Breaking NewsD5 specialIndiaNewsPoliticsPunjab

BIG NEWS : ਢੀਂਡਸਾ ਨੂੰ ਸੁਖਬੀਰ ਬਾਦਲ ਦਾ ਵੱਡਾ ਝਟਕਾ, ਮਾਲਵੇ ਦੇ ਆਗੂਆਂ ਦੀ ਹੋਈ ਘਰ ਵਾਪਸੀ

ਬਰਨਾਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਰਨਾਲਾ ਤੋਂ ਪਾਰਟੀ ਦੇ ਕੁਝ ਕਰਮਚਾਰੀ ਜੋ ਕਿ ਢੀਂਡਸਾ ਪਰਿਵਾਰ ਦੇ ਨਾਲ ਚਲੇ ਗਏ ਸਨ ਨੂੰ ਪਾਰਟੀ ‘ਚ ਵਾਪਸ ਲਿਆਂਦਾ। ਸੁਖਬੀਰ ਬਾਦਲ ਨੇ ਕਿਹਾ ਕਿ ਰੁਸੇ ਹੋਏ ਕਰਮਚਾਰੀਆਂ ਨੂੰ ਪਾਰਟੀ ‘ਚ ਵਾਪਸ ਲਿਆ ਜਾਵੇਗਾ ਪਰ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਨੂੰ ਪਾਰਟੀ ‘ਚ ਕਿਸੇ ਵੀ ਹਾਲਤ ‘ਚ ਵਾਪਸ ਨਹੀਂ ਲਿਆ ਜਾਵੇਗਾ।

BIG NEWS|| DHINDSA ਨੂੰ SUKHBIR BADAL ਦਾ ਝਟਕਾ, ਮਾਲਵੇ ਦੇ ਆਗੂਆਂ ਦੀ ਹੋਈ ਘਰ ਵਾਪਸੀ

ਇਸ ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦੱਸਿਆ ਕਿ ਪਾਰਟੀ ਦੇ ਕੁਝ ਕਰਮਚਾਰੀ ਢੀਂਡਸਾ ਪਰਿਵਾਰ ਦੇ ਨਾਲ ਚਲੇ ਗਏ ਸਨ। ਜਿਨ੍ਹਾਂ ਨੂੰ ਅੱਜ ਵਾਪਸ ਪਾਰਟੀ ‘ਚ ਲੈ ਲਿਆ ਗਿਆ ਹੈ ਅਤੇ ਬਾਕੀ ਰੁਸੇ ਹੋਏ ਕਰਮਚਾਰੀਆਂ ਨੂੰ ਵੀ ਛੇਤੀ ਹੀ ਪਾਰਟੀ ਵਿੱਚ ਵਾਪਸ ਸੱਦ ਲਿਆ ਜਾਵੇਗਾ।

Captain ਨੂੰ ਵੱਡਾ ਝਟਕਾ!, Partap Bajwa ਨੇ ਸੁੱਟਿਆ ਸਿਆਸੀ ਬੰਬ, Navjot Sidhu ਨੂੰ ਵੱਡਾ ਫਾਇਦਾ!

ਉਥੇ ਹੀ ਉਨ੍ਹਾਂ ਨੇ ਢੀਂਡਸਾ ਪਰਿਵਾਰ ‘ਤੇ ਵਾਰ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਢੀਂਡਸਾ ਪਰਿਵਾਰ ਦੀ ਬਹੁਤ ਇੱਜਤ ਕੀਤੀ ਸੀ ਅਤੇ ਪਾਰਟੀ ‘ਚ ਮਾਣ ਸਨਮਾਨ ਦਿੱਤਾ ਸੀ ਪਰ ਢੀਂਡਸਾ ਪਰਿਵਾਰ ਨੇ ਪਾਰਟੀ ਦੀ ਪਿੱਠ ‘ਚ ਛੁਰਾ ਮਾਰਿਆ ਹੈ ਅਤੇ ਉਨ੍ਹਾਂ ਨੂੰ ਕਦੇ ਵੀ ਪਾਰਟੀ ‘ਚ ਵਾਪਸ ਨਹੀਂ ਲਿਆ ਜਾਵੇਗਾ।

ਇਤਿਹਾਸ ‘ਚ ਪਹਿਲੀ ਵਾਰ ਮਜ਼ਦੂਰ ਔਰਤਾਂ ਨੇ ਕੀਤੀ ਕਿਤਾਬ ਦੀ ਘੁੰਢ ਚੁਕਾਈ|| DR. GYAN SINGH|| Economist

ਉਥੇ ਹੀ ਉਨ੍ਹਾਂ ਨੇ ਬਰਨਾਲਾ ‘ਚ ਪਿਛਲੇ ਦਿਨੀਂ 45 ਸੌਂ ਤੋਂ ਜਿਆਦਾ ਪਰਿਵਾਰਾਂ ਦੇ ਨੀਲੇ ਕਾਰਡ ਕੱਟੇ ਜਾਣ ਦੇ ਮਾਮਲੇ ‘ਤੇ ਕਿਹਾ ਕਿ ਇਹ ਕਾਰਡ ਉਨ੍ਹਾਂ ਦੇ ਸਮੇਂ ਅਕਾਲੀ ਸਰਕਾਰ ਵੱਲੋਂ ਬਣਾਏ ਗਏ ਸਨ ਅਤੇ ਇਸ ਕਾਰਡ ਦੀ ਮਦਦ ਨਾਲ ਗਰੀਬਾਂ ਨੂੰ ਰਾਸ਼ਨ ਅਤੇ ਅਨਾਜ ਸਸਤੇ ਰੇਟਾਂ ‘ਤੇ ਮਿਲ ਜਾਂਦਾ ਸੀ ਪਰ ਕਾਂਗਰਸ ਸਰਕਾਰ ਨੇ ਜਾਣ ਬੁੱਝ ਕੇ ਇਹ ਕਾਰਡ ਕੱਟੇ ਹਨ ਅਤੇ ਉਹ ਇਸਦੇ ਖਿਲਾਫ ਧਰਨਾ ਦੇਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button