Breaking NewsD5 specialIndiaInternationalNewsPoliticsPunjab

Bhagwant Mann | ਅਮਰੀਕਾ ਤੇ ਕੁਵੈਤ ਤੋਂ ਕੱਢੇ ਜਾਣ ਵਾਲੇ ਲੱਖਾਂ ਲੋਕਾਂ ਲਈ ਭਗਵੰਤ ਮਾਨ ਨੇ ਲਿਆ ਸਟੈਂਡ

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਤਿੱਖਾ ਤੰਜ ਕੱਸਿਆ ਹੈ। ਦਰਅਸਲ ਮਾਮਲਾ ਅਮਰੀਕਾ ਤੇ ਕੁਵੈਤ ਦਾ ਹੈ। ਜਿਥੇ ਭਾਰਤੀ ਇਸ ਵੇਲੇ ਫਿਕਰਮੰਦ ਹਨ ਕਿਉਂਕਿ ਉਹਨਾਂ ਦੇ ਸਿਰ ‘ਤੇ ਭਾਰਤ ਵਾਪਸੀ ਦੀ ਤਲਵਾਰ ਲਟਕ ਰਹੀ ਹੈ।

🔴 Vikas Dubey Encounter LIVE 🔴 ਗੈਂਗਸਟਰ ਵਿਕਾਸ ਦੂਬੇ ਦਾ ਐਨਕਾਊਂਟਰ | Kanpur | UP

ਅਮਰੀਕਾ ਨੇ ਅਜਿਹੇ ਭਾਰਤੀ ਵਿਦਿਆਰਥੀਆਂ ਦਾ ਵੀਜ਼ਾ ਵਾਪਸ ਲੈਣ ਦੀ ਗੱਲ ਕੀਤੀ ਹੈ, ਜਿਨ੍ਹਾਂ ਦੀਆਂ ਕਲਾਸਾਂ ਸਿਰਫ ਆਨਲਾਈਨ ਮਾਡਲ ‘ਤੇ ਹੋ ਰਹੀਆਂ ਹਨ। ਦੂਜੇ ਪਾਸੇ ਕੁਵੈਤ ਦੀ ਸਰਕਾਰ ਪਰਵਾਸੀਆਂ ਦੀ ਗਿਣਤੀ ਨੂੰ ਸੀਮਤ ਕਰਨ ਲਈ ਕਾਨੂੰਨ ਲਿਆ ਰਹੀ ਹੈ। ਜਿਸ ਨਾਲ ਕਰੀਬ ਅੱਠ ਲੱਖ ਭਾਰਤੀਆਂ ਨੂੰ ਦੇਸ਼ ਛੱਡਣਾ ਪੈ ਸਕਦਾ ਹੈ।

Navtej Gaggu ਦੀ ਗ੍ਰਿਫ਼ਤਾਰੀ ਦਾ ਵਿਰੋਧ, ਟਕਸਾਲ ਦੇ ਸਿੰਘ ਦੀ ਪੁਲਿਸ ਨੂੰ ਸਿੱਧੀ ਧਮਕੀ | Sudhir Suri ਵੀ ਠੋਕਿਆ

ਅਮਰੀਕਾ ਤੇ ਕੁਵੈਤ ਦੇ ਭਾਰਤੀਆਂ ‘ਚ ਚਿੰਤਾ ਹੋਣੀ ਲਾਜ਼ਮੀ ਹੈ ਕਿਉਂਕਿ ਇਹਨਾਂ ਦੇ ਭਾਰਤ ਰਹਿੰਦੇ ਪਰਿਵਾਰ ਵੀ ਇਸ ਫੈਸਲੇ ਨਾਲ ਪ੍ਰਭਾਵਿਤ ਹੋਣਗੇ। ਇਕ ਤਾਂ ਪਹਿਲਾਂ ਹੀ ਰੋਜ਼ੀ ਰੋਟੀ ਦੀ ਤਲਾਸ਼ ‘ਚ ਵਿਦੇਸ਼ ਗਏ ਤੇ ਹੁਣ ਉਥੇ ਵੀ ਲੱਖਾਂ ਰੁਪਏ ਲਗਾ ਕੇ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ।

ਹੁਣ ਸਾਹਮਣੇ ਆਇਆ ਪਰਿਵਾਰ, ਇਲਾਜ ਲਈ ਪੈਸੇ ਭੇਜਣ ਵਾਲੇ ਗੌਰ ਨਾਲ ਸੁਣੋ

ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਤਾਂ ਬੇਰੁਜ਼ਗਾਰੀ ਪਹਿਲਾਂ ਹੀ ਹੱਦੋਂ ਵੱਧ ਹੋ ਚੁੱਕੀ ਹੈ। ਹੁਣ ਮੋਦੀ ਸਰਕਾਰ ਦੇ ਹਾਂ ਪੱਖੀ ਹੁੰਗਾਰੇ ‘ਤੇ ਹੀ ਅਮਰੀਕਾ ਤੇ ਕੁਵੈਤ ਦੇ ਭਾਰਤੀਆਂ ਦੀ ਕਿਸਮਤ ਦਾ ਫ਼ੈਸਲਾ ਹੋ ਸਕਦਾ ਹੈ ਤੇ ਇਹ ਹੁੰਗਾਰਾ ਸਰਕਾਰ ਭਰੇਗੀ ਵੀ ਜਾਂ ਨਹੀਂ ਇਹ ਵੀ ਇਕ ਸਵਾਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button