IndiaTop News

ਭਾਰਤੀ ਪਾਇਲਟ ’ਤੇ ਹਮਲੇ ਦਾ ਦੋਸ਼ੀ ਅਲ-ਕਾਇਦਾ ਤੋਂ ਸੀ ਪ੍ਰਭਾਵਿਤ

ਫਲਾਈਦੁਬਈ ਦੀ ਇਜ਼ਰਾਈਲ ਜਾਣ ਵਾਲੀ ਉਡਾਣ ਦੌਰਾਨ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ’ਤੇ ਹਮਲਾ ਕਰਨ ਵਾਲੇ ਸਹਿ-ਪਾਇਲਟ ਦੇ ਅਲ-ਕਾਇਦਾ ਦੀ ਵਿਚਾਰਧਾਰਾ ਨਾਲ ਜੁੜੇ ਹੋਣ ਦੇ ਸਬੂਤ ਸਾਹਮਣੇ ਆਏ ਹਨ। ਹਮਾਮ ਅਲ-ਹਮਾਮੀ ਵਜੋਂ ਪਛਾਣਿਆ ਗਿਆ ਦੋਸ਼ੀ ਓਮਾਨ ਦਾ ਰਹਿਣ ਵਾਲਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁੱਛਗਿੱਛ ਦੌਰਾਨ ਅਲ-ਹਮਾਮੀ ਨੇ ਕਬੂਲ ਕੀਤਾ ਕਿ ਉਹ ਜਹਾਜ਼ ਨੂੰ ਇਜ਼ਰਾਈਲ ’ਚ ਕਰੈਸ਼ ਕਰਨਾ ਚਾਹੁੰਦਾ ਸੀ।2024 ’ਚ, ਉਸਨੂੰ ਕਥਿਤ ਤੌਰ ’ਤੇ ਕੱਟੜਪੰਥੀ ਸੋਚ ਕਾਰਨ ਓਮਾਨ ਦੀ ਰਾਸ਼ਟਰੀ ਏਅਰਲਾਈਨ ’ਚ ਪਾਇਲਟ ਸਿਖਲਾਈ ਤੋਂ ਹਟਾ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਉਸਨੂੰ ਏਅਰਲਾਈਨ ਦੇ ਅੰਦਰ ਇਕ ਵੱਖਰੀ ਭੂਮਿਕਾ ਦਿੱਤੀ ਗਈ। ਲਗਭਗ ਅੱਠ ਮਹੀਨੇ ਪਹਿਲਾਂ ਉਹ ਫਲਾਈਦੁਬਈ ਨਾਲ ਜੁੜਿਆ ਸੀ। ਅਲ-ਹਮਾਮੀ ਨੇ ਓਮਾਨ ਤੋਂ ਬਾਹਰ ਕਾਫ਼ੀ ਸਮਾਂ ਬਿਤਾਇਆ ਤੇ ਲੰਬੇ ਸਮੇਂ ਤੱਕ ਸੀਰੀਆ ’ਚ ਵੀ ਰਿਹਾ। ਰਿਪੋਰਟ ਅਨੁਸਾਰ, ਇਸ ਦੌਰਾਨ ਉਹ ਕੱਟੜਪੰਥੀ ਵਿਚਾਰਾਂ ਤੋਂ ਪ੍ਰਭਾਵਿਤ ਹੋਇਆ। ਏਜੰਸੀਆਂ ਵਲੋਂ ਜਾਂਚ ਜਾਰੀ ਹੈ ਕਿ ਉਸਨੂੰ ਤਲ ਅਵੀਵ ਉਡਾਣ ਲਈ ਕਿਵੇਂ ਨਿਯੁਕਤ ਕੀਤਾ ਗਿਆ ਸੀ। ਕਿਉਂਕਿ ਓਮਾਨ ਤੇ ਇਜ਼ਰਾਈਲ ਦੇ ਕੂਟਨੀਤਕ ਸਬੰਧ ਨਹੀਂ ਹਨ।
ਇਸ ਲਈ ਜਾਂਚ ਵਿਚ ਇਕ ਮੁੱਖ ਸਵਾਲ ਇਹ ਹੈ ਕਿ ਅਲ-ਹਮਾਮੀ ਨੂੰ ਤਲ ਅਵੀਵ ਜਾਣ ਵਾਲੀ ਫਲਾਈਦੁਬਈ ਉਡਾਣ ਵਿਚ ਸਹਿ-ਪਾਇਲਟ ਡਿਊਟੀਆਂ ਕਿਵੇਂ ਸੌਂਪੀਆਂ ਗਈਆਂ। ਘਟਨਾ ਤੋਂ ਬਾਅਦ, ਅਲ-ਹਮਾਮੀ ਨੂੰ ਸਾਊਦੀ ਅਰਬ ਤੋਂ ਯੂ.ਏ.ਈ. ਭੇਜ ਦਿੱਤਾ ਗਿਆ ਹੈ, ਜਿੱਥੇ ਉਹ ਇਸ ਸਮੇਂ ਅੱਤਵਾਦ ਨਾਲ ਸੰਬੰਧਿਤ ਅਪਰਾਧਾਂ ਲਈ ਜਾਂਚ ਅਧੀਨ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button