PunjabTop News

Firozpur News : ਫਿਰੋਜ਼ਪੁਰ ‘ਚ ਵਾਪਰਿਆ ਦਰਦਨਾਕ ਹਾਦਸਾ, ਮਾਪਿਆਂ ਸਾਹਮਣੇ ਹੀ ਅੱਗ ‘ਚ ਝੁੱਲਸ ਗਈ 4 ਸਾਲਾਂ ਬੱਚੀ, ਦੇਖੋ

ਫਿਰੋਜ਼ਪੁਰ : ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਕੋਟ ਕਰੋੜ ਕਲਾਂ ਤੋਂ ਇਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਸੜਕ ਹਾਦਸੇ ਦੌਰਾਨ ਫੌਜੀ ਜਵਾਨ ਦੀ 5 ਸਾਲਾ ਧੀ ਉਸ ਦੀਆਂ ਅੱਖਾਂ ਸਾਹਮਣੇ ਕਾਰ ਵਿੱਚ ਝੁਲਸ ਕੇ ਦਮ ਤੋੜ ਗਈ। ਇਹ ਘਟਨਾ ਬੀਤੇ ਐਤਵਾਰ ਸ਼ਾਮ ਸੱਤ ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਘਟਨਾ ਵੇਲੇ ਫੌਜੀ ਦੀ ਪਤਨੀ ਤੇ ਤਿੰਨ ਬੱਚੇ ਵੀ ਮੌਕੇ ’ਤੇ ਮੌਜੂਦ ਸਨ।

Bhagwant Mann ਨੇ ‘Ration Card’ ‘ਤੇ ਚਲਾਈ ਕੈਂਚੀ, ਮੁਫ਼ਤ ਸਹੂਲਤਾਂ ਵਾਲਿਆਂ ਨੂੰ ਝਟਕਾ | D5 Channel Punjabi

ਹਾਸਲ ਜਾਣਕਾਰੀ ਮੁਤਾਬਕ ਫ਼ਰੀਦਕੋਟ ਦੇ ਪਿੰਡ ਕਲੇਰ ਨਿਵਾਸੀ ਗੁਰਜੀਤ ਸਿੰਘ, ਜੋ ਫੌਜ ਵਿੱਚ ਨੌਕਰੀ ਕਰਦਾ ਹੈ, ਉਹ ਛੁੱਟੀਆਂ ’ਤੇ ਘਰ ਆਇਆ ਹੋਇਆ ਹੈ, ਉਹ ਆਪਣੇ ਪਰਿਵਾਰ ਨਾਲ ਐਤਵਾਰ ਨੂੰ ਆਪਣੀ ਪਤਨੀ, ਤਿੰਨ ਬੇਟੀਆਂ ਤੇ ਬੇਟੇ ਨਾਲ ਸ਼ਾਮ ਦੇ ਵਕਤ ਧਰਮਕੋਟ ਤੋਂ ਵਾਪਸ ਆਪਣੇ ਪਿੰਡ ਜਾ ਰਿਹਾ ਸੀ। ਇਹ ਸਾਰੇ ਸਵਿਫ਼ਟ ਕਾਰ PB 19 A-6969 ਵਿੱਚ ਸਵਾਰ ਸਨ।

ਸਿੱਖਾਂ ਨੂੰ ਨਹੀਂ SIT ਦੇ ਚਲਾਨ ‘ਤੇ ਭਰੋਸਾ, ‘Beadbi Case’ ‘ਚ ਨਵਾਂ ਮੋੜ | D5 Channel Punjabi

ਪਿੰਡ ਕੋਟ ਕਰੋੜ ਕਲਾਂ ਦੇ ਨਜ਼ਦੀਕ ਜਦੋਂ ਕਾਰ ਪਹੁੰਚੀ ਤਾਂ ਅਚਾਨਕ ਉਸ ਵਿਚ ਕੋਈ ਨੁਕਸ ਪੈ ਗਿਆ। ਗੁਰਜੀਤ ਕਾਰ ਨੂੰ ਸੜਕ ਕਿਨਾਰੇ ਖੜ੍ਹੀ ਕਰਕੇ ਉਸ ਦਾ ਇੰਜਣ ਜਾਂਚ ਰਿਹਾ ਸੀ ਤਾਂ ਅਚਾਨਕ ਕਾਰ ਨੂੰ ਅੱਗ ਲੱਗ ਗਈ। ਪਿਛਲੀ ਸੀਟ ’ਤੇ ਬੈਠੀ ਗੁਰਜੀਤ ਦੀ ਪਤਨੀ ਨੇ ਆਪਣੀਆਂ ਦੋ ਧੀਆਂ ਤੇ ਪੁੱਤਰ ਨੂੰ ਤਾਂ ਕਾਰ ਵਿੱਚੋਂ ਬਾਹਰ ਕੱਢ ਲਿਆ। ਪਰ ਕਾਰ ਦੀਆਂ ਸਾਰੀਆਂ ਬਾਰੀਆਂ ਲੌਕ ਹੋਣ ਕਾਰਨ ਕਾਰ ਦੀ ਅਗਲੀ ਸੀਟ ’ਤੇ ਬੈਠੀ ਉਸ ਦੀ ਚਾਰ ਸਾਲਾ ਧੀ ਤਨਵੀਰ ਉਰਫ਼ ਤਨੂੰ ਅੱਗ ਦੀ ਲਪੇਟ ਵਿਚ ਆ ਗਈ। ਫਿਲਹਾਲ ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਗਈ ਹੈ।

ਵੀਡੀਓ ਦੇਖਣ ਲਈ ਨੀਚੇ ਦਿੱਤੇ ਲਿੰਕ ‘ਤੇ ਕਲਿਕ ਕਰੋ

https://www.facebook.com/reel/749441586527313

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button