Breaking NewsD5 specialEntertainmentNewsTop News

ਅਕਸ਼ੇ ਕੁਮਾਰ ਤੋਂ ਐਕਟਿੰਗ ਸਿੱਖਣ ਦਾ ਮੌਕਾ, ਸ਼ੁਰੂ ਕਰ ਰਹੇ ਨੇ ਮਾਸਟਰ ਕਲਾਸ

ਮੁੰਬਈ : ਬਾਲੀਵੁਡ ਅਦਾਕਾਰ ਅਕਸ਼ੇ ਕੁਮਾਰ ਤੋਂ ਅਦਾਕਾਰੀ ਸਿੱਖਣ ਦਾ ਇੱਕ ਚੰਗਾ ਮੌਕਾ ਆਇਆ ਹੈ। ਦਰਅਸਲ ਅਕਸ਼ੇ ਅਦਾਕਾਰੀ ‘ਤੇ ਮਾਸਟਰ ਕਲਾਸ ਸ਼ੁਰੂ ਕਰਨ ਜਾ ਰਹੇ ਹਨ। ਅਦਾਕਾਰ ਅਕਸ਼ੇ ਕੁਮਾਰ ਨੂੰ ਇੰਡਸਟਰੀ ‘ਚ ਲੱਗਭੱਗ 30 ਸਾਲ ਹੋ ਗਏ ਹਨ। ਉਨ੍ਹਾਂ ਨੇ ਆਪਣਾ ਨਾਮ ਬਣਾਇਆ ਹੈ ਆਪਣ ਅਦਾਕਾਰੀ ਨਾਲ ਅਤੇ ਕਈ ਪ੍ਰੇਰਣਾਦਾਇਕ ਭੂਮਿਕਾਵਾਂ ਕੀਤੀਆਂ ਹਨ।

ਚੋਣਾਂ ਨੂੰ ਲੈਕੇ ਕਿਸਾਨ ਆਗੂ ਦਾ ਵੱਡਾ ਬਿਆਨ ! ਸਿਆਸੀ ਪਾਰਟੀਆ ਹੋਈਆਂ ਹੈਰਾਨ ! D5 Channel Punjabi

ਹੁਣ ਆਪਣੇ ਇਸ ਤਜ਼ਰਬੇ ਨੂੰ ਅਕਸ਼ੇ ਕੁਮਾਰ ਸਭ ਨਾਲ ਸ਼ੇਅਰ ਕਰਨਗੇ। ਜੋ ਲੋਕ ਐਕਟਿੰਗ ‘ਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ। ਹੁਣ ਉਨ੍ਹਾਂ ਨੂੰ ਅਕਸ਼ੇ ਕੁਮਾਰ ਅਦਾਕਾਰੀ ਸਿਖਾਉਣਗੇ। ਅਕਸ਼ੇ ਕੁਮਾਰ ਨੇ ਕਿਹਾ ਕਿ ,”ਮੈਂ ਅਕਸਰ ਕਿਸੇ ਕਿਰਦਾਰ ਲਈ ਅਸਲ ਜ਼ਿੰਦਗੀ ਤੋਂ ਪ੍ਰੇਰਣਾ ਲੈਂਦਾ ਹਾਂ। ਤੁਸੀਂ ਆਪਣੇ ਕੀਤੇ ਹੋਏ ਛੋਟੇ ਜਿਹੇ ਕਿਰਦਾਰ ਦੇ ਕਾਰਨ ਵੀ ਜ਼ਿੰਦਗੀ ਭਰ ਯਾਦ ਰੱਖੇ ਜਾ ਸਕਦੇ ਹੋ। ਇਸ ਸੈਸ਼ਨ ‘ਚ ਮੈਂ ਤੁਹਾਡੇ ਨਾਲ ਭਾਰਤੀ ਸਿਨੇਮਾ ‘ਚ ਆਪਣੇ 30 ਸਾਲਾਂ ਦੇ ਕੈਰੀਅਰ ਬਾਰੇ ਸ਼ੇਅਰ ਕਰਾਂਗਾ।”. ਅਕਸ਼ੇ ਕੁਮਾਰ ਇਹ ਐਕਟਿੰਗ ਲੈਸਨਸ ਇਕ ਮੋਬਾਈਲ ਐੱਪ ‘ਚ ਦੇਣਗੇ। ਦੱਸ ਦੇਈਏ ਕਿ ਅਕਸ਼ੇ ਤੋਂ ਪਹਿਲਾਂ ਕਿਸੇ ਵੀ ਅਦਾਕਾਰ ਨੇ ਅਜਿਹਾ ਕੰਮ ਨਹੀਂ ਕੀਤਾ ਹੈ।

 

View this post on Instagram

 

A post shared by Akshay Kumar (@akshaykumar)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button