Breaking NewsD5 specialIndiaNewsPoliticsPunjab

Behbal ਕਾਂਡ ‘ਚ ਕਸੂਤੀ ਫ਼ਸੀ ਸਰਕਾਰ, ਅਸਤੀਫ਼ਾ ਦੇਣ ਲਈ ਤਿਆਰ MLA, ਕਹਿੰਦਾ- ਪੱਤਰਕਾਰਾਂ ਦਾ ਪਰਦਾਫਾਸ਼ ਕਰਾਂਗਾ

ਚੰਡੀਗੜ੍ਹ : ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਪਤਨੀ ਜਸਵੀਰ ਕੌਰ ਨੇ ਮੁੱਖ ਮੰਤਰੀ ਕੈਪਟਨ ਦੇ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ ਕਾਂਗਰਸੀ ਵਿਧਾਇਕ ਕੁਸ਼ਲਦੀਪ ਕਿੱਕੀ ਢਿੱਲੋਂ ਉਨ੍ਹਾਂ ਨੂੰ ਘਰੋਂ ਬਾਹਰ ਹੀ ਨਹੀਂ ਨਿਕਲਣ ਦੇ ਰਹੇ ਅਤੇ ਗੁਰਪ੍ਰੀਤ ਸਿੰਘ ਕਾਂਗੜ ਵੀ ਪਰੇਸ਼ਾਨ ਕਰ ਰਹੇ ਹਨ। ਜਿਸ ਲਈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਦੁਖੜਾ ਸੁਣਾਉਣ ਆਏ ਹਨ।

Behbal ਕਾਂਡ ‘ਚ ਕਸੂਤੀ ਫ਼ਸੀ ਸਰਕਾਰ, ਅਸਤੀਫ਼ਾ ਦੇਣ ਲਈ ਤਿਆਰ MLA, ਕਹਿੰਦਾ- ਪੱਤਰਕਾਰਾਂ ਦਾ ਪਰਦਾਫਾਸ਼ ਕਰਾਂਗਾ (Video)

ਉਨ੍ਹਾਂ ਨੇ ਕਿਹਾ ਕਿ ਪਿੰਡ ਦਾ ਕੁਸ਼ਲਦੀਪ ਕਿੱਕੀ ਢਿੱਲੋਂ ਅਤੇ ਗੁਰਪ੍ਰੀਤ ਕਾਂਗੜ ਨੇ ਉਸਦੇ ਪਤੀ ਨੂੰ ਵੀ ਬਹੁਤ ਪ੍ਰੇਸ਼ਾਨ ਕੀਤਾ ਸੀ।ਜਿਸ ਕਾਰਨ ਉਸ ਦੀ ਮੌਤ ਹੋ ਗਈ ਅਤੇ ਹੁਣ ਉਹ ਚਾਹੁੰਦੀ ਹੈ ਕਿ ਉਸ ਦੇ ਪਤੀ ਦੀ ਮੌਤ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ। ਬਹਿਬਲ ਕਲ੍ਹਾਂ ਗੋਲੀ ਕਾਂਡ ਦੇ ਮੁੱਖ ਗਵਾਹ ਮ੍ਰਿਤਕ ਸੁਰਜੀਤ ਸਿੰਘ ਦੀ ਪਤਨੀ ਜਸਬੀਰ ਕੌਰ ਦੇ ਇਲਜ਼ਾਮਾਂ ਤੇ ਵਿਧਾਇਕ ਕਿੱਕੀ ਢਿੱਲੋਂ ਨੇ ਸਫਾਈ ਦਿੱਤੀ ਹੈ।

ਹੋ ਗਿਆ ਵੱਡਾ ਐਲਾਨ, 2022 ‘ਚ Navjot Sidhu ਦੀ ਅਗਵਾਈ ਵਾਲੀ ਬਣੇਗੀ ਸਰਕਾਰ

ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲ ਕਰਦਿਆ ਕਿੱਕੀ ਢਿੱਲੋਂ ਨੇ ਇੱਕ ਵਾਰ ਫਿਰ ਸਾਰੇ ਆਰੋਪਾਂ ਨੂੰ ਬੇਬੁਨਿਆਦ ਦੱਸਦਿਆ ਆਖਿਆ ਕਿ ਜੇਕਰ ਉਹਨਾਂ ਉਪਰ ਕੋਈ ਆਰੋਪ ਸਾਬਿਤ ਹੋਵੇ ਤਾਂ ਉਹ ਰਾਜਨੀਤੀ ਤਿਆਗ ਦੇਣਗੇ। ਤੁਹਾਨੂੰ ਦੱਸ ਸਈਏ ਕਿ ਜਸਵੀਰ ਕੌਰ ਨੂੰ ਕੈਬਨਿਟ ਮੰਤਰੀ ਗੁਰਮੀਤ ਸਿੰਘ ਸੋਢੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਕਰਵਾਉਣ ਦੇ ਲਈ ਲੈ ਕੇ ਆਏ ਸਨ ਅਤੇ ਚੰਡੀਗੜ੍ਹ ਪੰਜਾਬ ਭਵਨ `ਚ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button