Breaking NewsD5 specialNewsPunjab

Big Breaking | Punjab ਵਿੱਚ ਕਰੋਨਾ ਨਾਲ ਜੁੜੀ ਬਹੁਤ ਵੱਡੀ ਖ਼ਬਰ

ਅੰਮ੍ਰਿਤਸਰ : ਪੰਜਾਬ ‘ਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਪੰਜਾਬ ਵਿਚ ਦੂਜੇ ਪੌਜ਼ਿਟਿਵ ਪਾਏ ਗਏ ਮਰੀਜ਼ ਦੀ ਮੌਤ ਹੋ ਗਈ। ਹਰਭਜਨ ਸਿੰਘ ਵਾਸੀ ਪਿੰਡ ਮੋਰਾਂਵਾਲੀ, ਜ਼ਿਲ੍ਹਾ ਹੁਸ਼ਿਆਰਪੁਰ, ਜੋ ਪੌਜ਼ਿਟਿਵ ਪਾਏ ਜਾਣ ਮਗਰੋਂ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖ਼ੇ ਜ਼ੇਰ-ਏ-ਇਲਾਜ ਸੀ ਅੱਜ ਦਮ ਤੋੜ ਗਿਆ। ਬਾਬਾ ਹਰਭਜਨ ਸਿੰਘ ਪੰਜਾਬ ਵਿਚ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਦੀ ਭੇਂਟ ਚੜ੍ਹੇ ਗ੍ਰੰਥੀ ਬਲਦੇਵ ਸਿੰਘ ਵਾਸੀ ਪਿੰਡ ਪਠਲਾਵਾ ਦਾ ਹੀ ਸਾਥੀ ਸੀ ਅਤੇ ਉਨ੍ਹਾਂ ਦੇ ਸੰਪਰਕ ਵਿਚ ਸੀ।

Big Breaking | Punjab ਵਿੱਚ ਕਰੋਨਾ ਨਾਲ ਜੁੜੀ ਬਹੁਤ ਵੱਡੀ ਖ਼ਬਰ

ਜ਼ਿਕਰਯੋਗ ਹੈ ਕਿ ਬਾਬਾ ਹਰਭਜਨ ਸਿੰਘ ਦੇ ਪੌਜ਼ਿਟਿਵ ਪਾਏ ਜਾਣ ਦੇ ਲਗਪਗ ਇਕ ਹਫ਼ਤਾ ਮਗਰੋਂ ਬਾਬਾ ਹਰਭਜਨ ਸਿੰਘ ਦੀ ਪਤਨੀ, ਉਨ੍ਹਾਂ ਦਾ ਬੇਟਾ ਅਤੇ ਨੂੰਹ ਵੀ ਪੌਜ਼ਿਟਿਵ ਪਾਏ ਗਏ ਸਨ। ਇਸ ਮੌਤ ਦੀ ਪੁਸ਼ਟੀ ਕਰਦਿਆਂ ਕੇ.ਬੀ.ਐਸ. ਸਿੱਧੂ, ਆਈ.ਏ.ਐਸ, ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਨੇ ਕਿਹਾ ਹੈ ਕਿ 60-65 ਵਰ੍ਹਿਆਂ ਦਾ ਇਹ ਮਰੀਜ਼ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਤੋਂ ਵੀ ਪੀੜਤ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button