Breaking NewsD5 specialInternationalNewsTop News

ਮਨੁੱਖੀ ਸਰੀਰ ‘ਚ ਸੂਰ ਦੀ ਕਿਡਨੀ ਦਾ ਸਫਲ ਟ੍ਰਾਂਸਪਲਾਂਟ ਕਰ ਡਾਕਟਰਾਂ ਨੂੰ ਮਿਲੀ ਵੱਡੀ ਕਾਮਯਾਬੀ

ਨਿਊਯਾਰਕ : ਪੂਰੀ ਦੁਨੀਆ ‘ਚ ਮੈਡੀਕਲ ਸਾਇੰਸ ਕਾਫ਼ੀ ਤਰੱਕੀ ਕਰ ਚੁੱਕਿਆ ਹੈ। ਇਸ ‘ਚ ਇਹ ਨਵੀਂ ਖ਼ਬਰ ਸਾਹਮਣੇ ਆਈ ਹੈ। ਦਰਅਸਲ ਅਮਰੀਕੀ ਡਾਕਟਰਾਂ ਨੂੰ ਪਹਿਲੀ ਵਾਰ ਇੱਕ ਮਨੁੱਖੀ ਸਰੀਰ ‘ਚ ਇੱਕ ਸੂਰ ਦੀ ਕਿਡਨੀ ਨੂੰ ਟ੍ਰਾਂਸਪਲਾਂਟ ਕਰਨ ‘ਚ ਸਫਲਤਾ ਮਿਲੀ ਹੈ। ਹੁਣ ਮਨੁੱਖੀ ਸਰੀਰ ਵਿਚ ਟਰਾਂਸਪਲਾਂਟ ਕਰਨ ਲਈ ਮਨੁੱਖੀ ਅੰਗਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਅਜਿਹਾ ਪਹਿਲੀ ਵਾਰ ਸੰਭਵ ਹੋਇਆ ਹੈ ਜਦੋਂ ਮਨੁੱਖੀ ਸਰੀਰ ਵਿਚ ਕਿਸੇ ਦੂਜੇ ਪ੍ਰਾਣੀ ਦੀ ਕਿਡਨੀ ਦਾ ਸਫ਼ਲ ਟ੍ਰਾਂਸਪਲਾਂਟ ਕੀਤਾ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਪ੍ਰਯੋਗ ਕੀਤੇ ਗਏ ਹਨ ਪਰ ਸਰੀਰ ਦਾ ਪ੍ਰਤੀਰੱਖਿਆ ਤੰਤਰ ਬਾਹਰੀ ਅੰਗਾਂ ਨੂੰ ਸਵੀਕਾਰ ਨਹੀਂ ਕਰਦਾ ਹੈ ਅਤੇ ਟ੍ਰਾਂਸਪਲਾਂਟ ਸਫ਼ਲ ਨਹੀਂ ਹੋ ਪਾਉਂਦਾ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਸੂਰ ਦੀ ਕਿਡਨੀ ਨੂੰ ਮਨੁੱਖੀ ਸਰੀਰ ਵਿਚ ਸਫ਼ਲਤਾਪੂਰਵ ਟਰਾਂਸਪਲਾਂਟ ਕੀਤਾ ਗਿਆ ਹੈ ਅਤੇ ਸਰੀਰ ਨੇ ਵੀ ਇਸ ਨੂੰ ਸਫ਼ਲਤਾਪੂਰਵਕ ਗ੍ਰਹਿਣ ਕਰ ਲਿਆ ਹੈ।

