਹੇਰੀ ਆ ਸਕਦੀ ਹੈ ਅਤੇ ਬਿਜਲੀ ਚਮਕਣ ਦੇ ਨਾਲ ਭਾਰੀ ਬਾਰਿਸ਼ ਹੋ ਸਕਦੀ ਹੈ।

ਕਾਂਗਰਸੀ ਪ੍ਰਧਾਨ ਦੀ ਬਿੱਟੂ ਨੂੰ ਕੋਰੀ ਨਾਂਹ! ਅਸੀਂ ਨਹੀਂ ਕਰਾਉਣੇ ਪਰਚੇ, ਦਿਲਜੀਤ ਬੋਲਿਆ ਸੱਚ,ਇਕੱਲੇ ਪਏ ਰਵਨੀਤ ਬਿੱਟੂ!

ਦੱਸ ਦਈਏ ਕਿ ਰਾਜਧਾਨੀ ‘ਚ ਬੀਤੇ ਇੱਕ ਹਫ਼ਤੇ ਤੋਂ ਹੀ ਰੁਕ – ਰੁਕ ਕੇ ਬਾਰਿਸ਼ ਦਾ ਸਿਲਸਿਲਾ ਜਾਰੀ ਹੈ। ਬੁੱਧਵਾਰ ਸ਼ਾਮ ਤੱਕ 9.3 ਮਿਲੀਮੀਟਰ ਬਾਰਿਸ਼ ਰਾਜਧਾਨੀ ‘ਚ ਰਿਕਾਰਡ ਕੀਤੀ ਗਈ। ਵਾਯੂਮੰਡਲ ‘ਚ ਨਮੀ 95 ਫੀਸਦ ਬਣੀ ਹੋਈ ਹੈ। ਇਸਦੇ ਚੱਲਦਿਆਂ ਜ਼ਿਆਦਾਤਰ ਤਾਪਮਾਨ 33.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਉਥੇ ਹੀ ਹੇਠਲਾ ਤਾਪਮਾਨ 26.5 ਡਿਗਰੀ ਸੈਲਸੀਅਸ ਰਿਹਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button