Breaking NewsD5 specialNewsPunjabTop News

ਗੂਗਲ ‘ਤੇ ਛਾਇਆ ਮਟਕਾ ਚੌਂਕ ਵਾਲਾ ਬਾਬਾ ਲਾਭ ਸਿੰਘ

ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਪਿਛਲੇ ਕਈ ਮਹੀਨਿਆਂ ਤੋਂ ਡਟੇ ਹੋਏ ਹਨ। ਉਥੇ ਹੀ ਚੰਡੀਗੜ੍ਹ ਦੇ ਮਟਕਾ ਚੌਂਕ ‘ਚ ਪਿਛਲੇ 5 ਮਹੀਨਿਆਂ ਤੋਂ ਡਟੇ ਬਜ਼ੁਰਗ ਲਾਭ ਸਿੰਘ ਦਾ ਨਾਂਅ ਹੁਣ ਗੂਗਲ ਮੈਪ ਦੀ ਲੋਕੇਸ਼ਨ ‘ਚ ਆ ਗਿਆ ਹੈ। ਮਟਕਾ ਚੌਂਕ ਦਾ ਨਾਂ ਗੂਗਲ ਮੈਪ ‘ਤੇ ਸਰਚ ਕਰਨ ਤੇ ਬਾਬਾ ਲਾਭ ਸਿੰਘ ਚੌਂਕ ਵੀ ਲਿਖਿਆ ਦੇਖਿਆ ਜਾ ਸਕਦਾ ਹੈ। ਭਾਵੇਂ ਬਾਬਾ ਲਾਭ ਸਿੰਘ ਚੌਂਕ ਦੇ ਨਾਂਅ ਨਾਲ ਸਰਚ ਕੀਤਾ ਜਾਵੇ ਤਾਂ ਵੀ ਮਟਕਾ ਚੌਂਕ ਵਾਲੀ ਥਾਂ ‘ਤੇ ਬਾਬਾ ਲਾਭ ਸਿੰਘ ਚੌਂਕ ਲਿਖਿਆ ਨਿੱਕਲ ਆਵੇਗਾ।

ਹੁਣੇ-ਹੁਣੇ ਆਈ ਵੱਡੀ ਖ਼ਬਰ, ਮੁੱਖ ਮੰਤਰੀ ਨੇ ਦਿੱਤਾ ਅਸਤੀਫ਼ਾ!

ਮਟਕਾ ਚੌਂਕ ਚੰਡੀਗੜ੍ਹ ਦੇ ਸੈਕਟਰ 17 ‘ਚ ਹੈ ਜਿੱਥੇ ਆਮ ਤੌਰ ‘ਤੇ ਵੱਖ ਵੱਖ ਪ੍ਰਦਰਸ਼ਨਕਾਰੀ ਆਪੋ ਆਪਣਾ ਪ੍ਰਦਰਸ਼ਨ ਕਰਨ ਪਹੁੰਚੇ ਰਹਿੰਦੇ ਨੇ ਤੇ ਨਿਹੰਗ ਬਾਬਾ ਪਿਛਲੇ 5 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਖਿਲਾਫ ਅਤੇ ਕਿਸਾਨਾਂ ਦੇ ਹੱਕ ‘ਚ ਇਸ ਚੌਂਕ ‘ਚ ਧਰਨਾ ਲਾਈ ਬੈਠੇ ਹਨ। ਖ਼ਬਰਾਂ ਹਨ ਕਿ ਕਿਸੇ ਵੱਲੋਂ ਗੂਗਲ ਮੈਪ ‘ਚ ਮਟਕਾ ਚੌਂਕ ਦੀ ਲੋਕੇਸ਼ਨ ‘ਤੇ ਜਾ ਕੇ ਬਾਬਾ ਲਾਭ ਸਿੰਘ ਚੌਂਕ ਐਡ ਕਰ ਦਿੱਤਾ ਗਿਆ ਹੈ ਜਿਸ ਕਰਕੇ ਗੂਗਲ ਮੈਪ ਹੁਣ ਇਸ ਚੌਂਕ ‘ਚ ਬਾਬਾ ਲਾਭ ਸਿੰਘ ਚੌਂਕ ਵੀ ਦਿਖਾ ਰਿਹਾ ਹੈ।

ਨਵਜੋਤ ਸਿੱਧੂ ਦੇ ਵਿਰੋਧ ਦਾ ਨਤੀਜਾ! ਆਹ ਦੇਖੋ ਕਿਸਾਨਾਂ ‘ਤੇ ਕਰਤੇ ਪਰਚੇ || D5 Channel Punjabi

ਦੱਸਣਯੋਗ ਹੈ ਕਿ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਬਾਬਾ ਲਾਭ ਸਿੰਘ ਨੂੰ ਮਿਲਣ ਇੱਥੇ ਪਹੁੰਚੇ ਸਨ ਤੇ ਉਨ੍ਹਾਂ ਬਾਬਾ ਲਾਭ ਸਿੰਘ ਨੂੰ ਜੱਫੀ ਪਾ ਕੇ ਉਨ੍ਹਾਂ ਦੇ ਹੌਸਲੇ ਦੀ ਦਾਦ ਦਿੱਤੀ ਸੀ। ਬਾਬਾ ਲਾਭ ਸਿੰਘ ਕਰਨਾਲ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਦੀ ਉਮਰ 75 ਸਾਲ ਦੀ ਹੈ। ਚੰਡੀਗੜ੍ਹ ਪੁਲਿਸ ਵੱਲੋਂ ਇੱਕ ਦੋ ਵਾਰ ਬਾਬਾ ਲਾਭ ਸਿੰਘ ਨੂੰ ਮਟਕਾ ਚੌਂਕ ‘ਚੋਂ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਪਰ ਬਾਬਾ ਲਾਭ ਸਿੰਘ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੱਕ ਉਥੇ ਹੀ ਬੈਠਣ ਲਈ ਬਜ਼ਿੱਦ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button