Breaking NewsD5 specialIndiaNewsPoliticsPunjab

BIG NEWS || Modi ਨੇ ਪਾਈ Dhindsa ਨਾਲ ਯਾਰੀ! ਬਾਦਲਾਂ ਦਾ ਛੱਡਿਆ ਸਾਥ, ਤੋੜਿਆ ਗਠਜੋੜ

ਨਵੀਂ ਦਿੱਲੀ : ਪੰਜਾਬ ਵਿੱਚ ਨਹੁੰ ਮਾਸ ਦਾ ਰਿਸ਼ਤਾ ਆਖੇ ਜਾਣ ਵਾਲੇ ਅਕਾਲੀ ਭਾਜਪਾ ਗਠਜੋੜ ਦੀ ਦਿੱਲੀ ਚੋਣਾਂ ਲਈ ਕੋਈ ਵੀ ਸਹਿਮਤੀ ਨਹੀਂ ਬਣ ਪਾਈ, ਜਿਸ ਤੋਂ ਬਾਅਦ ਹੁਣ ਦੋਵਾਂ ਪਾਰਟੀਆਂ ਦਿੱਲੀ ‘ਚ ਵੱਖ ਵੱਖ ਹੋ ਗਈਆਂ ਹਨ। ਦਿੱਲੀ ਵਿਧਾਨ ਸਭਾ ਚੋਣਾਂ ਲਈ ਲਗਾਤਾਰ ਅਕਾਲੀ ਦਲ ਅਤੇ ਭਾਜਪਾ ਦੀਆ ਮੀਟਿੰਗਾਂ ਹੁੰਦੀਆਂ ਰਹੀਆਂ ਹਨ। ਜਿਸ ਵਿੱਚ ਅਕਾਲੀ ਦਲ ਗਠਜੋੜ ਦੀਆਂ 4 ਸੀਟਾਂ ‘ਤੇ ਆਪਣੇ ਚੋਣ ਨਿਸ਼ਾਨ ਤੱਕੜੀ ਤੇ ਚੋਣ ਲੜਣਾ ਚਾਹੁੰਦਾ ਸੀ ਪਰ ਇਸ ਲਈ ਭਾਜਪਾ ਵਾਰ ਵਾਰ ਆਪਣੇ ਪੈਰ ਪਿੱਛੇ ਖਿੱਚਦੀ ਰਹੀ।

BIG NEWS || Modi ਨੇ ਪਾਈ Dhindsa ਨਾਲ ਯਾਰੀ! ਬਾਦਲਾਂ ਦਾ ਛੱਡਿਆ ਸਾਥ, ਤੋੜਿਆ ਗਠਜੋੜ

ਅੱਜ ਵੀ ਦਿੱਲੀ ਵਿੱਚ ਦੋਵਾਂ ਪਾਰਟੀਆਂ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਦੌਰਾਨ ਵੀ ਕੋਈ ਹੱਲ ਨਾ ਨਿਕਲਿਆ ਦਰਅਸਲ ਭਾਜਪਾ ਚਾਹੁੰਦੀ ਸੀ ਕਿ ਗਠਜੋੜ ਵਾਲੀਆ 4 ਸੀਟਾਂ ਵਿੱਚੋਂ ਦੋ ਸੀਟਾਂ ਤੇ ਕਮਲ ਦੇ ਫੁੱਲ ਯਾਨੀ ਭਾਜਪਾ ਦੇ ਚੋਣ ਨਿਸ਼ਾਨ ਤੇ ਚੋਣ ਲਈ ਜਾਵੇ। ਜਿਸ ਲਈ ਅਕਾਲੀ ਦਲ ਨੇ ਸਹਿਮਤੀ ਨਹੀ ਜਤਾਈ ਅਤੇ ਆਖਿਰਕਾਰ ਹਰਿਆਣਾ ਦੀ ਤਰ੍ਹਾਂ ਦਿੱਲੀ ਵਿੱਚ ਵੀ ਦੋਵਾਂ ਪਾਰਟੀਆ ਦਾ ਗਠਜੋੜ ਟੁੱਟ ਗਿਆ ਅਤੇ ਹੁਣ ਦੋਵਾਂ ਪਾਰਟੀਆਂ ਦਾ ਸਿਰਫ ਪੰਜਾਬ ਵਿੱਚ ਹੀ ਗਠਜੋੜ ਬਾਕੀ ਬਚਿਆ ਹੈ ਅਤੇ ਪੰਜਾਬ ਵਿੱਚ ਵੀ ਲਗਾਤਾਰ ਭਾਜਪਾ ਦੇ ਆਗੂ ਅਕਾਲੀ ਦਲ ਤੋ ਵੱਖ ਹੋ ਕੇ 2022 ਦੀ ਚੋਣ ਲੜਣ ਦੀ ਗੱਲ ਆਖ ਰਹੇ ਹਨ।

