ਤਨਜ਼ਾਨੀਆ ’ਚ ਕਾਰ ਨੇ ਭੀੜ ਨੂੰ ਰਗੜਿਆ, 14 ਲੋਕਾਂ ਦੀ ਮੌਤ, 22 ਲੋਕ ਜ਼ਖਮੀ
ਡੋਡੋਮਾ: ਦੱਖਣੀ ਤਨਜ਼ਾਨੀਆ ਵਿੱਚ ਇੱਕ ਕਾਰ ਨੇ ਭੀੜ ਨੂੰ ਜ਼ਬਰਦਸਤ ਟੱਕਰ ਮਾਰੀ। ਕਾਰ ਦੀ ਭੀੜ ਨਾਲ ਹੋਈ ਭਿਆਨਕ ਟੱਕਰ ਕਾਰਨ ਭੀੜ ਵਿੱਚ ਸ਼ਾਮਿਲ 14 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇਸ ਹਾਦਸੇ ਕਾਰਨ 22 ਲੋਕ ਜ਼ਖਮੀ ਹੋ ਗਏ। ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਦੇਸ਼ ਦੇ ਰਾਸ਼ਟਰਪਤੀ ਦਫ਼ਤਰ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ।
ਮੋਦੀ ਦੀ ਰੈਲੀ ਤੋਂ ਪਹਿਲਾਂ ਰਾਜੇਵਾਲ ਦਾ ਧਮਾਕਾ! ਡਰਾਏ ਸਿਆਸੀ ਮਗਰਮੱਛ | D5 Channel Punjabi
ਪੁਲਿਸ ਮੁਤਾਬਕ ਇਹ ਹਾਦਸਾ ਦੱਖਣ-ਪੂਰਬੀ ਮੋਤਵਾਰਾ ਖੇਤਰ ਦੇ ਲਿਡੁਮਬੇ ਪਿੰਡ ਵਿੱਚ ਵਾਪਰਿਆ। ਪੁਲਿਸ ਦਾ ਹਵਾਲਾ ਦਿੰਦਿਆਂ ਦਫ਼ਤਰ ਵੱਲੋਂ ਬਿਆਨ ਸਾਂਝਾ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਹਾਦਸੇ ਦਾ ਕਾਰਨ ਸਕੈਨਿਆ ਕਾਰ ਦਾ ਇੱਕ ਡਰਾਈਵਰ ਸੀ, ਜਿਸ ਵੱਲੋਂ ਸਪੀਡ ਤੈਅ ਸੀਮਾ ਤੋਂ ਵੱਧ ਕੀਤੀ ਗਈ ਜਿਸ ਤੋਂ ਬਾਅਦ ਕਾਰ ਨੇ ਕੰਟਰੋਲ ਖੋਹ ਲਿਆ। ਤਨਜ਼ਾਨੀਆ ਦੀ ਰਾਸ਼ਟਰਪਤੀ ਸਾਮੀਆ ਸੁਲੁਹੂ ਹਸਨ ਵੱਲੋਂ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.