Breaking NewsD5 specialIndiaNews

BIG BREAKING-ਇਕ ਹੋਰ ਨਿਰਭਯਾ ਹੋਈ ਦਰਿੰਦਗੀ ਦਾ ਸ਼ਿਕਾਰ, ਪੁਲਿਸ ‘ਤੇ ਗੰਦੇ ਇਲਜ਼ਾਮ? ਮੁੱਖ ਮੰਤਰੀ ਦੀ ਕੁਰਸੀ ਨੂੰ ਖਤਰਾ!

ਨਵੀਂ ਦਿੱਲੀ : ਵੱਡੀ ਖਬਰ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਤੋਂ ਸਾਹਮਣੇ ਆ ਰਹੀ ਹੈ। ਜਿਥੇ ਦੀ ਰਹਿਣ ਵਾਲੀ 19 ਸਾਲਾ ਜਬਰ ਜਨਾਹ ਦਲਿਤ ਲੜਕੀ ਦੀ ਦਿੱਲੀ ਦੇ ਹਸਪਤਾਲ ‘ਚ ਮੌਤ ਹੋ ਗਈ ਹੈ। ਦੱਸ ਦਈਏ ਕਿ ਇਸ ਲੜਕੀ ਨੂੰ ਬੀਤੀ 14 ਤਾਰੀਕ ਨੂੰ ਕੁਝ ਬਹਿਸ਼ੀ ਦਰਿੰਦਿਆਂ ਨੇ ਆਪਣੀ ਹਵਸ਼ ਦਾ ਸ਼ਿਕਾਰ ਬਣਾ ਲਿਆ ਸੀ।

🔴 LIVE 🔴 ਕਿਸਾਨਾਂ ਨੇ ਅੰਬਾਨੀ ਤੇ ਅਡਾਨੀ ਦੇ ਰਿਲਾਇੰਸ,ਜੀਓ ਦਾ ਕਰਤਾ ਬਾਈਕਾਟ! ਸਿੰਘਾਂ ਨੇ ਘੇਰ ਲਏ ਬਾਦਲ!

ਆਪਣੀ ਹਵਸ਼ ਦੀ ਭੁੱਖ ਮਿਟਾਉਣ ਤੋਂ ਬਾਅਦ ਮੁਲਜ਼ਮਾਂ ਨੇ ਇਸ ਲੜਕੀ ਨੂੰ ਗਲਾਂ ਘੁੱਟ ਕੇ ਮਾਰਨ ਦੀ ਕੋਸ਼ਿਸ਼। ਇੰਨਾ ਹੀ ਨਹੀਂ ਉਨ੍ਹਾਂ ਦਰਿੰਦਿਆਂ ਨੇ ਇਸ ਲੜਕੀ ਦੀ ਜੀਭ ਤੱਕ ਕੱਟ ਦਿੱਤੀ ਤਾਂ ਜੋ ਉਹ ਆਪਣੀ ਜੁਬਾਨ ਤੱਕ ਨਾ ਖੋਲ੍ਹ ਸਕੇ। ਮਿਲੀ ਜਾਣਕਾਰੀ ਅਨੁਸਾਰ ਇਸ ਪੀੜਤ ਲੜਕੀ ਦੀ ਮੌਤ ਹੋਣ ਤੋਂ ਪਹਿਲਾਂ ਇਸ ਦੀਆਂ ਦੋਵੇ ਲੱਤਾਂ ਬਾਹਾਂ ਕੰਮ ਕਰਨ ਤੋਂ ਹੱਟ ਗਈਆਂ ਸਨ ਅਤੇ ਦਿੱਲੀ ਦੇ ਸਫ਼ਦਰਜੰਗ ‘ਚ ਇਸ ਦੀ ਹਾਲਤ ਕਾਫੀ ਵਿਗੜਦੀ ਜਾ ਰਹੀ ਸੀ ਆਖਰ ਉਸ ਦੀ ਮੌਤ ਹੋ ਗਈ।

ਆਹ ਦੇਖੋ ਕਿਸਾਨਾਂ ਨੇ ਦਿਖਾਤੀ ਆਪਣੀ ਤਾਕਤ,ਕਰਤਾ ਅੰਬਾਨੀਆਂ ਦਾ ਪੈਟਰੋਲ ਪੰਪ ਬੰਦ?ਫੇਰ ਕਹਿੰਦੇ ਅਜੇ ਤਾਂ ਸ਼ੁਰੂਆਤ ਐ!

ਜਿਸ ਤੋਂ ਬਾਅਦ ਦਿੱਲੀ ਅਤੇ ਯੂਪੀ ‘ਚ ਇਸ ਘਟਨਾ ਕਾਰਨ ਪੂਰੀ ਸੋਗ ਦੀ ਲਹਿਰ ਹੈ ਅਤੇ ਜਿਸ ਤੋਂ ਬਾਅਦ ਸਿਆਸਤ ਵੀ ਪੂਰੀ ਗਰਮਾ ਚੁੱਕੀ ਹੈ। ਹਰ ਵਿਰੋਧੀ ਪਾਰਟੀ ਵਲੋਂ ਯੂਪੀ ਦੀ ਯੋਗੀ ਸਰਕਾਰ ਅਤੇ ਪੁਲਿਸ ਦੀ ਕਾਰਗੁਜਰੀ ‘ਤੇ ਸਵਾਲ ਚੁੱਕੇ ਜਾ ਰਹੇ ਹਨ। ਵਿਰੋਧੀ ਧਿਰ ਲੀਡਰ ਪ੍ਰਿਯੰਕਾ ਗਾਂਧੀ ਨੇ ਟਵੀਟ ਕਰਦਿਆ ਇਸ ਘਟਨਾ ਦੀ ਨਿਖੇਧੀ ਕੀਤੀ। ਪ੍ਰਿਯੰਕਾ ਨੇ ਕਿਹਾ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ‘ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਕਰੋਨਾ ਨਾਲ ਲੜਨ ਲਈ ਦੁਨੀਆਂ ਦੇ ਸਾਰੇ ਲੋਕਾਂ ਨੂੰ ਹੋਣਾ ਪਵੇਗਾ ਇਕੱਠੇ!

ਇਸ ਤੋਂ ਇਲਾਵਾ ਪ੍ਰਿਯੰਕਾ ਗਾਂਧੀ ਨੇ ਦੇਸ਼ ਦੀ ਕਾਨੂੰਨ ਵਿਵਸਥਾ ‘ਤੇ ਕਈ ਸਵਾਲ ਖੜੇ ਕੀਤੇ।  ਫਿਲਾਹਾਲ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ‘ਤੇ 302 ਦਾ ਪਰਚਾ ਵੀ ਕਰ ਦਿੱਤਾ ਗਿਆ ਪਰ ਇਸ ਦੇ ਨਾਲ ਹੀ ਇਕ ਗੱਲ ਹੋਰ ਸਾਹਮਣੇ ਆ ਰਹੀ ਹੈ। ਜਿਸ ‘ਚ ਪੁਲਿਸ ‘ਤੇ ਇਹ ਇਲਜ਼ਾਮ ਲੱਗ ਰਹੇ ਹਨ ਕਿ ਲੜਕੀ ਦੀ ਮ੍ਰਿਤਕ ਦੇਹ ਦਾ ਰਾਤ ਨੂੰ ਹੀ ਸਸਕਾਰ ਕਰ ਦਿੱਤਾ ਗਿਆ। ਜਿਸ ਦੀ ਵੀਡੀਓ ਵੀ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

https://www.youtube.com/watch?v=N9FikGDhqNA

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button