Breaking NewsD5 specialIndiaNews

ਅੰਮ੍ਰਿਤਸਰ ਤੋਂ ਜੈਨਗਰ ਜਾ ਰਹੀ ਸ਼ਹੀਦ ਐਕਸਪ੍ਰੈਸ ਦੇ 2 ਡੱਬੇ ਲਖਨਊ ‘ਚ ਪੱਟੜੀ ਤੋਂ ਉਤਰੇ, ਬਾਲ – ਬਾਲ ਬਚੇ ਯਾਤਰੀ

ਲਖਨਊ : ਅੰਮ੍ਰਿਤਸਰ ਤੋਂ ਜੈਨਗਰ ਜਾ ਰਹੀ ਟ੍ਰੇਨ ਸੰਖਿਆਂ 4674 ਸ਼ਹੀਦ ਐਕਸਪ੍ਰੈਸ ਦੇ ਦੋ ਡੱਬੇ ਲਖਨਊ ‘ਚ ਪੱਟੜੀ ਤੋਂ ਉੱਤਰ ਗਏ। ਹਾਲਾਂਕਿ ਘਟਨਾ ‘ਚ ਕਿਸੇ ਯਾਤਰੀ ਦਾ ਜਾਨੀ ਨੁਕਸਾਨ ਨਹੀਂ ਹੋਇਆ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਜਗਤੋਸ਼ ਸ਼ੁਕਲਾ ਨੇ ਦੱਸਿਆ,‘ਸੋਮਵਾਰ ਸਵੇਰੇ ਕਰੀਬ ਅੱਠ ਵਜੇ ਸ਼ਹੀਦ ਐਕਸਪ੍ਰੈਸ ਜਿਵੇਂ ਹੀ ਚਾਰਬਾਗ ਦੇ ਪਲੇਟਫਾਰਮ ਤੋਂ ਅੱਗੇ ਵਧੀ, ਉਸਦੇ ਦੋ ਡੱਬੇ ਪੱਟੜੀ ਤੋਂ ਉੱਤਰ ਗਏ।

🔴LIVE | ਸਿਆਸੀ ਪਾਰਟੀਆਂ ਨੇ ਕਰਤਾ ਵੱਡਾ ਐਲਾਨ!ਮੋਦੀ ਸਰਕਾਰ ਨੂੰ ਵੱਡਾ ਝਟਕਾ, ਟੁੱਟੂ ਹੰਕਾਰ!ਕਾਨੂੰਨ ਹੋ ਸਕਦੇ ਨੇ ਰੱਦ?

ਹਾਲਾਂਕਿ, ਹਾਦਸੇ ‘ਚ ਕਿਸੇ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ।’ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਡੱਬਿਆਂ ਦੇ ਯਤਰੀਆਂ ਨੂੰ ਦੂਜੇ ਡੱਬਿਆਂ ‘ਚ ਭੇਜ ਕੇ ਜ਼ਲਦ ਹੀ ਟ੍ਰੇਨ ਰਵਾਨਾ ਕਰ ਦਿੱਤੀ ਜਾਵੇਗੀ। ਰੇਲਵੇ ਸੂਤਰਾਂ ਅਨੁਸਾਰ ਟ੍ਰੇਨ ਦੇ ਦੋਵੇਂ ਡੱਬਿਆਂ ਦੇ ਪੱਟੜੀ ਤੋਂ ਉਤਰਦੇ ਹੀ ਯਾਤਰੀਆਂ ‘ਚ ਹਲਚਲ ਮੱਚ ਗਈ ਪਰ ਰੇਲਵੇ  ਦੇ ਸੀਨੀਅਰ ਅਧਿਕਾਰੀਆਂ ਨੇ ਤੁਰੰਤ ਹਾਲਤ ਨੂੰ ਸੰਭਾਲ ਲਿਆ। ਹਾਦਸਾ ਹਾਲਾਂਕਿ ਚਾਰਬਾਗ ਰੇਲਵੇ ਸਟੇਸ਼ਨ ‘ਤੇ ਹੀ ਹੋਇਆ ਸੀ ਇਸ ਲਈ ਮਾਮਲੇ ਨੂੰ ਤੁਰੰਤ ਸੰਭਾਲ ਲਿਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button