Breaking NewsD5 specialInternationalNewsTop News

ਚੀਨ ਦੇ ਅਰਬਪਤੀ ਨੂੰ 1100 ਸਾਲ ਪੁਰਾਣੀ ਕਵਿਤਾ ਸ਼ੇਅਰ ਕਰਨੀ ਪਈ ਮਹਿੰਗੀ, 18365 ਕਰੋੜ ਦਾ ਹੋਇਆ ਨੁਕਸਾਨ

ਬੀਜਿੰਗ : ਚੀਨ ਦੇ ਅਰਬਪਤੀ ਨੂੰ ਹਜ਼ਾਰਾਂ ਸਾਲ ਪੁਰਾਣੀ ਕਵਿਤਾ ਸ਼ੇਅਰ ਕਰਨੀ ਭਾਰੀ ਪੈ ਗਈ ਹੈ। ਅਰਬਪਤੀ ਵਾਂਗ ਜਿੰਗ ਨੇ ਸੋਸ਼ਲ ਮੀਡੀਆ ‘ਤੇ 1100 ਸਾਲ ਪੁਰਾਣੀ ਇੱਕ ਚੀਨੀ ਕਵਿਤਾ ਦੀ ਕੁਝ ਸਤਰਾਂ ਸ਼ੇਅਰ ਕੀਤੀਆਂ ਸਨ। ਕਵਿਤਾ ਸ਼ੇਅਰ ਕਰਨ ਤੋਂ ਬਾਅਦ ਵਾਂਗ ਨੂੰ 18,365 ਕਰੋੜ ਰੁਪਏ ਦਾ ਨੁਕਸਾਨ ਚੁੱਕਣਾ ਪੈ ਗਿਆ। ਬੀਤੇ ਦੋ ਦਿਨਾਂ ‘ਚ ਵਾਂਗ ਦੀ ਕੁਲ ਜਾਇਦਾਦ ਦੇ ਬਾਜ਼ਾਰ ਮੁੱਲ ‘ਚ 18,365 ਕਰੋੜ ਰੁਪਏ(2.5 ਅਰਬ ਡਾਲਰ) ਤੋਂ ਜਿਆਦਾ ਦੀ ਗਿਰਾਵਟ ਆਈ ਹੈ।

ਦੁਕਾਨਦਾਰਾਂ ਤੋਂ ਬਾਅਦ ਹੁਣ ਆਹ ਬੰਦਿਆਂ ਦੇ ਹੱਕ ‘ਚ ਡਟੇ ਕਿਸਾਨ ! ਅੱਧੀ ਰਾਤ ਨੂੰ ਚੜੂਨੀ ਨੇ ਰੱਖਤੀ ਨਵੀਂ ਮੰਗ !

42 ਸਾਲਾ ਵਾਂਗ ‘ਮਿਤੁਆਨ’ ਕੰਪਨੀ ਦੇ ਸੀਈਓੇ ਵੀ ਹਨ, ਜੋ ਆਨਲਾਇਨ – ਟੂ ਆਫਲਾਇਨ ਲੋਕਲ ਲਾਈਫ ਸਰਵਿਸ ਪਲੇਟਫਾਰਮ ਹੈ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਉਦਯੋਗਪਤੀ ਨੇ ਕਵਿਤਾ ਦੇ ਜ਼ਰੀਏ ਚੀਨੀ ਸਰਕਾਰ ਦੀ ਆਲੋਚਨਾ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਪੋਸਟ ਡਿਲੀਟ ਕਰ ਦਿੱਤੀ ਅਤੇ ਆਪਣੀ ਸਫਾਈ ‘ਚ ਕਿਹਾ ਕਿ ਉਨ੍ਹਾਂ ਦਾ ਮਕਸਦ ਸਰਕਾਰ ਦੀ ਆਲੋਚਨਾ ਨਹੀਂ ਸੀ। ਉਹ ਤਾਂ ਆਪਣੇ ਦੇਸ਼ ਦੀ ਦੂਰਦਸ਼ਾ ਦੇ ਵੱਲ ਧਿਆਨ ਖਿੱਚਣਾ ਚਾਹੁੰਦੇ ਸਨ।

ਪਹਿਲਾਂ ਪੁਲਿਸ ਨੇ ਕੁੱਟੇ ਸਬਜੀ ਵਾਲੇ,ਫਿਰ ਸਬਜੀ ਵਾਲਿਆਂ ਨੇ ਸੱਦ ਲਏ ਕਿਸਾਨ!ਪਾਤਾ ਗਾਹ! ਰੋਡ ਕਰਤੇ ਜਾਮ!

ਹਾਂਗਕਾਂਗ ‘ਚ ਸਥਿਤ ਨਿੱਜੀ ਇਕਵਿਟੀ ਫਰਮ ਕਾਈਯੁਆਨ ਕੈਪੀਟਲ ਦੇ ਮੁੱਖ ਨਿਵੇਸ਼ ਅਧਿਕਾਰੀ ਬਰਾਕ ਸਿਲਵਰਸ ਨੇ ਇਸ ਬਾਰੇ ‘ਚ ਕਿਹਾ ਕਿ ਕਵਿਤਾ ਪੋਸਟ ਕਰਨ ਨਾਲ ਉਨ੍ਹਾਂ ਨੂੰ ਬਾਜ਼ਾਰ ਰੈਗੂਲੇਟਰਾਂ ਵੱਲੋਂ ਕੁੱਝ ਹਾਸਲ ਨਹੀਂ ਹੋਇਆ ਸਗੋਂ ਕਾਰੋਬਾਰੀ ਵਾਤਾਰਣ ਦੇ ਕੁਝ ਅਹਿਮ ਚਿਹਰੇ ਉਨ੍ਹਾਂ ਦੇ ਖਿਲਾਫ ਹੋ ਗਏ ਹਨ। ਇਹ ਭੁਲਾ ਦਿੱਤੀ ਗਈ ਕਵਿਤਾ ਦਾ ਅਸਰ ਹੋ ਸਕਦਾ ਹੈ। ਦੱਸ ਦਈਏ ਕਿ ਵਾਂਗ ਚੁਣਿੰਦਾ ਸਫਲ ਉਦਯੋਗਪਤੀਆਂ ਵਿੱਚ ਗਿਣੇ ਜਾਂਦੇ ਹਨ। ਉਨ੍ਹਾਂ ਦੀ ਅਜੇ ਵੀ ਮਿਤੁਆਨ ‘ਚ ਕਰੀਬ 11 ਫੀਸਦੀ ਦੀ ਹਿੱਸੇਦਾਰੀ ਹੈ, ਜਿਸਦੀ ਕੁਲ ਕੀਮਤ ਕਰੀਬ 18.4 ਅਰਬ ਡਾਲਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button