Breaking NewsD5 specialIndiaNewsPunjab

ਮੀਟਰ ਪੱਟਣ ਆਏ ਬਿਜਲੀ ਵਾਲੇ, ਜਨਾਨੀਆਂ ਨੇ ਵੀ ਫੇਰੀ ਡਾਂਗ ! (ਵੀਡੀਓ)

ਫਤਿਹਾਬਾਦ : ਹਰਿਆਣਾ ‘ਚ ਪੈਂਦੇ ਜ਼ਿਲ੍ਹਾ ਫਤਿਹਾਬਾਦ ਦੇ ਪਿੰਡ ਬੋਸਵਾਲ ‘ਚ ਕੁਝ ਪਿੰਡ ਵਾਸੀਆਂ ਅਤੇ ਬਿਜ਼ਲੀ ਮੁਲਜ਼ਮਾਂ ਵਿਚਾਲੇ ਕੁੱਟਮਾਰ ਦਾ ਵੀਡੀਓ ਸਾਹਮਣੇ ਆਇਆ ਹੈ। ਗੱਲ ਗਾਲੀ ਗਲੋਚ ਤੋਂ ਸ਼ੁਰੂ ਹੁੰਦੀ ਹੋਈ ਹੱਥੋਪਾਈ ਤੱਕ ਆ ਪਹੁੰਚੀ, ਦਰਅਸਲ ਪਿੰਡ ਬੋਸਵਾਲ ਦੇ ਕਿਸੇ ਵਿਅਕਤੀ ਦਾ ਕੰਜ਼ਿਊਮਰ ਕੋਰਟ ‘ਚ ਬਿਜਲੀ ਸਬੰਧੀ ਕੇਸ ਚੱਲ ਰਿਹਾ ਸੀ। ਜੋ ਬੀਤੇ ਦਿਨ ਖਾਰਿਜ਼ ਹੋ ਗਿਆ, ਬਿਜਲੀ ਮਹਿਕਮੇ ਦਾ ਜੇਈ ਜਦੋਂ ਉਸ ਵਿਅਕਤੀ ਦਾ ਕੁਨੈਕਸ਼ਨ ਕੱਟਣ ਆਇਆ ਤਾਂ ਉਸ ਨੇ ਪਿੰਡ ਦੇ ਸਰਪੰਚ ਦੀ ਮੌਜੂਦਗੀ ਵਿੱਚ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ। ਇਸ ਮਗਰੋਂ ਗੁੱਸੇ ਚ ਆਈ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬਿਜ਼ਲੀ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ, ਦੋਵਾਂ ਧਿਰਾਂ ਵਿਚਾਲੇ ਡਾਂਗਾ-ਸੋਟੇ ਤੇ ਕੁਰਸੀਆਂ ਵੀ ਚੱਲੀਆਂ।

Read Also ਜਦੋਂ ਕਿਸਾਨਾਂ ਤੇ ਪੁਲਿਸ ਵਿਚਾਲੇ ਖੜਕੀ ਡਾਂਗ

ਮਾਮਲੇ ਸਬੰਧੀ ਪਿੰਡ ਵਾਸੀਆਂ ਨੇ ਇਲਜ਼ਾਮ ਲਾਇਆ ਹੈ ਕਿ ਬਿਜਲੀ ਨਿਗਮ ਦੇ ਮੁਲਾਜ਼ਮ ਨੇ ਸਰਪੰਚ ਪਿੱਛੇ ਲੱਗ ਕੇ ਬਗੈਰ ਨੋਟਿਸ ਦਿੱਤਿਆਂ ਹੀ ਉਨ੍ਹਾਂ ਦਾ ਕੁਨੈਕਸ਼ਨ ਕੱਟ ਦਿੱਤਾ। ਇਸੇ ਸਬੰਧੀ ਬਿਜਲੀ ਨਿਗਮ ਦੇ ਮੁਲਾਜ਼ਮ ਨੇ ਦੱਸਿਆ ਕਿ ਉਹ ਆਪਣੇ ਉੱਚ ਅਧਿਕਾਰੀਆਂ ਦੇ ਕਹੇ ‘ਤੇ ਕੁਨੈਕਸ਼ਨ ਕੱਟਣ ਆਇਆ ਸੀ। ਕੁਨੈਕਸ਼ਨ ਦਾ ਮਾਲਕ ਕੋਰਟ ਵਿੱਚ ਕੇਸ ਹਾਰ ਗਿਆ ਸੀ ਅਤੇ ਉਸ ਦਾ ਮੀਟਰ ਨਾਜਾਇਜ਼ ਤਰੀਕੇ ਨਾਲ ਚੱਲ ਰਿਹਾ ਸੀ, ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਗਿਆ। ਹੁਣ ਇਸ ਮਸਲੇ ਦਾ ਹੱਲ ਕੀ ਹੈ ਇਹ ਤਾਂ ਸਮੇਂ ਨਾਲ ਸਾਹਮਣੇ ਆ ਹੀ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button