Breaking NewsD5 specialNewsPunjab

Big Breaking-ਹੁਣ ਪੰਜਾਬ ‘ਚ ਇਸ ਥਾਂ, ਆਏ ਕੋਰੋਨਾ ਦੇ ਇਕੱਠੇ 54 ਮਰੀਜ਼

ਪਟਿਆਲਾ : ਪੰਜਾਬ ‘ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 162 ਪੌਜ਼ੀਟਿਵ ਕੇਸ ਸਾਹਮਣੇ ਆਏ ਹਨ। ਹਾਲਾਂਕਿ ਇਹਨਾਂ ਵਿੱਚ 82 ਲੋਕ ਉਹ ਹਨ, ਜੋ ਨਾਂਦੇੜ ਅਤੇ ਕੋਟਾ ਸਮੇਤ ਦੇਸ਼ ਦੇ ਹੋਰ ਹਿੱਸਿਆਂ ਤੋਂ ਪੰਜਾਬ ਪਰਤੇ ਹੈ। ਸ਼ੁੱਕਰਵਾਰ ਨੂੰ ਵੱਖਰੇ ਜਿਲ੍ਹਿਆਂ ਤੋਂ ਮਿਲੇ ਅੰਕੜਿਆਂ ਅਨੁਸਾਰ ਸੂਬੇ ‘ਚ ਕੋਰੋਨਾ ਪੀੜਿਤ ਲੋਕਾਂ ਦੀ ਗਿਣਤੀ 704 ਤੱਕ ਪਹੁੰਚ ਗਈ ਹੈ। ਅੰਮ੍ਰਿਤਸਰ ਜ਼ਿਲ੍ਹੇ ‘ਚ ਸਭ ਤੋਂ ਵੱਡਾ ਹਾਟਸਪਾਟ ਬਣ ਕੇ ਉੱਭਰਿਆ ਹੈ, ਜਿੱਥੇ ਕੋਰੋਨਾ ਪੀੜਿਤਾਂ ਦੀ ਗਿਣਤੀ 145 ਹੋ ਗਈ ਹੈ। ਉਥੇ ਹੀ ਜਲੰਧਰ ‘ਚ ਇਹ ਗਿਣਤੀ 105 ਹੋ ਗਈ ਹੈ। ਸ਼ੁੱਕਰਵਾਰ ਨੂੰ ਅੰਮ੍ਰਿਤਸਰ ‘ਚ 55, ਪਟਿਆਲਾ ਅਤੇ ਫਿਰੋਜ਼ਪੁਰ ‘ਚ 24 – 24, ਲੁਧਿਆਣਾ ‘ਚ 22, ਜਲੰਧਰ ‘ਚ 16, ਫਤਿਹਗੜ ਸਾਹਿਬ ਵਿੱਚ 10, ਮੋਹਾਲੀ ‘ਚ 6, ਫਾਜ਼ਿਲਕਾ ‘ਚ 4, ਮੋਗਾ ‘ਚ ਇੱਕ ਕੋਰੋਨਾ ਪੌਜ਼ੀਟਿਵ ਪਾਇਆ ਗਿਆ।

Breaking news ਔਰਤਾਂ ਦੀ ਜੇਲ੍ਹਾਂ ‘ਚ ਕੋਰੋਨਾ ਨੇ ਦਿੱਤੀ ਦਸਤਕ!,ਆਹ ਹੋਇਆ ਕੈਦੀ ਔਰਤਾਂ ਦਾ ਹਾਲ!D5 Channel Punjabi

ਇਨ੍ਹਾਂ ਮਰੀਜਾਂ ‘ਚੋਂ ਫਤਿਹਗੜ ਸਾਹਿਬ ਵਿੱਚ 3, ਅਮ੍ਰਿਤਸਰ ‘ਚ ਸਾਰੇ, ਪਟਿਆਲਾ ‘ਚ 23, ਲੁਧਿਆਣਾ ਵਿੱਚ 13, ਫਾਜ਼ਿਲਕਾ ਦੇ ਸਾਰੇ 4, ਮੋਗਾ ਦਾ ਇੱਕ, ਫਿਰੋਜ਼ਪੁਰ ਦੇ ਸਾਰੇ 15, ਮੋਹਾਲੀ ਦੇ 5 ਲੋਕ ਬਾਹਰੀ ਰਾਜਾਂ ਤੋਂ ਪਰਤੇ ਹਨ। ਸਿਹਤ ਵਿਭਾਗ ਅਨੁਸਾਰ ਰਾਜ ਵਿੱਚ ਹੁਣ ਤੱਕ ਇਸ ਮਹਾਮਾਰੀ ਨਾਲ 108 ਲੋਕ ਠੀਕ ਵੀ ਹੋਏ ਹਨ। ਵਿਭਾਗ ਵਲੋਂ ਰਾਜ ‘ਚ ਹੁਣ ਤੱਕ 23176 ਸ਼ੱਕੀ ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ ਵਿਚੋਂ 18222 ਦੀ ਰਿਪੋਰਟ ਨੈਗੇਟਿਵ ਆਈ ਹੈ। ਉਥੇ ਹੀ 4369 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ। ਰਾਜ ਦੇ ਵੱਖਰੇ ਹਸਪਤਾਲਾਂ ‘ਚ ਇਸ ਸਮੇਂ 470 ਕੋਰੋਨਾ ਪੀੜਿਤਾਂ ਦਾ ਇਲਾਜ ਚੱਲ ਰਿਹਾ ਹੈ। ਰਾਜ ਵਿੱਚ ਇਸ ਮਹਾਂਮਾਰੀ ਦੇ ਕਾਰਨ ਹੁਣ ਤੱਕ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button