Breaking NewsD5 specialIndiaNewsPunjab

ਮੌੜ ਧਮਾਕੇ ‘ਚ ਨਵਾਂ ਖ਼ੁਲਾਸਾ, ਹੁਣ ਨੰਬਰ ਰਾਮ ਰਹੀਮ ਦੇ ਕੁੜਮ ਦਾ, ਕਾਂਗਰਸੀ ਲੀਡਰ ਦਾ ਭਰਾ ਵੀ ਸ਼ਾਮਲ!

ਚੰਡੀਗੜ੍ਹ : ਸਾਲ 2017 ਦੀਆਂ ਚੋਣਾਂ ਤੋਂ ਠੀਕ 4 ਦਿਨ ਪਹਿਲਾਂ ਹੋਏ ਮੌੜ ਮੰਡੀ ਧਮਾਕੇ ਦੀ ਗੂੰਜ ਅੱਜ ਵੀ ਸੁਣਾਈ ਦਿੰਦੀ ਹੈ। ਧਮਾਕੇ ਦੌਰਾਨ 7 ਲੋਕਾਂ ਦੀ ਮੌਤ ਹੋਈ ਸੀ, ਜਿੰਨਾਂ ‘ਚ 5 ਬੱਚੇ ਅਤੇ 2 ਨੌਜਵਾਨ ਸਨ। ਇੰਨਾ ਹੀ ਨਹੀਂ ਕਰੀਬ 25 ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਸਨ। ਤਿੰਨ ਸਾਲ ਬੀਤਣ ਦੇ ਬਾਵਜੂਦ 31 ਜਨਵਰੀ 2017 ਨੂੰ ਹੋਏ ਇਸ ਕਾਂਡ ਤੋਂ ਬਾਅਦ ਪਰਿਵਾਰ ਅੱਜ ਤੱਕ ਇਨਸਾਫ਼ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਪੀੜਤ ਪਰਿਵਾਰਾਂ ਨੇ ਡੀਜੀਪੀ ਨੂੰ ਮੰਗ ਪੱਤਰ ਦਿੱਤਾ ਹੈ।

ਮੌੜ ਧਮਾਕੇ ‘ਚ ਨਵਾਂ ਖ਼ੁਲਾਸਾ, ਹੁਣ ਨੰਬਰ ਰਾਮ ਰਹੀਮ ਦੇ ਕੁੜਮ ਦਾ, ਕਾਂਗਰਸੀ ਲੀਡਰ ਦਾ ਭਰਾ ਵੀ ਸ਼ਾਮਲ! (Video)

ਮੰਗ ਹੈ ਕਿ ਰਾਮ ਰਹੀਮ ਦੇ ਕੁੜਮ ਅਤੇ ਕਾਂਗਰਸੀ ਆਗੂ ਹਰਮਿੰਦਰ ਸਿੰਘ ਜੱਸੀ ਤੇ ਉਸ ਦੇ ਭਰਾ ਗੋਪਾਲ ਸਿੰਘ ਤੋਂ ਵੀ ਪੁੱਛਗਿੱਛ ਕੀਤੀ ਜਾਵੇ ਅਤੇ ਹੋਰਾਂ ਨੂੰ ਵੀ ਸ਼ੱਕ ਦੇ ਘੇਰੇ ‘ਚ ਲੈ ਕੇ ਪੁੱਛ ਪੜਤਾਲ ਹੋਵੇ। ਇਲਜ਼ਾਮਾਂ ਮੁਤਾਬਕ ਜਿਸ ਕਾਰ ‘ਚ ਧਮਾਕਾ ਹੋਇਆ ਸੀ। ਉਹ ਕਾਰ ਰੋਡ ਸ਼ੋਅ ‘ਚ ਸ਼ਾਮਲ ਸੀ ਅਤੇ ਕਾਰ ਚਾਲਕ ਵਿਅਕਤੀਆਂ ਨਾਲ ਜੱਸੀ ਦੇ ਭਰਾ ਗੋਪਾਲ ਸਿੰਘ ਦੀ ਗੱਲਬਾਤ ਹੋਣ ਦੇ ਉਹ ਚਸ਼ਮਦੀਦ ਗਵਾਹ ਹਨ।

Sewa Singh Sekhwan ਤੋਂ ਸੁਣੋ ਬਾਦਲਾਂ ਤੇ ਜਥੇਦਾਰਾਂ ਦੀ ਕਰਤੂਤ | ਕਿਵੇਂ ਚੋਰੀ ਹੋਏ ਸਰੂਪ ਤੇ ਕਿਵੇਂ ਅੰਗ ਪਾੜੇ ?

ਜ਼ਿਕਰਯੋਗ ਹੈ ਕਿ ਮਾਮਲੇ ਦੇ ਤਾਰ ਡੇਰਾ ਸਿਰਸਾ ਤੱਕ ਜੁੜੇ ਪਰ ਜਾਂਚ ਵਿਚ ਵਿਚਾਲੇ ਲਟਕਦੀ ਰਹੀ। ਹੁਣ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਤਿੰਨ ਦੋਸ਼ੀਆਂ ਖ਼ਿਲਾਫ਼ ਚਲਾਨ ਪੇਸ਼ ਹੋ ਚੁੱਕਿਆ ਹੈ। ਪੀੜਤ ਪਰਿਵਾਰ ਸੰਤੁਸ਼ਟ ਨਹੀਂ ਪੁਲਿਸ ‘ਤੇ ਸਿਆਸੀ ਦਬਾਅ ਕਾਰਨ ਨਿਰਪੱਖ ਜਾਂਚ ਤੋਂ ਪਾਸਾ ਵੱਟਣ ਦੇ ਇਲਜ਼ਾਮ ਲੱਗ ਰਹੇ ਹਨ। ਯਕੀਨਨ ਸਵਾਲ ਉੱਠਣੇ ਲਾਜ਼ਮੀ ਹਨ ਕਿ ਤਿੰਨ ਸਾਲ ਤੱਕ ਜਾਂਚ ਟੀਮ ਡੇਰੇ ਦੇ ਆਲੇ ਦੁਆਲੇ ਘੁੰਮਦੀ ਰਹੀ। ਫੇਰ ਕੌਣ ਸੀ ਜੋ ਚਲਾਨ ਨੂੰ ਲਟਕਾਉਂਦਾ ਰਿਹਾ, ਜਵਾਬ ਮਿਲਣਾ ਸ਼ਾਇਦ ਨਾ-ਮੁਮਕਿਨ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button