Breaking NewsD5 specialNewsPress ReleasePunjabTop News

ਸਾਇੰਸ ਸਿਟੀ ਵਿਖੇ ਗਣਿਤ ਗੈਲਰੀ ਦਾ ਉਦਘਾਟਨ

ਵਿਗਿਆਨ ਤੇ ਤਕਨਾਲੌਜੀ ਮੰਤਰੀ ਗੁਰਕੀਰਤ ਸਿੰਘ ਕੋਟਲੀ ਦਾ ਵੱਡਾ ਬਿਆਨ

ਚੰਡੀਗੜ/ਕਪੂਰਥਲਾ: ਪੰਜਾਬ ਵਿੱਚ ਵਿਿਗਆਨ, ਤਕਨਾਲੌਜੀ, ਇੰਜੀਨੀਅਰਿੰਗ ਅਤੇ ਗਣਿਤ ਦੀ ਸਿੱਖਿਆ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਬੱਚਿਆਂ ਲਈ ਗਣਿਤ ਦੀ ਸਿੱਖਿਆ ਨੂੰ ਰੌਚਕ ਬਣਾਉਣ ਸਦਕਾ ਪੰਜਾਬ ਸੂਬੇ ਦੇ ਵਿਗਿਆਨ ਅਤੇ ਤਕਨਾਲੌਜੀ ਮੰਤਰੀ ਸ. ਗੁਰਕੀਰਤ ਸਿੰਘ ਕੋਟਲੀ ਵਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ “ਗਣਿਤ” ਗੈਲਰੀ ਦਾ ਉੁਦਘਾਟਨ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ. ਕੋਟਲੀ ਨੇ ਕਿਹਾ ਕਿ ਇਹ ਗੈਲਰੀ ਜਿੱਥੇ ਵਿਸ਼ੇ ਨੂੰ ਅਭਿਆਸੀ ਤੇ ਦਿਲਚਸਪ ਬਣਾਏਗੀ ਉੱਥੇ ਇਹ ਪੰਜਾਬ ਦੇ ਆਮ ਲੋਕਾਂ ਖਾਸ ਕਰਕੇ ਵਿਿਦਆਰਥੀ ਲਈ ਬਹੁਤ ਲਾਭਦਾਇਕ ਹੋਵੇਗੀ ਹੈ। ਉਨਾਂ ਕਿਹਾ ਕਿ ਸਾਇੰਸ ਸਿਟੀ ਵਿਖੇ ਵਿਸ਼ਵ ਪੱਧਰੀ ਸਹੂਲਤਾਵਾਂ ਹਨ, ਇੱਥੇ ਵਿਗਿਆਨ ਦੇ ਗੁੰਝਲਦਾਰ ਸਿਧਾਂਤਾਂ ਨੂੰ ਬਹੁਤ ਹੀ ਅਸਾਨ ਤਰੀਕੇ ਨਾਲ ਸਮਝਾਇਆ ਜਾਂਦਾ ਹੈ। ਉਨਾਂ ਦੰਸਿਆ ਕਿ ਲੋਕਾਂ ਨੂੰ ਅੰਧਵਿਸ਼ਵਾਸ਼ਾ ਵਿਚੋਂ ਕੱਢਣ, ਅਤੇ ਸਮਾਜ ਵਿਚ ਵਿਗਿਆਨਕ ਸੋਚ ਪੈਦਾ ਕਰਨ ਲਈ ਸਾਇੰਸ ਸਿਟੀ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਹਨ। ਉਨਾਂ ਕਿਹਾ ਕਿ ਸਮਾਜ ਨੂੰ ਇਕ ਨਵੀਂ ਦਿਖ ਦੇਣ ਲਈ ਅਜਿਹੇ ਉਪਰਾਲੇ ਜ਼ਿਲਾ ਪੱਧਰ *ਤੇ ਹੋਣੇ ਚਾਹੀਦੇ ਹਨ ਭਾਵ ਕਿ ਹਰ ਜ਼ਿਲੇ ਵਿਚ ਬੱਚਿਆਂ ਨੂੰ ਰਸਮੀ ਅਤੇ ਅਭਿਆਸੀ ਸਿੱਖਿਆ ਨਾਲ ਜੋੜਨ ਲਈ ਇਕ ਵਿਿਗਆਨ ਕੇਂਦਰ ਹੋਣਾ ਚਾਹੀਦਾ ਹੈ। ਅੱਜ ਦੀ ਵਿਿਜ਼ਟ ਤੋਂ ਬਾਅਦ ਮੈਂ ਮੁੱਖ ਮੰਤਰੀ ਜੀ ਨਾਲ ਗੱਲ ਕਰਾਂਗਾਂ ਅਤੇ ਅਸੀਂ ਸਭ ਤੋਂ ਪਹਿਲਾ ਚੰਡੀਗੜ ਦੇ ਨੇੜੇ ਮੋਹਾਲੀ ਵਿਖੇ ਇਕ ਵਿਿਗਆਨ ਕੇਂਦਰ ਦਾ ਨੀਂਹ ਪੱਥਰ ਰੱਖ ਕੇ ਸ਼ੁਰੂਆਤ ਕਰਾਂਗੇ । ਉਨਾ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਜੀ ਨਾਲ ਗੱਲ ਕਰਕੇ ਇਹ ਵੀ ਯਕੀਨੀ ਬਣਾਇਆ ਜਾਵੇਗਾ ਯੂ.ਜੀ.ਸੀ ਦੀਆਂ ਸੇਧ ਲੀਹਾਂ ਅਤ ਏ.ਆਂਈ .ਸੀ ਟੀ ਨੀਤੀ ਤਹਿਤ ( ਜੋ ਕਿ ਮਾਣਯੋਗ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਣਾਈ ਗਈ ਹੈ) ਵਤਾਵਰਣ ਵਿਸੇ ਦੇ ਵਿਦਿਆਰਥੀਆਂ ਲਈ ਸਾਇੰਸ ਸਿਟੀ ਦੀ ਹਰ ਸਾਲ ਵਿਿਜ਼ਟ ਲਾਜ਼ਮੀ ਕੀਤੀ ਜਾਵੇਗੀ।

