Breaking NewsD5 specialNewsPress ReleasePunjab

ਢੀਂਡਸਾ ‘ਤੇ ਬ੍ਰਹਮਪੁਰਾ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸੂਬਾ ਚੋਣਾਂ ਦੀ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ

ਢੀਂਡਸਾ ਤੇ ਬ੍ਰਹਮਪੁਰਾ ਵਲੋਂ ਭਲਕੇ ਨਵੀਂ ਸਿਆਸੀ ਪਾਰਟੀ ਐਲਾਨ ਕਰਨ ਦੀ ਸੰਭਾਵਨਾ
ਹਮਖ਼ਿਆਲ ਸੋਚ ਰੱਖਣ ਵਾਲੇ ਲੋਕ ਸ਼ਾਮਲ ਹੋ ਸਕਦੇ ਨੇ ਸੀਨੀਅਰ ਅਕਾਲੀ ਆਗੂਆਂ ਨਾਲ: ਕਰਨੈਲ ਸਿੰਘ ਪੀਰ ਮੁਹੰਮਦ

ਚੰਡੀਗੜ੍ਹ:ਸੀਨੀਅਰ ਅਕਾਲੀ-ਟਕਸਾਲੀ ਆਗੂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ੍ਰ. ਸੁਖਦੇਵ ਸਿੰਘ ਢੀਂਡਸਾ, ਵਲੋਂ ਆਪੋ-ਆਪਣੇ ਰਾਜਨੀਤਕ ਦਲਾਂ ਨੂੰ ਭੰਗ ਕਰਨ ਮਗਰੋਂ, ਹੁਣ ਭਲਕੇ 3 ਮਈ ਦਿਨ ਸੋਮਵਾਰ ਨੂੰ ਇੱਕ ਨਵੀਂ ਰਾਜਨੀਤਕ ਪਾਰਟੀ ਦਾ ਐਲਾਨ ਕਰਨ ਦੀ ਸੰਭਾਵਨਾ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ-ਟਕਸਾਲੀ ਆਗੂ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਵਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਦੋਵੇਂ ਨੇਤਾ ਸੋਮਵਾਰ ਨੂੰ ਇਕ ਨਵੀਂ ਰਾਜਨੀਤਿਕ ਪਾਰਟੀ ਦਾ ਐਲਾਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੋਹਾਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ‌ਬਾਦਲਾਂ ਦੇ ਚੁੰਗਲ ਤੋਂ ਆਜ਼ਾਦ ਕਰਵਾਉਣ ਲਈ ਇਹ ਇੱਕ ਸਲਾਹੁਣਯੋਗ ਕਦਮ ਹੈ ਜੋ ਦਹਾਕਿਆਂ ਤੋਂ ਰਾਜ ਕਰ ਰਹੀਆਂ ਹਨ ਅਤੇ ਇਹ ਪੰਜਾਬ ਨੂੰ ਤਬਾਹ ਕਰ ਰਹੇ ਹਨ।
🔴LIVE | ਬੰਗਾਲ ‘ਚ ਦੀਦੀ ਦਾ ਡੰਕਾ !ਭਾਜਪਾ ਦਾ ਹੋਇਆ ਸਫਾਇਆ !ਦੇਖੋ, ਨਤੀਜਿਆਂ ਦੀ ਮਹਾਂਕਵਰੇਜ
ਇਸ ਨਵੀਂ ਰਾਜਨੀਤਿਕ ਪਾਰਟੀ ਵਿਚ ਸ੍ਰ. ਨਵਜੋਤ ਸਿੰਘ ਸਿੱਧੂ, ਸ੍ਰ. ਸੁਖਪਾਲ ਸਿੰਘ ਖਹਿਰਾ, ਬੈਂਸ ਭਰਾਵਾਂ, ਪ੍ਰਗਟ ਸਿੰਘ ਅਤੇ ਧਰਮਵੀਰ ਗਾਂਧੀ ਵਰਗੇ ਕੁੱਝ ਹੋਰ ਸੀਨੀਅਰ ਨੇਤਾਵਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਅੱਗੇ ਕਿਹਾ ਕਿ ਦੋਵੇਂ ਸੀਨੀਅਰ ਨੇਤਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ੍ਰ. ਸੁਖਦੇਵ ਸਿੰਘ ਢੀਂਡਸਾ ਸਿਧਾਂਤਕ ਤੌਰ ‘ਤੇ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਲਈ ਸਹਿਮਤ ਹੋ ਗਏ ਹਨ ਅਤੇ ਪੰਜਾਬ ਦੇ ਲੋਕਾਂ ਵਿਚ ਵੀ ਇਸ ਗੱਲ ਦਾ ਭਾਰੀ ਉਤਸ਼ਾਹ ਹੈ। ਲੋਕ ਹੁਣ ਬਾਦਲਾਂ ਅਤੇ ਕਾਂਗਰਸ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ ਅਤੇ ਇਹ ਫ਼ੈਸਲਾ ਸੂਬੇ ਦੇ ਹਿੱਤ ਵਿੱਚ ਹੋਵੇਗਾ।

ਹੁਣੇ-ਹੁਣੇ ਮੁੱਖ ਮੰਤਰੀ ਨੇ ਕਰਤਾ ਵੱਡਾ ਧਮਾਕਾ!ਬਾਰਡਰਾਂ ‘ਤੇ ਬੈਠੇ ਕਿਸਾਨਾਂ ਦੀ ਉੱਡੀ ਨੀਂਦ!ਘਰਾਂ ਨੂੰ ਜਾਣਗੇ ਕਿਸਾਨ ?

ਇਸ ਦਲ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ), ਆਮ ਆਦਮੀ ਪਾਰਟੀ (ਆਪ) ’ਅਤੇ ਹੋਰ ਹਮਖ਼ਿਆਲ ਸੋਚ ਰੱਖਣ ਵਾਲੀਆਂ ਪਾਰਟੀਆਂ ਦੇ ਸਾਰੇ ਆਗੂ ਸਾਂਝੇ ਪਲੇਟਫਾਰਮ ਤੇ ਆਉਣਗੇ ਅਤੇ ਇੱਕ ਨਵਾਂ ਸਿਆਸੀ ਫਰੰਟ ਤਿਆਰ ਕਰਨਗੇ ਜੋ ਦੇ ਲੋਕਾਂ ਦੀ ਸੇਵਾ ਕਰੇਗਾ।ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਹੁਣ ਕੁੱਝ ਕਰਨ ਦਾ ਇਹ ਢੁਕਵਾਂ ਸਮਾਂ ਹੈ। ਇਸ ਲਈ ਦੋਹੇਂ ਨੇਤਾ ਰਵਾਇਤੀ ਰਾਜਨੀਤਿਕ ਪਾਰਟੀਆਂ ਵਿਰੁੱਧ ਲੜਨ ਲਈ ਸਾਰੀਆਂ ਇੱਕ ਸਮਾਨ ਸੋਚ ਰੱਖਣ ਵਾਲੀਆਂ ਪਾਰਟੀਆਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਨ ਲਈ ਬਹੁਤ ਗੰਭੀਰ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button