ਸਿੰਘੂ ਬਾਰਡਰ ‘ਤੇ ਵਾਪਰੀ ਘਟਨਾ ‘ਚ ਆਇਆ ਨਵਾਂ ਮੋੜ, ਨਿਹੰਗ ਸਿੰਘਾਂ ਨੇ ਕੀਤਾ ਵੱਡਾ ਖੁਲਾਸਾ

ਇਸ ਪੂਰੀ ਪ੍ਰੀਖਣ ਪ੍ਰਕਿਰਿਆ ਵਿਚ ਨਿਊ ਯਾਰਕ ਸਿਟੀ ਵਿਚ ਐਨ.ਵਾਈ.ਯੂ. ਲੈਂਗਨ ਹੈਲਥ ਵਿਚ ਇਕ ਸੂਰ ’ਤੇ ਪ੍ਰੀਖਣ ਕੀਤਾ ਗਿਆ ਅਤੇ ਉਸ ਦੇ ਜੀਨ ਨੂੰ ਸਭ ਤੋਂ ਪਹਿਲਾਂ ਬਦਲਿਆ ਗਿਆ ਤਾਂ ਕਿ ਮਨੁੱਖੀ ਸਰੀਰ ਸੂਰ ਦੇ ਅੰਗ ਨੂੰ ਖਾਰਿਜ਼ ਨਾ ਕਰੇ। ਇਸ ਤੋਂ ਬਾਅਦ ਸੂਰ ਦੀ ਕਿਡਨੀ ਨੂੰ ਇਕ ਬ੍ਰੇਨ ਡੈਡ ਮਰੀਜ਼ ਵਿਚ ਟਰਾਂਸਪਲਾਂਟ ਕਰ ਦਿੱਤਾ ਗਿਆ। ਡਾਕਟਰਾਂ ਮੁਤਾਬਕ ਬ੍ਰੇਨ ਡੈਡ ਮਰੀਜ਼ ਦੀ ਕਿਡਨੀ ਨੇ ਪੂਰੀ ਤਰ੍ਹਾਂ ਨਾਲ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਪਰਿਵਾਰ ਦੇ ਮੈਂਬਰਾਂ ਨੇ ਵੀ ਲਾਈਫ ਸਪੋਰਟ ਸਿਸਟ ਨੂੰ ਹਟਾਉਣ ਤੋਂ ਪਹਿਲਾਂ ਪ੍ਰੀਖਣ ਦੀ ਇਜਾਜ਼ਤ ਦੇ ਦਿੱਤੀ ਸੀ।

CM ਚੰਨੀ ਦਾ ਵੱਡਾ ਐਲਾਨ, ਦਿੱਤੀ ਖੁਸ਼ਖਬਰੀ || D5ChannelPunjabi

ਡਾਕਟਰਾਂ ਨੇ ਦੱਸਿਆ ਕਿ 3 ਦਿਨ ਤੱਕ ਸੂਰ ਦੀ ਕਿਡਨੀ ਨੂੰ ਮਨੁੱਖੀ ਸਰੀਰ ਦੀਆਂ ਖ਼ੂਨ ਦੀਆਂ ਨਾੜੀਆਂ ਨਾਲ ਜੋੜ ਕੇ ਰੱਖਿਆ ਗਿਆ ਸੀ ਅਤੇ ਜਦੋਂ ਸਫ਼ਲ ਨਤੀਜੇ ਦਿਖੇ ਤਾਂ ਕਿਡਨੀ ਨੂੰ ਟਰਾਂਸਪਲਾਂਟ ਕਰ ਦਿੱਤਾ ਗਿਆ। ਅਮਰੀਕਾ ਵਿਚ ਯੂਨਾਈਟਡ ਨੈਟਵਰਕ ਫਾਰ ਆਰਗਨ ਸ਼ੇਅਰਿੰਗ ਮੁਤਾਬਕ ਫਿਲਹਾਲ ਦੁਨੀਆ ਭਰ ਵਿਚ 10,7000 ਲੋਕ ਆਰਗਨ ਟਰਾਂਸਪਲਾਂਟ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਇਸ ਵਿਚ ਵੀ ਕਰੀਬ 90 ਹਜ਼ਾਰ ਅਜਿਹੇ ਲੋਕ ਹਨ, ਜੋ ਸਿਰਫ਼ ਕਿਡਨੀ ਟਰਾਂਸਪਲਾਂਟ ਕਰਾਉਣਾ ਚਾਹੁੰਦੇ ਹਨ। ਇਕ ਕਿਡਨੀ ਟਰਾਂਸਪਲਾਂਟ ਕਰਾਉਣ ਲਈ ਔਸਤਨ ਕਰੀਬ 3 ਤੋਂ 5 ਸਾਲ ਦਾ ਇੰਤਜ਼ਾਰ ਕਰਨਾ ਪੈਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button