ਜਾਣਕਾਰੀ ਹੈ ਕਿ ਜਿੱਥੇ ਦਿੱਲੀ ‘ਚ ਭਾਜਪਾ ਨੇ ਆਪਣੀਆਂ ਸਾਰੀਆ ਸੀਟਾਂ ਤੇ ਫੈਸਲਾ ਲੈ ਲਿਆ ਹੈ। ਸੂਤਰਾਂ ਅਨੁਸਾਰ ਹਰੀ ਨਗਰ ਤੋਂ ਜੋ ਅਕਾਲੀ ਦਲ ਦੇ ਖਾਤੇ ਵਿੱਚ ਸੀਟ ਆਉਂਦੀ ਹੈ ਉਸ ਉਤੇ ਭਾਜਪਾ ਜਗਦੀਪ ਸਿੰਘ ਨੂੰ ਚੋਣ ਲੜਾਉਣਾ ਚਾਹੁੰਦੀ ਹੈ। ਜਗਦੀਪ ਸਿੰਘ ਆਮ ਆਦਮੀ ਪਾਰਟੀ ਦੇ ਹਰੀ ਨਗਰ ਤੋਂ ਮੌਜੂਦਾ ਵਿਧਾਇਕ ਹਨ ਜੋ ਆਪ ਵੱਲੋਂ ਟਿਕਟ ਨਾ ਮਿਲਣ ਤੋ ਬਾਅਦ ਭਾਜਪਾ ਵਿੱਚ ਸ਼ਾਮਿਲ ਹੋਏ ਹਨ। ਸੋ ਆਖਿਰਕਾਰ ਇਹਨਾਂ ਗੱਲਾ ਨੂੰ ਲੈ ਕੇ ਹੁਣ ਦਿੱਲੀ ਵਿੱਚ ਵੀ ਅਕਾਲੀ ਭਾਜਪਾ ਦਾ ਗਠਜੋੜ ਟੁੱਟ ਗਿਆ ਹੈ ਅਤੇ ਅਕਾਲੀ ਦਲ ਦਿੱਲੀ ਦੀਆਂ ਚੋਣਾਂ ਨਹੀਂ ਲੜੇਗਾ।

Sonia Gandhi ਨੇ ਕੈਪਟਨ ਨੂੰ ਝਾੜਿਆ! Bajwa ਦੀ ਗੱਲ ਛੱਡੋ, ਬਿਜਲੀ ਕਿਉਂ ਮਹਿੰਗੀ ਕੀਤੀ..

ਜਿਸ ਤਰੀਕੇ ਨਾਲ ਅਕਾਲੀ ਦਲ ਨੇ ਸਰਕਾਰ ਦੇ ਨਾਗਰਿਕਤਾ ਸੋਧ ਕਾਨੂੰਨ ਵਿੱਚ ਮੁਸਲਮਾਨਾਂ ਨੂੰ ਵੀ ਸ਼ਾਮਿਲ ਕਰਨ ਦੀ ਵਕਾਲਤ ਕੀਤੀ ਸੀ। ਉਸ ਤੋਂ ਬਾਅਦ ਅਮਿਤ ਸ਼ਾਹ ਅਤੇ ਨਰੇਂਦਰ ਮੋਦੀ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਸਨ ਅਤੇ ਇਹੀ ਕਾਰਨ ਹੈ ਕਿ ਭਾਜਪਾ ਨੇ ਅਕਾਲੀ ਦਲ ਦੀ ਕੋਈ ਵੀ ਗੱਲ ਨਹੀ ਸੁਣੀ ਅਤੇ ਅਕਾਲੀ ਦਲ ਨੂੰ ਦਿੱਲੀ ਚੋਣਾ ਲਈ ਕੋਈ ਵੀ ਰਸਤਾ ਨਹੀ ਦਿੱਤਾ। ਜਿਸ ਤੋਂ ਬਾਅਦ ਦੋਵਾਂ ਪਾਰਟੀਆ ਦਾ ਗਠਜੋੜ ਟੁੱਟ ਗਿਆ ਅਤੇ ਅਕਾਲੀ ਦਲ ਨੇ ਦਿੱਲੀ ਚੋਣਾ ਨਾਲ ਲੜਣ ਦਾ ਐਲਾਨ ਵੀ ਕਰ ਦਿੱਤਾ ਹੈ ਅਤੇ ਸਾਫ ਆਖਿਆ ਕਿ ਉਹ ਨਾਗਰਿਕਤਾ ਸੋਧ ਕਾਨੂੰਨ ਤੇ ਆਪਣਾ ਪਹਿਲਾ ਵਾਲਾ ਸਟੈਂਡ ਬਰਕਰਾਰ ਰੱਖੇਗੀ। ਮੰਨਿਆ ਇਹੋ ਜਾ ਰਿਹਾ ਹੈ ਕਿ ਜਿਸ ਤਰੀਕੇ ਨਾਲ ਦਿੱਲੀ ‘ਚ ਦੋਵਾਂ ਪਾਰਟੀਆਂ ਦਾ ਗਠਜੋੜ ਟੁੱਟਿਆ ਹੈ ਤਾਂ ਇਸਦੀ ਗਾਂਜ਼ ਪੰਜਾਬ ਦੇ ਗਠਜੋੜ ਉੱਪਰ ਵੀ ਡਿੱਗ ਸਕਦੀ ਹੈ ਜਿਸਦਾ ਸਮਾਂ ਆਉਣ ਤੇ ਹੀ ਪਤਾ ਲੱਗ ਸਕੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button