IndiaTop News

ਵਿੱਤ ਮੰਤਰੀ ਦਾ ਅੰਤਰਿਮ ਬਜਟ: ਟੈਕਸ ਸਲੈਬ ‘ਚ ਕੋਈ ਬਦਲਾਅ ਨਹੀਂ, ਤਨਖਾਹਦਾਰ ਵਰਗ ਨੂੰ ਕੋਈ ਫਾਇਦਾ ਨਹੀਂ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ 1 ਫਰਵਰੀ ਨੂੰ ਬਜਟ ਪੇਸ਼ ਕੀਤਾ। ਉਨ੍ਹਾਂ ਨੇ 58 ਮਿੰਟ ਲੰਬਾ ਭਾਸ਼ਣ ਦਿੱਤਾ। ਇਹ ਅੰਤਰਿਮ ਬਜਟ ਹੈ, ਕਿਉਂਕਿ ਆਮ ਚੋਣਾਂ ਅਪ੍ਰੈਲ-ਮਈ ਵਿੱਚ ਹੋਣੀਆਂ ਹਨ। ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਜੁਲਾਈ ‘ਚ ਪੂਰਾ ਬਜਟ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਵਿੱਤ ਮੰਤਰੀ ਸੀਤਾਰਮਨ ਦੇ ਕਾਰਜਕਾਲ ਦਾ ਇਹ ਛੇਵਾਂ ਬਜਟ ਹੈ।

ਸ਼ ਕੀਤੇ ਆਪਣੇ ਅੰਤਰਿਮ ਬਜਟ ਵਿਚ ਇਨਕਮ ਟੈਕਸ ਸਲੈਬਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਤੇ 7 ਲੱਖ ਰੁਪਏ ਤੱਕ ਦੀ ਆਮਦਨ ’ਤੇ ਕੋਈ ਟੈਕਸ ਨਹੀਂ ਲੱਗੇਗਾ। ਵਿੱਤ ਮੰਤਰੀ ਨੇ ਇਹ ਵੀ ਦੱਸਿਆ ਕਿ ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਦੀ ਗਿਣਤੀ 2.5 ਗੁਣਾ ਵੱਧ ਗਈ ਹੈ।

ਵਿੱਤ ਮੰਤਰੀ ਨੇ ਕਿਹਾ, ‘ਅਸੀਂ ਅੰਤਰਿਮ ਬਜਟ ਦੀ ਪਰੰਪਰਾ ਨੂੰ ਜਾਰੀ ਰੱਖਿਆ ਹੈ। ਅਸਲ ਵਿੱਚ, ਅੰਤਰਿਮ ਬਜਟ ਵਿੱਚ ਕੋਈ ਲੋਕਪ੍ਰਿਅ ਐਲਾਨ ਨਹੀਂ ਕੀਤੇ ਗਏ ਹਨ। ਇਹੀ ਕਾਰਨ ਹੈ ਕਿ ਸਰਕਾਰ ਕਿਸੇ ਵੀ ਤਰ੍ਹਾਂ ਦਾ ਐਲਾਨ ਕਰਨ ਤੋਂ ਗੁਰੇਜ਼ ਕਰ ਰਹੀ ਹੈ।ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, 10 ਸਾਲਾਂ ‘ਚ ਇਨਕਮ ਟੈਕਸ ਕਲੈਕਸ਼ਨ ਤਿੰਨ ਗੁਣਾ ਵਧਿਆ ਹੈ। ਮੈਂ ਟੈਕਸ ਦੀ ਦਰ ਘਟਾ ਦਿੱਤੀ ਹੈ। 7 ਲੱਖ ਰੁਪਏ ਦੀ ਆਮਦਨ ਵਾਲੇ ਲੋਕਾਂ ਲਈ ਕੋਈ ਟੈਕਸ ਨਹੀਂ ਦੇਣਾ ਪੈਂਦਾ। 2025-2026 ਤੱਕ ਘਾਟੇ ਨੂੰ ਹੋਰ ਘੱਟ ਕਰੇਗਾ। ਵਿੱਤੀ ਘਾਟਾ 5.1% ਰਹਿਣ ਦਾ ਅਨੁਮਾਨ ਹੈ। 44.90 ਲੱਖ ਕਰੋੜ ਰੁਪਏ ਦਾ ਖਰਚਾ ਹੈ ਅਤੇ ਅਨੁਮਾਨਿਤ ਮਾਲੀਆ 30 ਲੱਖ ਕਰੋੜ ਰੁਪਏ ਹੈ।ਪ੍ਰਤੱਖ ਜਾਂ ਅਸਿੱਧੇ ਟੈਕਸ ਸਲੈਬ ਵਿੱਚ ਕੋਈ ਬਦਲਾਅ ਨਹੀਂ।ਰੱਖਿਆ ਖਰਚਿਆਂ ਵਿੱਚ 11.1% ਦਾ ਵਾਧਾ, ਹੁਣ ਇਹ ਜੀਡੀਪੀ ਦਾ 3.4% ਹੋ ਜਾਵੇਗਾ।ਆਸ਼ਾ ਭੈਣਾਂ ਨੂੰ ਵੀ ਮਿਲੇਗਾ। ਆਯੁਸ਼ਮਾਨ ਯੋਜਨਾ ਦਾ ਲਾਭ ਦਿੱਤਾ ਜਾਵੇਗਾ, ਤੇਲ ਬੀਜਾਂ ‘ਤੇ ਖੋਜ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button