ਕਿਸਾਨਾਂ ਨੇ ਕਰ ਦਿੱਤਾ ਨਵਾਂ ਐਲਾਨ, ਹੋਈਆਂ ਮੀਟਿੰਗਾਂ, ਫਿਕਰਾਂ ‘ਚ ਪਈ ਮੋਦੀ ਸਰਕਾਰ!

ਹਰ ਵਿਦਿਆਰਥੀ ਨੂੰ ਗਿਆਨਵਾਨ ਬਣਾਉਣ ਲਈ ਸਾਇੰਸ ਸਿਟੀ ਦੀ Visit ਨੂੰ ਸੈਕੰਡਰੀ ਸਿੱਖਿਆ, ਉਚੇਰੀ ਅਤੇ ਤਕਨੀਕੀ ਸਿੱਖਿਆ ਦੇ ਪਾਠਕ੍ਰਮ ਦਾ ਵੀ ਹਿੱਸਾ ਬਣਾਇਆ ਜਾਵੇਗਾ। ਇਸ ਨਾਲ ਹੀ ਵਿਦਿਆਰਥੀ ਪੰਜਾਬ ਦੇ ਟਿਕਾਊ ਵਿਕਾਸ ਤੋ ਚੰਗੀ ਤਰਾਂ ਜਾਣੂ ਹੋਣਗੇ।ਉਨਾਂ ਕਿਹਾ ਪੰਜਾਬ ਸਰਕਾਰ ਵਲੋਂਂ ਮੁੱਖ ਮੰਤਰੀ ਵਿਗਿਆਨ ਯਾਤਰਾ ਅਤੇ ਹੋਰ ਸਕੀਮਾਂ ਦੇ ਤਹਿਤ ਭਾਵੇਂ ਹਰ ਸਾਲ ਵਿਦਿਆਰਥੀਆਂ ਨੂੰ ਸਾਇੰਸ ਸਿਟੀ ਦੀ Visit ਕਰਵਾਈ ਜਾਂਦੀ ਹੈ ਪਰ ਫ਼ਿਰ ਵਿਿਦਆਰਥੀਆਂ ਦੀ ਵੱਡੀ ਗਿਣਤੀ ਸਾਇੰਸ ਸਿਟੀ ਦਾ ਲਾਹਾ ਲੈਣ ਤੋਂ ਵਾਂਝੀ ਹੈ। ਇਸ ਸਬੰਧੀ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨਾਲ ਸਲਾਹ ਕਰਕੇ ਸਾਰੇ ਵਿਦਿਆਰਥੀਆਂ ਦੀ ਸਾਇੰਸ ਸਿਟੀ Visit ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਪ੍ਰਮੁੱਖ ਸਕੱਤਰ, ਵਿਗਿਆਨ,ਤਕਨਾਲੌਜੀ ਅਤੇ ਵਾਤਾਵਰਣ, ਪੰਜਾਬ ਸ੍ਰੀ ਦਲੀਪ ਕੁ੍ਰਮਾਰ ਆਈ.ਏ.ਐਸ ਵੀ ਹਾਜ਼ਰ ਸਨ। ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਵਿਸ਼ਵੀਕਰਨ ਦੇ ਦੌਰ ਵਿਚ ਦੇਸ਼ ਦੇ ਲਗਾਤਾਰ ਵਿਕਾਸ ਲਈ ਨਵੀਆਂ ਨਵੀਆਂ ਕਾਢਾਂ ਅਹਿਮ ਸਰੋਤ ਹਨ। ਅੱਜ ਦੇ ਆਧੁਨਿਕ ਯੁੱਗ ਵਿਚ ਕਾਢਾਂ ਅਤੇ ਸਿਰਜਣਾਤਮਿਕ ਸੋਚ ਸਦਕਾ ਬਹੁਤ ਗੁੰਝਲਦਾਰ ਤੇ ਮਹਿੰਗੀਆਂ ਪ੍ਰਕਿਰਿਆਵਾਂ ਨੂੰ ਸਰਲ ਅਤੇ ਸਸਤਾ ਬਣਾ ਲਿਆ ਗਿਆ ਹੈੇ। ਸਿਰਫ਼ ਨਵੀਂਆਂਨਵੀਂਆਂ ਖੋਜਾਂ ਹੀ ਨਵੇਂ ਖੇਤਰ,ਪ੍ਰੋਜੈਕਟ ਤਕਨਾਲੌਜੀ ਅਤੇ ਮੌਕੇ ਪੈਦਾ ਕਰਦੀਆਂ ਹਨ, ਜਿਹੜੇ ਕਿ ਅੱਗੋਂ ਜਾ ਕੇ ਦੇਸ਼ ਦੇ ਵਿਕਾਸ ਤੇ ਉਨਤੀ ਨੂੰ ਯਕੀਨੀ ਬਣਾਉਂਦੇ ਹਨ। ਉਨਾਂ ਕਿਹਾ ਕਿ ਅਜਿਹਾ ਯਤਨਾਂ ਦੇ ਸੱਦਕਾ ਹੀ ਅਸੀਂ ਆਪਣੇ ਸੂਬੇ ਨੂੰ ਦੁਨੀਆਂ ਵਿਚ ਮੋਹਰੀ ਬਣਾ ਸਕਦੇ ਹਨ।

ਸੁਰੱਖਿਆ ਏਜੰਸੀਆਂ ਦੀ ਆਈ ਸ਼ਾਮਤ, ਬਾਰਡਰ ਮਾਮਲੇ ‘ਚ ਸਰਕਾਰ ਸਖ਼ਤ, ਪਾਕਿਸਤਾਨੀ ਸਰਹੱਦ ‘ਤੇ ਲੱਗਣਗੇ ਕੈਮਰੇ!

