Breaking NewsD5 specialNewsPunjabTop News

Bikram Majithia ਨੇ ਫਿਰ ਸਾਧਿਆ ਨਿਸ਼ਾਨਾ, ‘Captain ਅਤੇ Channi ਸਰਕਾਰ ‘ਚ ਨਹੀਂ ਕੋਈ ਫਰਕ’

ਚੰਡੀਗੜ੍ਹ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਆਪਣੇ ਨਿਸ਼ਾਨੇ ‘ਤੇ ਲਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਸ਼ਬਦੀ ਹਮਲਾ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਅੱਜ ਪੰਜਾਬ ‘ਚ ਕੁਝ ਵੀ ਨਹੀਂ ਬਦਲਿਆ। ਪਹਿਲਾਂ ਕੈਪਟਨ ਨੇ ਵਾਅਦੇ ਕੀਤੇ ਅਤੇ ਹੁਣ ਚੰਨੀ ਵਾਅਦੇ ਕਰ ਰਹੇ ਹਨ। ਜੇਕਰ ਕੈਪਟਨ ਗਲਤ ਸਨ ਤਾਂ ਤੁਸੀਂ ਵੀ ਉਨ੍ਹਾਂ ਦੀ ਹੀ ਸਰਕਾਰ ਦਾ ਹਿੱਸਾ ਸੀ।

ED ਦੀ ਰੇਡ, ਫਾਸਟਵੇਅ ਦੇ ਮਾਲਕ ਦੇ ਘਰ ਤੋਂ ਸਿੱਧੀਆਂ ਤਸਵੀਰਾਂ || D5 Chaneel Punjabi

ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਮਜੀਠੀਆ ਨੇ ਅੱਗੇ ਕਿਹਾ ਕਿ ਪ੍ਰਧਾਨ ਠੋਕੋ ਤਾਲੀ ਕਹਿੰਦਾ ਹੈ ਲਾਲੀਪਾਪ ਨਾ ਵੰਡੋ ਅਤੇ ਹੁਣ ਸੀਐਮ ਚੰਨੀ ਝੂਠੇ ਵਾਅਦੇ ਕਰ ਰਹੇ ਹਨ ਕਿਉਂਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਖਜ਼ਾਨਾ ਖਾਲੀ ਹੋਣ ਦਾ ਰੋਣਾ ਰੋਂਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਬਿਜਲੀ ਸਸਤੀ ਨਹੀਂ ਹੋਈ। ਨੌਕਰੀਆਂ ਦੇ ਵਾਅਦੇ ਵੀ ਹਵਾ ‘ਚ ਹੀ ਹੋ ਰਹੇ। ਪੰਜਾਬ ‘ਚ 70 ਲੱਖ ਘਰ ਅਤੇ ਘਰ ਘਰ ਨੌਕਰੀ ਦਾ ਵਾਅਦਾ ਤਰਕਹੀਣ ਦੱਸਦੇ ਹੋਏ ਮਜੀਠੀਆ ਨੇ ਅੱਗੇ ਕਿਹਾ ਕਿ ਪੰਜਾਬ ‘ਚ ਅਜ਼ਾਦੀ ਤੋਂ ਬਾਅਦ 75 ਸਾਲਾਂ ‘ਚ 6 ਲੱਖ 50 ਹਜ਼ਾਰ ਸਰਕਾਰੀ ਨੌਕਰੀਆ ਮਿਲ ਪਾਈਆਂ ਤਾਂ 5 ਸਾਲ ‘ਚ 70 ਲੱਖ ਨੌਕਰੀਆਂ ਦਾ ਵਾਅਦਾ ਝੂਠ ਰਿਹਾ। ਪੰਜਾਬ ‘ਤੇ ਤਾਂ 3 ਲੱਖ ਕਰੋੜ ਦਾ ਕਰਜ ਚੜ੍ਹਿਆ ਹੈ। ਮਜੀਠੀਆ ਨੇ ਇਸ ਦੌਰਾਨ ਇੰਦਰਬੀਰ ਸਿੰਘ ਬੁਲਾਰੀਆ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਡੰਪ ਉਥੇ ਦਾ ਉਥੇ ਹੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button