Breaking NewsD5 specialNewsPunjabTop News

ਵਿਸਾਖੀ ‘ਤੇ 12 ਅਪ੍ਰੈਲ ਨੂੰ ਪਾਕਿਸਤਾਨ ਜਾਵੇਗਾ ਜਥਾ

ਅੰਮ੍ਰਿਤਸਰ  : ਖਾਲਸਾ ਪੰਥ ਦੇ ਸਥਾਪਨਾ ਦਿਵਸ ਦੇ ਸਬੰਧ ‘ਚ ਵਿਸਾਖੀ ਦਿਹਾੜੇ ਤੇ ਆਯੋਜਿਤ ਹੋਣ ਵਾਲੇ ਧਾਰਮਿਕ ਪ੍ਰੋਗਰਾਮਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਜਥਾ ਪਾਕਿਸਤਾਨ ਜਾਵੇਗਾ। ਜਥਾ 12 ਅਪ੍ਰੈਲ ਨੂੰ ਜਾਵੇਗਾ ਅਤੇ 22 ਅਪ੍ਰੈਲ ਨੂੰ ਵਤਨ ਪਰਤ ਆਵੇਗਾ। ਇਸਦੇ ਤਹਿਤ ਜਥੇ ‘ਚ ਸ਼ਾਮਿਲ ਲੋਕ ਪਾਕਿਸਤਾਨ ‘ਚ ਸਥਿਤ ਗੁਰੁਦੁਆਰਿਆਂ ਦੇ ਦਰਸ਼ਨ ਕਰਨਗੇ।

ਤਾਮਿਲਨਾਡੂ ਪੁਲਿਸ ਨੇ ਕਿਸਾਨਾਂ ਦਾ ਕੀਤਾ ਆਹ ਹਾਲ ! ਕਿਸਾਨਾਂ ਦੇ ਪ੍ਰਧਾਨ ਨੇ ਲਾ ਲਿਆ ਫੋਨ ! ਹੋਏ ਵੱਡੇ ਖੁਲਾਸੇ !

ਦੱਸ ਦਈਏ ਕਿ ਧਾਰਮਿਕ ਸਮਾਗਮਾਂ ਦੀ ਇੱਕ ਸੂਚੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਤਵੰਤ ਸਿੰਘ ਨੇ ਐਸ.ਜੀ.ਪੀ.ਸੀ. ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਭੇਜ ਦਿੱਤੀ ਹੈ। ਪੀ.ਐਸ.ਜੀ.ਪੀ.ਸੀ. ਦੇ ਪੱਤਰ ਅਨੁਸਾਰ 14 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ‘ਚ ਮੁੱਖ ਧਾਰਮਿਕ ਸਮਾਗਮ ਦਾ ਪ੍ਰਬੰਧ ਹੋਵੇਗਾ। ਐਸ.ਜੀ.ਪੀ.ਸੀ. ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ 11 ਅਪ੍ਰੈਲ ਨੂੰ ਵੀਜ਼ਾ – ਪਾਸਪੋਰਟ ਸ਼ਰਧਾਲੂਆਂ ਨੂੰ ਦੇ ਦਿੱਤੇ ਜਾਣਗੇ।

ਸਿੰਘੂ ਬਾਰਡਰ ‘ਤੇ ਅਨੋਖੀ ਚੀਜ਼ ਲੈਕੇ ਪਹੁੰਚੇ ਨੌਜਵਾਨ, ਦਿੱਲੀ ਦੇ ਲੋਕ ਰਹਿ ਗਏ ਹੈਰਾਨ, ਦੇਖਣ ਪਹੁੰਚ ਰਹੇ ਨੇ ਲੋਕ!

14 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ‘ਚ ਸ਼ਰਧਾਲੂ ਸ਼ਾਮਿਲ ਹੋਣਗੇ। 15 ਅਪ੍ਰੈਲ ਨੂੰ ਗੁਰਦੁਆਰਾ ਨਨਕਾਣਾ ਸਾਹਿਬ,16 ਅਪ੍ਰੈਲ ਨੂੰ ਗੁਰਦੁਆਰਾ ਸੱਚਾ ਸੌਦਾ ‘ਚ ਸ਼ਰਧਾਲੂ ਜਾਣਗੇ। 17 ਅਤੇ 18 ਅਪ੍ਰੈਲ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ, 19 ਅਪ੍ਰੈਲ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ, 20 ਅਪ੍ਰੈਲ ਨੂੰ ਗੁਰਦੁਆਰਾ ਰੋਡੀ ਸਾਹਿਬ ਐਮਨਾਬਾਦ, 21 ਅਪ੍ਰੈਲ ਨੂੰ ਜਥਾ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਪਰਤ ਆਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button