Breaking NewsInternationalNews

ਸਾਬਕਾ ਗਵਰਨਰ ਜਨਰਲਜ਼ ਪ੍ਰੋਗਰਾਮ ਦਾ ਹੋਵੇਗਾ ਮੁਲਾਂਕਣ : ਜਸਟਿਨ ਟਰੂਡੋ

ਓਟਵਾ : 1999 ਤੋਂ 2005 ਤੱਕ ਗਵਰਨਰ ਜਨਰਲ ਰਹਿ ਚੁੱਕੀ ਐਡਰੀਐਨੇ ਕਲਾਰਕਸਨ ਨੇ ਇਸ ਸ਼ਾਹੀ ਨੌਕਰੀ ਨੂੰ ਛੱਡਣ ਤੋਂ ਬਾਅਦ ਇੱਕ ਮਿਲੀਅਨ ਡਾਲਰ ਤੋਂ ਵੀ ਵੱਧ ਦਾ ਖਰਚਾ ਕੀਤਾ ਸੀ ਜਿਸਦਾ ਖੁਲਾਸਾ ਇੱਕ ਰਿਪੋਰਟ ‘ਚ ਕੀਤਾ ਗਿਆ। ਇਸ ਖੁਲਾਸੇ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੈਨੇਡਾ ਦੇ ਗਵਰਨਰ ਜਨਰਲ ਨੂੰ ਰਿਟਾਇਰ ਹੋਣ ਤੋਂ ਬਾਅਦ ਵਿੱਤੀ ਸਮਰਥਨ ਮਿਲਦਾ ਰਹਿਣਾ ਚਾਹੀਦਾ ਹੈ ਪਰ ਇਸ ਲਈ ਉਨ੍ਹਾਂ ਨੂੰ ਵਧੇਰੇ ਪਾਰਦਰਸ਼ੀ ਹੋਣਾ ਹੋਵੇਗਾ ਤੇ ਆਪਣੇ ਖਰਚਿਆਂ ਲਈ ਜਵਾਬਦੇਹ ਵੀ ਹੋਣਾ ਚਾਹੀਦਾ ਹੈ।

Read Also ਟਰੰਪ ਦੀ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਟਰੂਡੋ ਦਾ ਗੁੱਸਾ, ਕਿਹਾ….

ਟਰੂਡੋ ਨੇ ਕਿਹਾ ਕਿ ਫੈਡਰਲ ਸਰਕਾਰ ਇਸ ਪ੍ਰੋਗਰਾਮ ਦਾ ਮੁਲਾਂਕਣ ਕਰੇਗੀ ਤੇ ਕੋਸ਼ਿਸ਼ ਕਰੇਗੀ ਤਾਂ ਕਿ ਸਾਬਕਾ ਗਵਰਨਰ ਜਨਰਲਜ਼ ਲਈ ਬਿਹਤਰੀਨ ਪ੍ਰੋਗਰਾਮ ਲਿਆਂਦਾ ਜਾ ਸਕੇ। ਇੱਥੇ ਦੱਸਣਯੋਗ ਹੈ ਕਿ ਸਾਬਕਾ ਗਵਰਨਰ ਜਨਰਲ ਨੂੰ ਪੈਨਸ਼ਨ ਤੋਂ ਇਲਾਵਾ ਆਫਿਸ ਲਈ ਤਾਉਮਰ ਪਬਲਿਕ ਫੰਡਿੰਗ ਮਿਲਦੀ ਹੈ ਤੇ ਸਫਰ ਲਈ ਖਰਚਾ ਵੀ ਮਿਲਦਾ ਹੈ। ਇਹ ਅਜਿਹੀ ਪਾਲਿਸੀ ਤਹਿਤ ਨਿਰਧਾਰਤ ਹੈ ਜੋ 1979 ਤੋਂ ਮੌਜੂਦ ਹੈ ਤੇ ਇਹ ਮੰਨਿਆ ਜਾਂਦਾ ਹੈ ਕਿ ਗਵਰਨਰ ਜਨਰਲ ਅਸਲ ਵਿੱਚ ਕਦੇ ਵੀ ਰਿਟਾਇਰ ਨਹੀਂ ਹੁੰਦੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button