ਉਨਾਂ ਜ਼ੋਰ ਦੇਕੇ ਕਿਹਾ ਕਿ ਖੇਤਰ ਚਾਹੇ ਕੋਈ ਵੀ ਹੋਵੇ, ਜਿਵੇਂਕਿ ਖੇਤੀਬਾੜੀ, ਸਿਹਤ ਸਹੂਲਤਾ, ਸੰਚਾਰ ਆਦਿ ਦੀ ਤਰੱਕੀ ਵਿਗਿਆਨ ਅਤੇ ਤਕਨਾਲੌਜੀ ‘ਤੇ ਹੀ ਨਿਰਭਰ ਹੈ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਨਾ ਸਿਰਫ਼ ਪੰਜਾਬ ਦੇ ਹੀ ਸਗੋਂ ਗੁਆਢੀ ਸੂਬਿਆ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਵਿਿਗਆਨ ਤੇ ਤਕਨਾਲੌਜ਼ੀ ਦੇ ਖੇਤਰ ਵਿਚ ਆਪਣਾ ਭਵਿੱਖ ਬਣਾਉਣ ਲਈ ਅਗਰਸਰ ਕਰਨ ਵੱਲ ਇਕ ਚਾਨਣ ਮੁਨਾਰੇ ਦਾ ਕੰਮ ਕਰ ਰਿਹਾ ਹੈ। ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਗਣਿਤ ਆਧਾਰਤ ਗੈਲਰੀ ਦੀ ਸਥਾਪਨਾਂ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਫ਼ੰਡ ਜਾਰੀ ਕੀਤੇ ਜਾਣ ‘ਤੇ ਧੰਨਵਾਦ ਕੀਤਾ। ਉਨਾਂ ਕਿਹਾ ਕਿ ਇਸ ਗੈਲਰੀ ਦਾ ਉਦੇਸ਼ ਗਣਿਤ ਦੀ ਸਿੱਖਿਆ ਨੂੰ ਵੱਖਵੱਖ ਪ੍ਰਦਰਸ਼ਨੀਆਂ ਰਾਹੀ ਰੌਚਕ ਤੇ ਦਿਲਚਸਪ ਬਣਾਉਣਾ ਹੈ। ਇਹ ਸਾਰੀਆ ਪ੍ਰਦਰਸ਼ਨੀਆਂ ਬੱਚੇ ਖੁਦ ਚਲਾ ਕੇ ਵੇਖਣਗੇ। ਇੱਥੇ ਗਣਿਤ ਦੀਆਂ ਬਰੀਕੀਆਂ ਨੂੰ ਇਨੇ ਜ਼ਿਆਦਾ ਰੋਚਕ ਅਤੇ ਦਿਲਚਸਪ ਤਰੀਕਿਆਂ ਨਾਲ ਸਮਝਾਇਆ ਗਿਆ ਹੈ ਕਿ ਇਕ ਵਿਦਿਆਰਥੀ ਇੱਥੇ ਆ ਕੇ ਸਮਝ ਲਵੇ ਤਾਂ ਉਹ ਸਾਰੀ ਉਮਰ ਨਹੀਂ ਭੁੱਲ ਸਕਦਾ ਹੈੇ। ਵਰਗਾਕਾਰ ਪਹੀਏ ਵਾਲਾ ਸਾਇਕਲ, ਯੁਗਮ ਅੰਕ ਤੇ ਇਸ਼ਾਰੀਆ ਪ੍ਰਣਾਲੀ, ਗਣਿਤ ਵਿਚ ਸਿਫ਼ਰ ਦੀ ਭੂਮਿਕਾ, ਸਥਾਨਕ ਮੁੱਲ, ਗੁਣਾਂ, ਪਾਇਥਾਗੋਰਸ ਥਿਊਰਮ, ਤਿੰਨ ਪਸਾਰੀ ਆਕਾਰ ਦਾ ਆਇਤਨ, ਪਾਣੀ ਵਾਲੀ ਘੜੀ, ਰੋਲਕੋਸਟਰ ਆਦਿ ਪ੍ਰਦਰਸ਼ਨੀਆਂ ਇਸ ਗੈਲਰੀ ਦੇ ਮੁੱਖ ਆਕਰਸ਼ਣ ਹਨ। ਉਨਾਂ ਕਿਹਾ ਕਿ ਗੈਲਰੀ ਵਿਦਿਆਰਥੀਆ ਦੀ ਗਣਿਤ ਪ੍ਰਤੀ ਰੁੱਚੀ ਪੈਦਾ ਕਰਨ ਦੇ ਨਾਲਨਾਲ ਇਸ ਖੇਤਰ ਵਿਚ ਉਨਾਂ ਕੇਰੀਅਰ ਬਣਾਉਣ ਲਈ ਵੀ ਵਰਦਾਨ ਸਾਬਤ ਹੋਵੇਗੀ। ਉਨਾਂ ਕਿਹਾ ਇਸ ਗੈਲਰੀ ਤੋਂ ਇਲਾਵਾ ਸਾਇੰਸ ਸਿਟੀ ਵਿਖੇ ਇਲੈਕਟ੍ਰੀਸਿਟੀ ਗੈਲਰੀ ਅਤੇ ਸਪਾਰਕ ਥੀਏਟਰ ਵੀ ਜਲਦ ਹੀ ਬਣਾਏ ਜਾ ਰਹੇ ਹਨ। ਇਸ ਮੌਕੇ ਉਦਯੋਗਪਤੀ ਭਵਦੀਪ ਸਰਦਾਨਾ, ਐਡੋਵੇਕਟ ਹਰਪ੍ਰੀਤ ਸੰਧੂ,ਆਦਿ ਹਾਜ਼ਰ ਸਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button